
ਕਲੋਨੀ ਦੇ ਮਕਾਨ ਨੰਬਰ 305 ਵਸਨੀਕ ਪੂਜਾ ਸ਼ਰਮਾ ਆਪਣੇ ਬੱਚੇ ਨੂੰ ਛੱਡ ਕੇ ਘਰ ਵਾਪਸ ਆ ਰਹੀ ਸੀ।
ਜ਼ੀਰਕਪੁਰ : ਜ਼ੀਰਕਪੁਰ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦਾ ਆਂਤਕ ਵਧਦਾ ਜਾ ਰਿਹਾ ਹੈ ਜਿਨ੍ਹਾਂ ਨੂੰ ਕਾਬੂ ਕਰਨ ਵਿੱਚ ਨਗਰ ਕੌਂਸਲ ਦੇ ਅਧਿਕਾਰੀ ਨਾਕਾਮ ਸਾਬਤ ਹੋ ਰਹੇ ਹਨ। ਢਕੋਲੀ ਦੀ ਐਮ.ਐਸ. ਐਨਕਲੇਵ ਕਲੋਨੀ ਵਿੱਚ ਲੰਘੇ ਹਫ਼ਤੇ ਵਿੱਚ ਅਵਾਰਾ ਪਸ਼ੂਆਂ ਵੱਲੋਂ ਚਾਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਜ਼ਖ਼ਮੀ ਕਰ ਦਿੱਤਾ ਹੈ। ਕਲੋਨੀ ਦੀ ਹਰੇਕ ਗਲੀ ਵਿਚ ਅਵਾਰਾ ਪਸ਼ੂ ਬੇਖ਼ੌਫ ਹੋ ਕੇ ਘੁੰਮ ਰਹੇ ਹਨ ਜਦਕਿ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।
ਲੋਕ ਇਨ੍ਹਾਂ ਪਸ਼ੂਆਂ ਕਾਰਨ ਆਪਣੇ ਘਰਾਂ ਤੋਂ ਡਰ ਰਹੇ ਹਨ। ਜਾਣਕਾਰੀ ਅਨੁਸਾਰ ਕਲੋਨੀ ਦੇ ਮਕਾਨ ਨੰਬਰ 305 ਵਸਨੀਕ ਪੂਜਾ ਸ਼ਰਮਾ ਆਪਣੇ ਬੱਚੇ ਨੂੰ ਛੱਡ ਕੇ ਘਰ ਵਾਪਸ ਆ ਰਹੀ ਸੀ। ਇਸ ਦੌਰਾਨ ਰਾਹ ਵਿੱਚ ਉਸ ’ਤੇ ਇਕ ਅਵਾਰਾ ਪਸ਼ੂ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਉਸਦੀ ਪਸਲੀਆਂ ਟੁੱਟ ਗਈਆਂ। ਲੰਘੀ ਰਾਤ ਸੋਨੀਆ ਨਾਂਅ ਦੀ ਔਰਤ ਆਪਣੇ ਪੰਜ ਸਾਲਾ ਦੀ ਧੀ ਨਾਲ ਮਾਰਕੀਟ ਵਿੱਚੋਂ ਵਾਪਸ ਆ ਰਹੀ ਸੀ
ਜਿਸ ਦੌਰਾਨ ਗਾਂ ਵੱਲੋਂ ਉਸ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਦੋਵੇਂ ਮਾਂ ਅਤੇ ਧੀ ਜ਼ਖ਼ਮੀ ਹੋ ਗਈ। ਦੋਵਾਂ ਨੂੰ ਜ਼ਖ਼ਮੀ ਹਾਲਤ ਵਿੱਚ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਸਾਰੀ ਘਟਨਾ ਕਲੋਨੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਗੱਲ ਕਰਨ ’ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਵਨੀਤ ਸਿੰਘ ਨੇ ਕਿਹਾ ਕਿ ਛੇਤੀ ਮੁਹਿੰਮ ਚਲਾ ਕੇ ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿਖੇ ਪਹੁੰਚਾਇਆ ਜਾਏਗਾ।