ਗੁਰਦਵਾਰਾ ਬਾਬਾ ਡੰਡਿਆਂ ਵਾਲਾ ਵਿਖੇ ਕਬਜ਼ੇ ਨੂੰ ਲੈ ਕੇ ਹੋਇਆ ਤਕਰਾਰ
Published : Jul 29, 2020, 11:30 am IST
Updated : Jul 29, 2020, 11:30 am IST
SHARE ARTICLE
Gurdwara Baba Dhadrian Wala
Gurdwara Baba Dhadrian Wala

ਪੁਲਿਸ ਦੀ ਸਿਆਣਪ ਨਾਲ ਖ਼ੂਨੀ ਟਕਰਾਅ ਟਲਿਆ

ਸ੍ਰੀ ਖਡੂਰ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ (ਕੁਲਦੀਪ ਸਿੰਘ ਮਾਨ ਰਾਮਪੁਰ ਭੂਤਵਿੰਡ, ਅੰਤਰਪ੍ਰੀਤ ਸਿੰਘ ਖਹਿਰਾ) : ਪਿੰਡ ਖਵਾਸਪੁਰ ਨੇੜੇ ਖਡੂਰ ਸਾਹਿਬ ਦੀਆਂ ਨਹਿਰਾਂ 'ਤੇ ਸਥਿਤ ਗੁਰਦੁਆਰਾ ਬਾਬਾ ਡੰਡਿਆਂ ਵਾਲਾ ਵਿਖੇ ਅੱਜ ਸਵੇਰੇ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਤਰਨਾ ਦਲ ਜਥੇਬੰਦੀ ਦੇ ਨਹਿੰਗ ਸਿੰਘਾਂ ਦਾ ਜਥਾ ਬਾਬਾ ਕਰਤਾਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਅਤੇ ਉਥੇ ਮੌਜੂਦ ਸੇਵਾਦਾਰਾਂ ਅਤੇ ਪਿੰਡ ਵਾਸੀਆਂ ਨੂੰ ਕਿਹਾ ਕਿ ਅਸੀ ਇਥੇ ਅਖੰਡ ਪਾਠ ਆਰੰਭ ਕਰਨਾ ਹੈ। ਉਥੇ ਮੌਜੂਦ ਪਿੰਡ ਦੇ ਲੋਕਾਂ ਵਲੋਂ ਪਿੰਡ ਖਵਾਸਪੁਰ ਫ਼ੋਨ ਕਰ ਕੇ ਪਿੰਡ ਦੇ ਮੋਹਤਬਰ ਸੱਜਣਾਂ ਨੂੰ ਦਸਿਆ ਗਿਆ ਕਿ ਇਥੇ ਨਿਹੰਗ ਸਿੰਘ ਆਏ ਹਨ ਜੋ ਕਹਿ ਰਹੇ ਹਨ ਕਿ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਨਾ ਹੈ।

ਵੇਖਦੇ ਹੀ ਵੇਖਦੇ ਗੁਰਦਵਾਰਾ ਸਾਹਿਬ ਵਿਖੇ ਪਿੰਡ ਵਾਸੀ ਇਕੱਠੇ ਹੋਣੇ ਸ਼ੁਰੂ ਹੋ ਗਏ ਉਨ੍ਹਾਂ ਨੇ ਆ ਕੇ ਬਿੱਟੂ ਚੇਅਰਮੈਨ ਦੇ ਧੜੇ ਨਾਲ ਸਬੰਧਤ ਆਗੂਆਂ ਨੇ ਆ ਕੇ ਜਥੇ ਦੇ ਮੁਖੀ ਨੂੰ ਪੁੱਛਿਆ ਕਿ ਤੁਹਾਨੂੰ ਇਥੇ ਕੌਣ ਲਿਆਇਆ ਹੈ ਤਾਂ ਉਨ੍ਹਾਂ ਕਿਹਾ ਕਿ ਅਸੀ ਇਥੇ ਅਖੰਡ ਪਾਠ ਸਾਹਿਬ ਆਰੰਭ ਕਰਨ ਲੱਗੇ ਹਾਂ ਜਿਸ ਦਾ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਵਿਰੋਧ ਕੀਤਾ ਪਰ ਮੌਕੇ 'ਤੇ ਪਹੁੰਚੀ ਪੁਲਿਸ ਦੀ ਦਖ਼ਲਅੰਦਾਜ਼ੀ ਤੇ ਸੂਝ-ਬੂਝ ਨਾਲ ਟਕਰਾਅ ਹੋਣੋਂ ਟਲ ਗਿਆ । ਇਸ ਬਾਰੇ ਪਿੰਡ ਵਾਸੀਆਂ ਨੰਬਰਦਾਰ ਹਰਜੀਤ ਸਿੰਘ, ਸੂਬੇਦਾਰ ਬਲਦੇਵ ਸਿੰਘ, ਕੰਵਲਜੀਤ ਸਿੰਘ, ਸੁਖਬੀਰ ਸਿੰਘ ਸੰਧੂ, ਸਰਵਣ ਸਿੰਘ, ਪਿਸ਼ੌਰਾ ਸਿੰਘ, ਬਲਬੀਰ ਸਿੰਘ ਤੋਂ ਇਲਾਵਾ ਹਾਜ਼ਰ ਔਰਤਾਂ ਨੇ ਦਸਿਆ ਕਿ ਅੱਜ ਜੋ ਨਿਹੰਗ ਸਿੰਘ ਜਥੇਬੰਦੀ ਦੇ ਵਿਅਕਤੀ ਆਏ ਹਨ

File PhotoFile Photo

ਉਹ ਗੁਰਦੁਆਰਾ ਸਾਹਿਬ ਉਪਰ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਹਨ। ਜਦੋਂ ਕਿ ਇਸ ਗੁਰਦਵਾਰੇ ਤੇ ਪਿੰਡ ਖਵਾਸਪੁਰ ਦੀ ਸੰਗਤ ਦਾ ਕਬਜ਼ਾ ਹੈ ਅਤੇ ਸੰਗਤ ਦੀ ਚੁਣੀ ਹੋਈ ਕਮੇਟੀ ਵੀ ਬਣੀ ਹੈ । ਇਸ ਬਾਰੇ ਜਦੋਂ ਨਿਹੰਗ ਸਿੰਘ ਜਥੇਬੰਦੀ ਦੇ ਆਗੂ ਬਾਬਾ ਕਰਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਤਰਨਾ ਦਲ ਜਥੇਬੰਦੀ ਦਾ ਇਸ ਗੁਰਦਵਾਰੇ 'ਤੇ ਲੰਮੇ ਸਮੇ ਤੋਂ ਕਬਜ਼ਾ ਹੈ। ਅਸੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਹੈ ਤੇ ਮੰਗਲਵਾਰ ਨੂੰ ਇਸ ਦੇ ਭੋਗ ਪੈਣ ਤੋਂ ਬਾਅਦ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ।

ਇਸ ਬਾਰੇ ਮੌਕੇ 'ਤੇ ਹਾਜਰ ਪੁਲਿਸ ਚੌਕੀ ਫ਼ਤਿਆਬਾਦ ਦੇ ਇੰਚਾਰਜ ਨਰੇਸ਼ ਕੁਮਾਰ ਨੇ ਹਰਭਜਨ ਸਿੰਘ ਕੰਗ, ਅਮਰਬੀਰ ਸਿੰਘ, ਗੁਰਮੇਜ ਸਿੰਘ, ਸਵਰਨ ਸਿੰਘ, ਬਲਬੀਰ ਚੰਦ ਦੀ ਹਾਜ਼ਰੀ ਵਿਚ ਦਸਿਆ ਕਿ ਹਾਲ ਦੀ ਘੜੀ ਦੋਵਾਂ ਧਿਰਾਂ ਨੂੰ ਸ਼ਾਂਤ ਕਰ ਕੇ ਤਕਰਾਰ ਟਾਲ ਦਿਤਾ ਗਿਆ ਹੈ ਤੇ ਮੰਗਲਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਜੋ ਵੀ ਫ਼ੈਸਲਾ ਹੋਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦੋਂ ਪਿੰਡ ਖਵਾਸਪੁਰ ਦੇ ਸਰਪੰਚ ਜਗਰੂਪ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਤਰਨਾ ਦਲ ਨਾਲ ਸਬੰਧਤ ਬਾਬਾ ਕਰਮ ਸਿੰਘ ਡੰਡਿਆਂ ਵਾਲਾ ਦੀ ਯਾਦ ਵਿਚ ਬਣਿਆ ਹੈ ਜਿਸ ਦੇ ਸਬੰਧ ਵਿਚ ਨਿਹੰਗ ਸਿੰਘਾਂ ਨੇ ਅਖੰਡ ਪਾਠ ਰਖਵਾਇਆ ਹੈ ਜਿਸ ਦਾ ਪੰਚਾਇਤ ਨੂੰ ਕੋਈ ਇਤਰਾਜ਼ ਨਹੀਂ ਹੈ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement