Punjab News: ਪਟਿਆਲਾ 'ਚ ਲੁੱਟ-ਖੋਹ ਦੇ 3 ਦੋਸ਼ੀ ਗ੍ਰਿਫ਼ਤਾਰ, ਪੀਯੂ ਦਾ ਸੀਨੀਅਰ ਸਹਾਇਕ ਪੁਲਿਸ ਦੀ ਵਰਦੀ ਪਾ ਕੇ ਕਰਦਾ ਸੀ ਵਾਰਦਾਤਾਂ 
Published : Jun 29, 2024, 12:14 pm IST
Updated : Jun 29, 2024, 12:14 pm IST
SHARE ARTICLE
File Photo
File Photo

ਐਸਪੀ ਨੇ ਦੱਸਿਆ ਕਿ ਬਾਬੂ ਸਿੰਘ ਕਲੋਨੀ ਦਾ ਰਹਿਣ ਵਾਲਾ ਸੁਨੀਲ ਕੁਮਾਰ 24 ਜੂਨ ਨੂੰ ਖੰਡਵਾਲਾ ਚੌਕ ਤੋਂ ਬਾਰਾਂਦਰੀ ਨੂੰ ਜਾਂਦੇ ਸਮੇਂ ਲੁੱਟਿਆ ਗਿਆ ਸੀ।

Punjab News: ਪਟਿਆਲਾ - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਿੱਖਿਆ ਵਿਭਾਗ ਦਾ ਇੱਕ ਸੀਨੀਅਰ ਸਹਾਇਕ ਪੁਲਿਸ ਦੀ ਵਰਦੀ ਪਾ ਕੇ ਰਾਤ ਨੂੰ ਲੋਕਾਂ ਨੂੰ ਲੁੱਟਦਾ ਸੀ। 24 ਜੂਨ ਨੂੰ ਵਾਪਰੀ ਲੁੱਟ-ਖੋਹ ਦੀ ਵਾਰਦਾਤ ਤੋਂ ਬਾਅਦ ਸੀਆਈਏ ਸਟਾਫ਼ ਪਟਿਆਲਾ ਦੀ ਟੀਮ ਨੇ ਤਿੰਨ ਮੈਂਬਰੀ ਗਿਰੋਹ ਨੂੰ ਕਾਬੂ ਕੀਤਾ ਹੈ। 
ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗਰੋਹ ਦਾ ਮਾਸਟਰ ਮਾਈਂਡ ਸੀਨੀਅਰ ਸਹਾਇਕ ਜਤਿੰਦਰਪਾਲ ਸਿੰਘ ਉਰਫ਼ ਖੋਖਰ ਉਰਫ਼ ਸੰਨੀ ਦੀਪਨਗਰ ਪਟਿਆਲਾ ਹੈ, ਜਿਸ ਦੇ ਨਾਲ ਆਟੋ ਚਾਲਕ ਵਜੋਂ ਕੰਮ ਕਰਨ ਵਾਲੇ ਵਰਿੰਦਰਪਾਲ ਸਿੰਘ ਉਰਫ਼ ਬਿੰਦੂ ਅਤੇ ਪ੍ਰਭਜੋਤ ਸਿੰਘ ਉਰਫ਼ ਜੋਤ ਦਸਮੇਸ਼ ਨਗਰ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਐਸਪੀ ਨੇ ਦੱਸਿਆ ਕਿ ਬਾਬੂ ਸਿੰਘ ਕਲੋਨੀ ਦਾ ਰਹਿਣ ਵਾਲਾ ਸੁਨੀਲ ਕੁਮਾਰ 24 ਜੂਨ ਨੂੰ ਖੰਡਵਾਲਾ ਚੌਕ ਤੋਂ ਬਾਰਾਂਦਰੀ ਨੂੰ ਜਾਂਦੇ ਸਮੇਂ ਲੁੱਟਿਆ ਗਿਆ ਸੀ। ਮਾਸਟਰਮਾਈਂਡ ਮੁਲਜ਼ਮ ਪੁਲਿਸ ਦੀ ਵਰਦੀ ਪਾ ਕੇ ਕਾਰ ਦੀ ਪਿਛਲੀ ਸੀਟ ’ਤੇ ਬੈਠਦਾ ਸੀ। ਇਨ੍ਹਾਂ ਵਿਅਕਤੀਆਂ ਨੇ ਸੁਨੀਲ ਕੁਮਾਰ ਨੂੰ ਬਾਗ਼ ਨੇੜੇ ਚਿੱਟੇ ਰੰਗ ਦੀ ਸਵਿਫ਼ਟ ਕਾਰ ਵਿਚ ਲੁੱਟ ਲਿਆ ਸੀ।  

ਘਟਨਾ ਤੋਂ ਬਾਅਦ ਸਬ-ਇੰਸਪੈਕਟਰ ਸਾਹਿਬ ਸਿੰਘ ਹਜ਼ਾਰਾ ਅਤੇ ਉਨ੍ਹਾਂ ਦੀ ਟੀਮ ਨੇ ਐਸਪੀ ਦੀ ਅਗਵਾਈ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਨਿਗਰਾਨੀ ਹੇਠ ਛਾਪੇਮਾਰੀ ਕਰਕੇ ਇਸ ਗਰੋਹ ਨੂੰ ਕਾਬੂ ਕੀਤਾ। ਇਸ ਗਰੋਹ ਕੋਲੋਂ ਇਕ ਕਾਂਸਟੇਬਲ ਰੈਂਕ ਦੀ ਵਰਦੀ ਖੋਹੀ ਗਈ ਅਤੇ 20 ਮੋਬਾਈਲ ਫੋਨ ਅਤੇ ਕੁਝ ਨਕਦੀ ਬਰਾਮਦ ਕੀਤੀ ਗਈ ਹੈ।  

ਗਿਰੋਹ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਇਨ੍ਹਾਂ ਵਿਅਕਤੀਆਂ ਨੇ ਪਟਿਆਲਾ ਸ਼ਹਿਰ ਦੇ ਪਾਸੀ ਰੋਡ ਵਾਤਾਵਰਨ ਪਾਰਕ ਨੰਬਰ 21 ਓਵਰ ਬ੍ਰਿਜ ਦੇ ਹੇਠਾਂ ਫੈਕਟਰੀ ਏਰੀਆ ਸਰਹਿੰਦ ਰੋਡ, ਮਾੜੀ ਅਤੇ ਛੋਟੀ ਬਰਾਦਰੀ ਵਿੱਚ ਦੋ ਦਰਜਨ ਤੋਂ ਵੱਧ ਵਾਰਦਾਤਾਂ ਕੀਤੀਆਂ ਹਨ। ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਮੈਂਬਰ ਜਤਿੰਦਰ ਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿਚ ਸੀਨੀਅਰ ਸਹਾਇਕ ਵਜੋਂ ਕੰਮ ਕਰਦਾ ਸੀ, ਜਿਸ ਖ਼ਿਲਾਫ਼ ਸਾਲ 2020 ਵਿਚ ਅਰਬਨ ਸਟੇਟ ਵਿਚ ਨਸ਼ਾ ਤਸਕਰੀ ਦਾ ਕੇਸ ਦਰਜ ਹੋਇਆ ਸੀ। 

ਇਹ 32 ਸਾਲਾ ਮੁਲਜ਼ਮ ਬੀਏ ਪਾਸ ਹੈ। ਦੂਜਾ ਮੁਲਜ਼ਮ ਵਰਿੰਦਰਪਾਲ ਸਿੰਘ 31 ਸਾਲਾ 10ਵੀਂ ਪਾਸ ਹੈ ਜੋ ਆਟੋ ਚਾਲਕ ਵਜੋਂ ਕੰਮ ਕਰਦਾ ਹੈ। ਤੀਜਾ ਦੋਸ਼ੀ 36 ਸਾਲਾ 10ਵੀਂ ਪਾਸ ਹੈ ਜੋ ਕਿ ਮਜ਼ਦੂਰੀ ਕਰਦਾ ਸੀ। ਜਲਦੀ ਅਮੀਰ ਹੋਣ ਲਈ ਇਨ੍ਹਾਂ ਲੋਕਾਂ ਨੇ ਇੱਕ ਗੈਂਗ ਬਣਾ ਲਿਆ ਸੀ ਅਤੇ ਜਤਿੰਦਰ ਪਾਲ ਸਿੰਘ ਪੁਲਿਸ ਦੀ ਵਰਦੀ ਪਹਿਨਦਾ ਸੀ। 


 

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement