700 ਵਿਦਿਆਰਥੀਆਂ ਨਾਲ ਧੋਖਾ ਕਰਨ ਦਾ ਮਾਮਲਾ: 2022 ਤੋਂ ਕੈਨੇਡਾ 'ਚ ਸੀ ਮੁਲਜ਼ਮ ਪੰਜਾਬ 'ਚ ਲੱਭਦੀ ਰਹੀ ਪੁਲਿਸ  
Published : Jun 29, 2023, 10:33 am IST
Updated : Jun 29, 2023, 10:33 am IST
SHARE ARTICLE
Brijesh Mishra
Brijesh Mishra

17 ਅਕਤੂਬਰ 2022 ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਗਿਆ ਸੀ ਕੈਨੇਡਾ

ਚੰਡੀਗੜ੍ਹ - ਪੰਜਾਬ ਦੇ 700 ਤੋਂ ਵੱਧ ਵਿਦਿਆਰਥੀਆਂ ਨੂੰ ਜਾਅਲੀ ਕਾਲਜ ਦਾਖਲਾ ਪੱਤਰ ਮੁਹੱਈਆ ਕਰਵਾਉਣ ਦੇ ਘਪਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਜਾਣਕਾਰੀ ਅਨੁਸਾਰ ਇਸ ਘਪਲੇ ਦਾ ਦੋਸ਼ੀ ਬ੍ਰਿਜੇਸ਼ ਮਿਸ਼ਰਾ ਪਿਛਲੇ ਸਾਲ 17 ਅਕਤੂਬਰ ਨੂੰ ਹੀ ਗੈਰ -ਕਾਨੂੰਨੀ ਤਰੀਕੇ ਨਾਲ ਕੈਨੇਡਾ ਪਹੁੰਚ ਗਿਆ ਸੀ। 
ਉਹ 22 ਅਕਤੂਬਰ 2022 ਤੋਂ ਭਾਰਤ ਅਤੇ ਕੈਨੇਡਾ ਦੇ ਅਧਿਕਾਰੀਆਂ ਤੋਂ ਬਚ ਕੇ ਪੰਜ ਹੋਰ ਵਿਅਕਤੀਆਂ ਨਾਲ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਜਦਕਿ ਪੰਜਾਬ ਪੁਲਿਸ ਉਸ ਨੂੰ ਪੰਜਾਬ 'ਚ ਗ੍ਰਿਫ਼ਤਾਰ ਕਰ ਲਈ ਉਸ ਦੀ ਭਾਲ ਕਰ ਰਹੀ ਸੀ। 

23 ਜੂਨ ਨੂੰ ਉਸ ਨੂੰ ਅਮਰੀਕਾ ਤੋਂ ਪਰਤਦਿਆਂ ਕੈਨੇਡੀਅਨ ਅਧਿਕਾਰੀਆਂ ਨੇ ਫੜ ਲਿਆ ਸੀ ਅਤੇ ਹੁਣ ਅਦਾਲਤ ਵਿਚ ਉਸ ਦਾ ਮੁਕੱਦਮਾ ਚੱਲ ਰਿਹਾ ਹੈ।
ਸਟੱਡੀ ਵੀਜ਼ੇ ਵਿਚ ਜਾਅਲਸਾਜ਼ੀ ਕਾਰਨ ਉਸ ਦਾ ਵਿਜ਼ਟਰ ਵੀਜ਼ਾ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ ਪਰ ਮਿਸ਼ਰਾ ਕਿਸੇ ਤਰ੍ਹਾਂ 22 ਅਕਤੂਬਰ ਨੂੰ ਅਮਰੀਕਾ ਦੀ ਸਰਹੱਦ ਰਾਹੀਂ ਕੈਨੇਡਾ ਵਿਚ ਦਾਖ਼ਲ ਹੋਣ ਵਿਚ ਕਾਮਯਾਬ ਹੋ ਗਿਆ ਸੀ। 

ਦੂਜੇ ਪਾਸੇ ਕੈਨੇਡਾ 'ਚ ਫੜੇ ਜਾਣ ਤੋਂ ਬਾਅਦ ਮਿਸ਼ਰਾ ਨੇ ਇਮੀਗ੍ਰੇਸ਼ਨ ਟ੍ਰਿਬਿਊਨਲ 'ਚ ਰਿਹਾਈ ਦੀ ਆਪਣੀ ਅਪੀਲ 'ਚ ਕਿਹਾ ਹੈ ਕਿ ਉਹ ਆਪਣੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ ਦੀ ਵਰਤੋਂ ਕਰਕੇ ਆਪਣੇ ਖਰਚੇ ਪੂਰੇ ਕਰ ਰਿਹਾ ਹੈ। ਉਸ ਦੀ ਪਤਨੀ ਨੇ ਇਹ ਪੈਸਾ ਭਾਰਤ ਤੋਂ ਭੇਜਿਆ ਹੈ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement