
ਪੁਲਿਸ ਨੇ ਮੁੱਕਦਮਾ ਦਰਜ ਕਰਕੇ ਦੋਸ਼ੀਆਂ ’ਚ ਸ਼ਾਮਲ ਵਿਕਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ
ਜਲਾਲਾਬਾਦ - ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਨੇ ਗਸ਼ਤ ਦੌਰਾਨ ਸਬ ਡਵੀਜਨ ਡੀ.ਐਸ.ਪੀ ਅਤੁਲ ਸੋਨੀ ਦੀ ਅਗੁਵਾਈ ਹੇਠ 2 ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 1 ਕਿਲੋਂ 255 ਗ੍ਰਾਮ ਹੈਰੋਇਨ, 1 ਲੱਖ ਰੁਪਏ ਦੀ ਡਰੱਗ ਮਨੀ, ਇੱਕ ਬਿਨ੍ਹਾਂ ਨੰਬਰੀ ਮੋਟਰਸਾਈਕਲ ਸਪਲੈਂਡਰ ਪਲੱਸ ਬਰਾਮਦ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਸਬ ਡਵੀਜਨ ਡੀ.ਐਸ.ਪੀ ਅਤੁਲ ਸੋਨੀ ਨੇ ਆਪਣੇ ਦਫ਼ਤਰ ਜਲਾਲਾਬਾਦ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਥਾਣਾ ਸਦਰ ਜਲਾਲਾਬਾਦ ਦੇ ਐਸ.ਐਚ.ੳ ਗੁਰਵਿੰਦਰ ਕੁਮਾਰ ਪੁਲਿਸ ਪਾਰਟੀ ਸਣੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਬੀਤੇ ਦਿਨੀਂ ਪਿੰਡ ਜੋਧਾ ਭੈਣੀ ਦੇ ਕੋਲ ਗਸ਼ਤ ਕਰ ਰਹੇ ਸਨ ਤਾਂ ਮੁਖਬਰ ਨੇ ਠੋਸ ਇਤਲਾਹ ਦਿੱਤੀ ਕਿ ਵਿਕਰਮ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਢਾਣੀ ਜੋਧਾ ਭੈਣੀ, ਦਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ , ਵਾਸੀ ਢਾਣੀ ਗਹਿਲੇ ਵਾਲਾ ਅਤੇ ਸੁਰਜੀਤ ਸਿੰਘ ਪੁੱਤਰ ਮਾਨ ਸਿੰਘ ਵਾਸੀ ਗੱਟੀ ਕਲੰਜਰ ਫ਼ਿਰੋਜ਼ਪੁਰ ਜੋ ਕਿ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਅੱਗੇ ਵੇਚਦੇ ਹਨ
ਜਿਸ ਤੇ ਪੁਲਿਸ ਨੇ ਮੁੱਕਦਮਾ ਦਰਜ ਕਰਕੇ ਦੋਸ਼ੀਆਂ ’ਚ ਸ਼ਾਮਲ ਵਿਕਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਦੇ ਕਬਜੇ ’ਚੋਂ ਇੱਕ ਪਲਾਸਿਟਕ ਦੀ ਬੋਤਲ ’ਚੋਂ 1 ਕਿਲੋਂ 255 ਗ੍ਰਾਮ ਹੈਰੋਇਨ ਤੇ 1 ਲੱਖ ਰੁਪਏ ਦੀ ਡਰੱਗ ਮਨੀ , ਇੱਕ ਮੋਬਾਈਲ , ਇੱਕ ਮੋਟਰਸਾਈਕਲ ਸਪਲੈਂਡਰ ਪਲੱਸ ਬਿਨ੍ਹਾਂ ਨੰਬਰੀ ਬਰਾਮਦ ਕੀਤਾ ਹੈ।
ਡੀ.ਐਸ.ਪੀ ਨੇ ਕਿਹਾ ਕਿ ਉਕਤ ਮੁਕੱਦਮੇ ਦੌਰਾਨ ਮੁਢੱਲੀ ਪੁੱਛਗਿੱਛ ਦੌਰਾਨ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਚੰਦ ਵਾਸੀ ਗੁਮਾਨੀ ਵਾਲਾ ਤੇ ਸੁਰਜੀਤ ਸਿੰਘ ਉਰਫ ਜੀਤਾ ਵਾਸੀ ਗੱਟੀ ਰਾਜੋ ਕੇ ਫ਼ਿਰੋਜ਼ਪੁਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ’ਚੋਂ 1 ਕਿਲੋ 255 ਗ੍ਰਾਮ ਹੈਰੋਇਨ ਬਰਮਾਦ ਕੀਤੀ ਗਈ ਅਤੇ ਰਣਜੀਤ ਸਿੰਘ ਉਰਫ ਸੋਨੂੰ ਪੁੱਤਰ ਸੁਖਦੇਵ ਸਿੰਘ ਵਾਸੀ ਖਿਲਚੇ ਵਾਲਾ ਨੂੰ ਨਾਮਜ਼ਾਦ ਕੀਤਾ ਗਿਆ ਹੈ ਅਤੇ ਜਿਸ ਦੀ ਗ੍ਰਿਫ਼ਤਾਰੀ ਬਾਕੀ ਹੈ।