ਦਰਿਆਈ ਪਾਣੀ, ਸੰਘੀ ਢਾਂਚੇ ਅਤੇ ਵਾਤਾਵਰਣ ਦੇ ਮੁੱਦੇ 'ਤੇ ਕਿਸਾਨ ਕਰਨਗੇ 5 ਅਗੱਸਤ ਨੂੰ ਸੂਬਾ ਪਧਰੀ ਰੈਲੀ : ਰਾਜੇਵਾਲ
Published : Jul 29, 2022, 12:37 am IST
Updated : Jul 29, 2022, 12:37 am IST
SHARE ARTICLE
image
image

ਦਰਿਆਈ ਪਾਣੀ, ਸੰਘੀ ਢਾਂਚੇ ਅਤੇ ਵਾਤਾਵਰਣ ਦੇ ਮੁੱਦੇ 'ਤੇ ਕਿਸਾਨ ਕਰਨਗੇ 5 ਅਗੱਸਤ ਨੂੰ ਸੂਬਾ ਪਧਰੀ ਰੈਲੀ : ਰਾਜੇਵਾਲ

 

ਪੰਜ ਕਿਸਾਨ ਜਥੇਬੰਦੀਆਂ ਦੀ ਸਾਂਝੀ ਪ੍ਰੈੱਸ ਕਾਨਫ਼ਰੰਸ ਵਿਚ ਕੀਤਾ ਐਲਾਨ

ਚੰਡੀਗੜ੍ਹ, 28 ਜੁਲਾਈ (ਭੁੱਲਰ) : ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਆਲ ਇੰਡੀਆ ਕਿਸਾਨ ਫ਼ੈਡਰੇਸ਼ਨ, ਭਾਰਤੀ ਕਿਸਾਨ ਯੂਨੀਅਨ (ਮਾਨਸਾ) ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ 5 ਅਗੱਸਤ ਮੋਹਾਲੀ ਵਿਖੇ ਪੰਜਾਬ ਦੇ ਭਖਦੇ ਮਸਲਿਆਂ ਜਿਵੇਂ ਕਿ ਪਾਣੀ ਦਾ ਸੰਕਟ, ਪ੍ਰਦੂਸ਼ਿਤ ਵਾਤਾਵਰਣ ਅਤੇ ਪੰਜਾਬ ਦੇ ਸੰਘੀ ਢਾਂਚੇ ਨੂੰ  ਗੰਭੀਰ ਖ਼ਤਰਾ ਆਦਿ ਉਤੇ ਵਿਸ਼ਾਲ ਰੈਲੀ ਕਰਨਗੀਆਂ |
ਬਲਬੀਰ ਸਿੰਘ ਰਾਜੇਵਾਲ, ਕੰਵਲਪ੍ਰੀਤ ਸਿੰਘ ਪੰਨੂ, ਪ੍ਰੇਮ ਸਿੰਘ ਭੰਗੂ, ਬੋਘ ਸਿੰਘ ਮਾਨਸਾ ਅਤੇ ਹਰਜਿੰਦਰ ਸਿੰਘ ਟਾਂਡਾ, ਆਪੋ ਅਪਣੀਆਂ ਉਪਰੋਕਤ ਜਥੇਬੰਦੀਆਂ ਦੇ ਪ੍ਰਧਾਨਾਂ ਨੇ ਇਥੇ ਪ੍ਰੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਆਉਣ ਵਾਲੇ ਸਮੇਂ ਵਿਚ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨ ਜਾ ਰਿਹਾ ਹੈ ਕਿਉਂਕਿ ਧਰਤੀ ਹੇਠਲਾ ਪਾਣੀ ਦਿਨੋਂ ਦਿਨ ਖ਼ਤਮ ਹੋ ਰਿਹਾ ਹੈ ਅਤੇ ਸਰਕਾਰਾਂ ਦੇ ਮਾੜੇ ਪ੍ਰਬੰਧਾਂ ਕਾਰਨ ਨਹਿਰੀ ਪਾਣੀ ਅਜਾਈਾ ਜਾ ਰਿਹਾ ਹੈ |
ਰਾਜੇਵਾਲ ਤੇ ਹੋਰ ਆਗੂਆਂ ਉਪਰ ਬੀ.ਕੇ. ਯੂ. ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਲੋਂ ਲਾਏ ਦੋਸ਼ਾਂ ਨੂੰ  ਰਾਜੇਵਾਲ ਨੇ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਕਿਸੇ ਚਿੱਠੀ ਉਪਰ ਦਸਤਖ਼ਤ ਨਹੀਂ | ਉਨ੍ਹਾਂ ਕਿਹਾ ਕਿ ਡੱਲੇਵਾਲ ਕਿਸ ਦੇ ਇਸ਼ਾਰੇ 'ਤੇ ਬੋਲ ਰਿਹਾ ਹੈ, ਉਹ ਸੱਭ ਨੂੰ  ਪਤਾ ਹੈ ਅਤੇ ਇਸ ਦਾ ਮਕਸਦ ਕਿਸਾਨ ਜਥੇਬੰਦੀਆਂ ਨੂੰ  ਮੁੜ ਇਕੱਠਾ ਹੋਣ ਤੋਂ ਰੋਕਣ ਦੀ ਕੋਸ਼ਿਸ਼ ਹੈ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਛੇਤੀ ਹੀ ਸੱਭ ਜਥੇਬੰਦੀਆਂ ਮੁੜ ਇਕੱਠਿਆਂ ਹੋ ਸਕਦੀਆਂ ਹਨ | ਉਨ੍ਹਾਂ 31 ਮਾਰਚ ਦੇ ਰੇਲ ਰੋਕੋ ਬਾਰੇ ਕਿਹਾ ਕਿ ਅਸੀ ਨਾ ਹਮਾਇਤ ਕੀਤੀ ਹੈ ਅਤੇ ਨਾ ਵਿਰੋਧ ਕਰਾਂਗੇ |
ਕਿਸਾਨਾਂ ਦੀ ਮਰਜ਼ੀ ਤੇ ਫ਼ੈਸਲਾ ਛੱਡਿਆ ਹੈ |

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement