ਭਗਤ ਸਿੰਘ ਨਗਰ ਵਾਸੀਆਂ ਨੇ ਕਾਰ ਸੇਵਾ ਨਾਲ ਬਣਾਈ ਸੜਕ
Published : Jul 29, 2018, 12:28 pm IST
Updated : Jul 29, 2018, 12:28 pm IST
SHARE ARTICLE
Road Created in Bhagat Singh city
Road Created in Bhagat Singh city

ਪੰਜਾਬ ਸਰਕਾਰ ਤੋਂ ਬੇ ਆਸ ਅਤੇ ਨਿਰਾਸ ਹੋਏ ਲੋਕਾਂ ਨੇ ਅਪਣੀਆਂ  ਸੜਕਾਂ-ਗਲੀਆਂ ਆਦਿ ਅਪਣੇ ਖ਼ਰਚੇ ਬਣਾਉਣ ਦਾ ਬੀੜਾ ਚੁੱਕ ਲਿਆ ਲਗਦਾ ਹੈ। ਇਸ ਦੀ ...

ਮੋਰਿੰਡਾ,  ਪੰਜਾਬ ਸਰਕਾਰ ਤੋਂ ਬੇ ਆਸ ਅਤੇ ਨਿਰਾਸ ਹੋਏ ਲੋਕਾਂ ਨੇ ਅਪਣੀਆਂ  ਸੜਕਾਂ-ਗਲੀਆਂ ਆਦਿ ਅਪਣੇ ਖ਼ਰਚੇ ਤ'ੇ ਬਣਾਉਣ ਦਾ ਬੀੜਾ ਚੁੱਕ ਲਿਆ ਲਗਦਾ ਹੈ। ਇਸ ਦੀ ਉਦਾਹਰਨ ਸਥਾਨਕ ਸਹੀਦ ਭਗਤ ਸਿੰਘ ਨਗਰ ਵਾਰਡ ਨੰਬਰ 3 ਦੇ ਲੋਕਾਂ ਨੇ ਅਪਣੇ ਖ਼ਰਚੇ 'ਤੇ ਸੜਕ ਬਣਾ ਕੇ ਪੇਸ਼ ਕੀਤੀ । ਇਸੇ ਤਰਾਂ ਬੀਤੇ ਦਿਨੀਂ ਵੱਖ ਵੰੱਖ ਪਿੰਡਾਂ ਦੇ ਨੌਜਵਾਨਾ ਵਲੋ ਮੋਰਿੰਡਾ- ਰੂਪਨਗਰ ਸੜਕ ਵਿਚ ਪਏ ਟੋਏ ਮਿੱਟੀ ਰੋੜੇ ਨਾਲ ਭਰ ਕੇ ਪਹਿਲ ਕਦਮੀ ਕੀਤੀ ਸੀ।

ਇਸ ਸਬੰਧੀ ਵਾਰਡ ਵਾਸੀ ਰਿਟਾਇਰਡ ਥਾÎਣੇਦਾਰ ਰੇਸ਼ਮ ਸਿੰਘ, ਜਸਵਿੰਦਰ ਸਿੰਘ, ਜਸਵੀਰ ਸਿੰਘ, ਗੁਰਿੰਦਰ ਸਿੰਘ, ਸਰਬਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਦਸਿਆ ਕਿ ਚੰਡੀਗੜ੍ਹ-ਲੁਧਿਆÎਣਾ ਰੋਡ ਤੋਂ  ਪੁਰਾਣੇ ਰੇਲਵੇ ਸਟੇਸ਼ਨ ਅਤੇ ਉਨ੍ਹਾਂ ਦੇ ਮੁਹੱਲੇ  ਸ਼ਹੀਦ ਭਗਤ ਸਿੰਘ ਨਗਰ ਨੂੰ ਜਾਂਦੀ ਸੜਕ ਨਗਰ ਕੌਂਸਲ ਮੌਰਿੰਡਾ ਵਲੋਂ ਸਾਲ 2002 ਵਿਚ ਬਣਾਈ ਗਈ ਸੀ ਪਰ ਅੱਜ ਤਕ ਇਸ ਦੀ ਸੜਕ ਦੀ ਕਦੇ ਵੀ ਮੁਰੰਮਤ ਵਗੈਰਾ ਨਹੀਂ ਕਰਵਾਈ ਗਈ। 5-6 ਸਾਲ ਪਹਿਲਾਂ ਇਹ ਸੜਕ ਬੁਰੀ ਤਰ੍ਹਾਂ ਟੁੱਟ ਗਈ ਸੀ। ਸੜਕ 'ਤੇ ਪੈਦਲ ਤੁਰਨਾ ਵੀ ਮੁਸ਼ਕਲ ਹੋ ਗਿਆ ਸੀ। 

ਰੇਲਵੇ  ਸਟੇਸ਼ਨ 'ਤੇ ਗੱਡੀ ਚੜ੍ਹਨ ਲਈ ਯਾਤਰੂਆਂ ਨੂੰ ਵੀ ਇਸ ਸੜਕ ਤੋਂ ਹੀ ਗੁਜ਼ਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਨਿਵਾਸੀਆਂ ਵੱਲੋਂ ਜਿਲ੍ਹਾਂ ਪ੍ਰਸ਼ਾਸ਼ਨ, ਪੀ ਡਬਲਿਊ ਡੀ, ਸਥਾਨਿਕ ਸਰਕਾਰ ਦੇ ਉੱਚ-ਅਧਿਕਾਰੀਆਂ ਅਤੇ ਨਗਰ ਕੌਸਲ ਮੋਰਿੰਡਾ ਦੇ ਅਧਿਕਾਰੀਆਂ ਨੂੰ ਇਸ ਸੜਕ ਦਾ ਨਿਰਮਾਣ ਕਰਨ ਲਈ ਦਰਖਾਸਤਾ ਦਿੱਤੀਆਂ ਗਈਆਂ ਸਨ। ਪਰ ਕਿਸੇ ਵੀ ਅਧਿਕਾਰੀ ਜਾਂ ਮਹਿਕਮੇ ਵੱਲੋ ਇਸ ਸੜਕ ਦੀ ਉਸਾਰੀ ਲਈ ਕੋਈ ਕਾਰਵਾਈ ਨਹੀ ਕੀਤੀ ਗਈ। ਸੂਚਨਾ ਅਧਿਕਾਰ ਕਾਨੂੰਨ ਰਾਹੀਂ ਨਗਰ ਕੌਸਲ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਸੜਕ ਨਗਰ ਕੌਸਲ ਦੇ ਅਧੀਨ ਨਹੀ ਪੈਂਦੀ।

ਜਦੋਂ ਕਿ ਇਹ ਪੰਜਾਬ ਸਰਕਾਰ ਦੇ ਰਿਕਾਰਡ ਮੁਤਾਬਿਕ ਨਗਰ ਕੌਸਲ ਅਧੀਨ ਪੈਂਦੀ ਹੈ ਅਤੇ ਇਸ ਸੜਕ ਉੱਤੇ ਸਟਰੀਟ ਲਾਈਟਾਂ ਲਗਾਉਣ ਦਾ ਪ੍ਰਬੰਧ ਵੀ ਨਗਰ ਕੌਸਲ ਵੱਲੋਂ ਹੀ ਕੀਤਾ ਗਿਆ ਹੈ। ਚੋਣਾ ਸਮੇ ਆਉਦੇ ਵੱਖ ਵੱਖ ਪਾਰਟੀ ਦੇ ਉਮੀਦਵਾਰਾਂ ਵੱਲੋ ਵੀ ਇਹ ਸੜਕ ਬਣਾਉਣ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਹੈ ਪਰ ਮੁਹੱਲਾ ਨਿਵਾਸੀਆਂ ਦੇ ਪੱਲੇ ਕੁੱਝ ਵੀ ਨਾ ਪਿਆ।  

ਅਖੀਰ ਹੁਣ ਮੁਹੱਲਾ ਨਿਵਾਸੀਆਂ ਵੱਲੋਂ ਸੜਕ ਦਾ ਨਿਰਮਾਣ ਕਰਨ ਲਈ ਆਪਣੇ ਪੱਧਰ ਤੇ ਪੈਸੇ ਇਕੱਠੇ ਕਰਕੇ ਮਿੱਟੀ ਪਾ ਕੇ ਸੜਕ ਦਾ ਲੈਵਲ ਉੱਚਾ ਚੁੱਕ ਕੇ ਰੋੜੀ ਪਾ ਕੇ ਸੜਕ ਦਾ ਨਿਰਮਾਣ ਆਪ ਹੀ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਬਰਸਾਤ ਦਾ ਮੌਸਮ ਲੰਘ ਜਾਣ ਤੋ ਬਾਅਦ ਇਸ ਸੜਕ ਤੇ ਲੁਕ ਵੀ ਪਵਾਈ ਜਾਵੇਗੀ। 
ਮੁਹੱਲਾ ਨਿਵਾਸੀਆਂ ਨੇ ਨਗਰ ਕੌਸਲ ਵੱਲੋਂ ਅਣਗੌਲੇ ਕੀਤੇ ਮੁਹੱਲੇ ਵਿੱਚ ਸਟਰੀਟ ਲਾਈਟ ਵੀ ਆਪਣੇ ਪੱਧਰ ਤੇ ਬਿਜਲੀ ਦਾ ਸਮਾਨ ਖਰੀਦ ਕੇ ਲਾਇਟ ਸਿਸਟਮ ਚਾਲੂ ਕਰਵਾਇਆ ਗਿਆ ਹੈ।

ਮੁਹਲਾ ਨਿਵਾਸੀਆਂ ਨੇ ਨਗਰ ਨਿਵਾਸੀਆਂ ਨੂੰ ਸਦਾ ਦਿਤਾ ਕਿ ਉਹ ਸਰਕਾਰਾਂ ਤੇ ਟੇਕ ਨਾ ਰਖਦੇ ਹੋਏ ਅਪਣੇ ਘਰਾਂ ਅੱਗੇ ਆਪ ਹੀ ਕੰਮ ਕਰਵਾਉਣ ਦਾ ਉਦਮ ਕਰਨ।  ਮੁਹੱਲਾ ਨਿਵਾਸੀਆਂ ਦੇ ਇਸ ਕਾਰਜ ਦੀ  ਜਿਥੇ ਪ੍ਰਸੰਸਾ ਹੋ ਰਹੀ ਹੈ ਉਥੇ ਅਗਾਂਹ ਵੱਧੂ ਲੋਕ ਸੋਚ ਰਹੇ ਹਨ ਕਿ ਜੇ ਕਰ ਸੜਕਾਂ ਨਾਲੀਆਂ ਲੋਕਾਂ ਨੇ ਅਪਣੇ ਖਰਚੇ ਤੇ ਬਣਾਉਣੀਆ ਹਨ ਤਾਂ ਫਿਰ ਸਰਕਾਰ ਨੂੰ ਤਰਾਂ ਤਰਾਂ ਦੇ ਟੈਕਸ ਵਸੂਲਣ ਦਾ ਕੋਈ ਹੱਕ ਨਹੀ ਹੈ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement