ਜੇ ਕੋਈ ਪੱਗ ਬੰਨ੍ਹ ਕੇ ਮੁੱਖ ਮੰਤਰੀ ਬਣਦਾ ਹੋਵੇ ਤਾਂ ਸੁਨੀਲ ਜਾਖੜ ਵੀ ਪੱਗ ਬੰਨ੍ਹ ਲੈਣ- ਰਾਜਾ ਵੜਿੰਗ

By : GAGANDEEP

Published : Jun 29, 2023, 9:38 pm IST
Updated : Jun 29, 2023, 9:38 pm IST
SHARE ARTICLE
photo
photo

'ਜਿਸ ਤਰ੍ਹਾਂ ਨਾਲ 'ਆਪ' ਸਰਕਾਰ ਦਾ ਰਵੱਈਆ ਮੈਨੂੰ ਨਹੀਂ ਲੱਗਦਾ ਕਾਂਗਰਸ ਤੇ 'ਆਪ' ਦਾ ਗੱਠਜੋੜ ਹੋਵੇਗਾ'

 

ਚੰਡੀਗੜ੍ਹ: ( ਗਗਨਦੀਪ ਕੌਰ) ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ, ਪ੍ਰਗਟ ਸਿੰਘ ਸਮੇਤ ਹੋਰ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ।  ਉਹਨਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਪੰਜਾਬ ਦੇ ਅਹਿਮ ਮੁੱਦਿਆ 'ਤੇ ਚਰਚਾ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅੱਜ ਸੀਨੀਅਰ ਨੇਤਾਵਾਂ ਦੇ ਨਾਲ ਪੰਜਾਬ ਦੇ ਕਈ ਮੁੱਦਿਆ ਤੇ ਅਪਣੀ ਪਾਰਟੀ ਨੂੰ ਹੋਰ ਕਿਵੇਂ ਮਜ਼ਬੂਤ ਕਰਨਾ ਉਸ 'ਤੇ ਗੱਲਬਾਤ ਕੀਤੀ।

ਉਹਨਾਂ ਪਰਲਜ਼ ਗਰੁੱਪ ਕੰਪਨੀ ਬਾਰੇ ਬੋਲਦਿਆਂ ਕਿਹਾ ਕਿ ਬਹੁਤ ਸਾਰੇ ਗਰੀਬਾਂ ਦਾ ਪੈਸਾ ਡੁੱਬ ਗਿਆ ਹੈ ਚੰਗੀ ਗੱਲ ਹੈ ਕਿ ਜੇ ਸਰਕਾਰ ਗਰੀਬਾਂ ਦਾ ਪੈਸਾ ਵਾਪਸ ਕਰੇਗੀ ਪਰ ਉਹ ਪੈਸੇ ਕਿਵੇਂ ਦੇਵੇਗੀ ਇਸ 'ਤੇ ਸਵਾਲ ਉੱਠਦਾ ਹੈ। 'ਆਪ' ਸਰਕਾਰ ਨਾਲ ਗੱਠਜੋੜ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਗਠਜੋੜ ਵਾਲੀ ਕੋਈ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਗੱਠਜੋੜ ਵੀ ਕਿਸੇ ਗੱਲ ਨਾਲ ਹੁੰਦਾ, ਜਿਸ ਤਰ੍ਹਾਂ ਨਾਲ 'ਆਪ' ਸਰਕਾਰ ਦਾ ਰਵੱਈਆ ਮੈਨੂੰ ਨਹੀਂ ਲੱਗਦਾ ਕਾਂਗਰਸ ਤੇ 'ਆਪ' ਦਾ ਗੱਠਜੋੜ ਹੋਵੇਗਾ।

ਉਹਨਾਂ ਕਿਹਾ ਕਿ ਯੂਸੀਸੀ ਦੀ ਤਿਆਰੀ ਦੇ ਨਾਲ, ਭਾਜਪਾ ਵੱਧ ਰਹੀ ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਨਜਿੱਠਣ ਵਿੱਚ ਆਪਣੀ ਅਸਫਲਤਾ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੁਨੀਲ ਜਾਖੜ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਦਾ ਭਾਜਪਾ 'ਚ ਸ਼ਾਮਲ ਹੋਣਾ ਇਹ ਕੋਈ ਹੁਣ ਤਾਂ ਫੈਸਲਾ ਨਹੀਂ ਲੱਗਦਾ ਇਹ ਪਹਿਲਾਂ ਤੋਂ ਸੋਚਿਆ ਸਮਝਿਆ ਫੈਸਲਾ ਲੱਗਦਾ ਹੈ। ਪੱਗ ਬਾਰੇ ਬੋਲਦਿਆਂ ਕਿਹਾ ਕਿ ਮੇਰੇ ਪੱਗ ਬੰਨ੍ਹਣ ਨਾਲ ਕਈਆਂ ਨੂੰ ਮਿਰਚਾਂ ਲੱਗੀਆਂ ਹਨ। ਮੈਂ ਤਿੰਨ ਵਾਰ ਚੋਣਾਂ ਜਿੱਤ ਗਿਆ ਇਹ ਮੇਰਾ ਫੈਸਲਾ ਸੀ ਕਿ ਹੁਣ ਮੈਂ ਪੱਗ ਬੰਨ੍ਹਣਾ। ਜੇ ਕੋਈ ਪੱਗ ਬੰਨ੍ਹ ਕੇ ਮੁੱਖ ਮੰਤਰੀ ਬਣਦਾ ਹੋਵੇ ਤਾਂ ਸੁਨੀਲ ਜਾਖੜ ਵੀ ਪੱਗ ਬੰਨ੍ਹ ਲੈਣਗੇ। ਕਿਸੇ ਦੇ ਪਹਿਰਾਵੇ 'ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਇਹ ਤਾਂ ਨਿੱਜੀ ਫੈਸਲਾ ਹੁੰਦਾ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement