
ਸੀਬੀਆਈ ਨੇ ਕੈਪਟਨ ਸਰਕਾਰ ਨੂੰ ਐਸਸੀ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦਾ ਰਿਕਾਰਡ ਦੇਣ ਲਈ ਕਿਹਾ : ਕੈਂਥ
ਚੰਡੀਗੜ੍ਹ, 28 ਜੁਲਾਈ (ਸੱਤੀੰ) : ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀ ਬੀ ਆਈ) ਦੀ ਭਿ੍ਸ਼ਟਾਚਾਰ ਵਿਰੋਧੀ ਸਾਖਾ ਨੇ ਅਨੁਸੂਚਿਤ ਜਾਤੀਆਂ ਲਈ ਪੰਜਾਬ ਵਿਚ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਫ਼ੰਡਾਂ ਦੀ ਕਥਿਤ ਦੁਰਵਰਤੋਂ ਦੀ ਜਾਂਚ ਕਰਨ ਦੇ ਫ਼ੈਸਲੇ ਦਾ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਨੇ ਸਵਾਗਤ ਕੀਤੀ ਹੈ |
ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆ ਲਈ ਵਜੀਫੇ ਵਿਚ ਰਾਜਨੀਤਿਕ ਪਾਰਟੀਆ ਖਾਸ ਕਰ ਆਕਲੀ ਦਲ ਅਤੇ ਕਾਂਗਰਸ ਪਾਰਟੀ ਦੇ ਸਾਸਨ ਪ੍ਰਸਾਸਨ ਵਿਚ ਵੱਡੇ ਪੱਧਰ ਉਤੇ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਕਾਲਜ ਤੇ ਯੂਨੀਵਰਸਟੀ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਗਿਆ ਹੈ | ਇਸ ਬਹੁਕਰੋੜੀ ਘੁਟਾਲੇ ਨੂੰ ਦਬਾਉਣ ਲਈ ਰਾਜ ਕਰਨ ਵਾਲੀਆਂ ਰਾਜਨੀਤਿਕ ਪਾਰਟੀਆ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀਆ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਸੀਬੀਆਈ ਨੂੰ ਜਾਂਚ ਕਰਵਾਉਣ ਨਾਲ ਲੱਖਾਂ ਗਰੀਬ ਪ੍ਰੀਵਾਰਾਂ ਦੇ ਵਿਦਿਆਰਥੀਆਂ ਨੂੰ ਨਿਆਂ ਦਿਵਾਉਣ ਵਿਚ ਸਾਰਥਕ ਕਦਮ ਚੁੱਕਿਆ ਹੈ | ਕੈਂਥ ਨੇ ਕੈਪਟਨ ਸਰਕਾਰ ਦੇ ਸਮਾਜਕ ਨਿਆਂ, ਸਸਕਤੀਕਰਨ ਅਤੇ ਘੱਟਗਿਣਤੀਆਂ ਵਿਭਾਗ ਨੂੰ ਬਿਨਾ ਕੋਈ ਰਾਜਨੀਤਿਕ ਦਬਾਅ ਦੇ ਤੁਰੰਤ ਇਸ ਕੇਸ ਦਾ ਪੂਰਾ ਰਿਕਾਰਡ ਸਾਂਝਾ ਕਰਨਾ ਚਾਹੀਦਾ ਹੈ | ਜਿਸ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ ਹਨ |
ਸੀਬੀਆਈ ਦੀ ਚੰਡੀਗੜ੍ਹ ਦੀ ਐਂਟੀ ਕੁਰੱਪਸਨ ਸਾਖਾ ਨੇ 30 ਜੂਨ ਨੂੰ ਕੇਂਦਰੀ ਸਮਾਜਿਕ ਨਿਆਂ ਅਤੇ ਸਸਕਤੀਕਰਨ ਮੰਤਰਾਲੇ ਵੱਲੋਂ ਨਵੀਂ ਦਿੱਲੀ ਵਿੱਚ ਸੀਬੀਆਈ ਡਾਇਰੈਕਟੋਰੇਟ ਨੂੰ ਲਿਖੇ ਪੱਤਰ ਦੇ ਅਧਾਰ 'ਤੇ ਇਸ ਕੇਸ ਦਾ ਜਾਂਚ ਫੈਸਲਾਕੀਤਾ |ਕੇਂਦਰੀ ਮੰਤਰਾਲੇ ਨੇ ਅਨੁਸੂਚਿਤ ਜਾਤੀ ਪੋਸਟ-ਮੈਟਿ੍ਕ ਸਕਾਲਰਸਿ?ਪ ਸਕੀਮ ਤਹਿਤ ਫੰਡਾਂ ਦੀ ਕਥਿਤ ਦੁਰਵਰਤੋਂ ਦੀ ਜਾਂਚ ਲਈ ਕਿਹਾ ਸੀ | ਸ੍ਰ ਕੈਂਥ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਅਨੁਸੂਚਿਤ ਜਾਤੀ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਨੂੰ ਰਾਜਨੀਤਿਕਰਨ ਕਰਨ ਦੀ ਕੋਸ਼ਿਸ਼ ਕੀਤੀ ਤਾ ਪੁਰਜੋਰ ਵਿਰੋਧ ਕੀਤਾ ਜਾਵੇਗਾ |