Punjab News: STF ਟੀਮ ਵੱਲੋਂ 1 ਕਿੱਲੋ 940 ਗ੍ਰਾਮ ਹੈਰੋਇਨ ਸਮੇਤ 11 ਦੋਸ਼ੀ ਗ੍ਰਿਫ਼ਤਾਰ
Published : Jul 29, 2024, 5:08 pm IST
Updated : Jul 29, 2024, 5:08 pm IST
SHARE ARTICLE
STF team arrested 11 accused along with 1 kg 940 grams of heroin
STF team arrested 11 accused along with 1 kg 940 grams of heroin

Punjab News: ਇੱਕ ਹੋਰ ਮੁਕੱਦਮੇ ਵਿੱਚ 2 ਦੋਸ਼ੀਆਨ ਪਾਸੋਂ 1 ਕਿੱਲੋ ਹੈਰੋਇਨ ਬਰਾਮਦ

 

Punjab News: ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਐਸ.ਟੀ.ਐਫ, ਪੰਜਾਬ ਅਤੇ ਨੀਲਾਭ ਕਿਸ਼ੋਰ ਆਈ.ਪੀ.ਐਸ., ਏ ਡੀ.ਜੀ.ਪੀ. ਐਸ.ਟੀ.ਐਫ, ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਅਕਾਸ਼ਦੀਪ ਸਿੰਘ ਔਲਖ ਪੀ.ਪੀ.ਐਸ., ਐਸ.ਪੀ, ਐਸ.ਟੀ.ਐਫ, ਰੂਪਨਗਰ ਰੇਂਜ ਦੀ ਨਿਗਰਾਨੀ ਅਤੇ ਹਰਵਿੰਦਰਪਾਲ ਸਿੰਘ ਪੀ.ਪੀ.ਐਸ., ਡੀ.ਐਸ.ਪੀ. ਐਸ.ਟੀ.ਐਫ, ਆਪਰੇਸ਼ਨ ਦੀ ਅਗਵਾਈ ਹੇਠ ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਨਸ਼ਾ ਤਸਕਰਾ ਦੇ ਖਿਲਾਫ ਸ਼ਿਕੰਜਾ ਕੱਸਦੇ ਹੋਏ ਥਾਣਾ ਐਸ.ਟੀ.ਐਫ, ਮੋਹਾਲੀ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ।

ਜਦੋਂ ਐਸ.ਟੀ ਐਫ ਟੀਮ ਵੱਲੋਂ ਸਿਪਾਹੀ ਗੁਰਮੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਬੀਹਲੇਵਾਲਾ ਥਾਣਾ ਸਾਦਿਕ ਜਿਲ੍ਹਾ ਫਰੀਦਕੋਟ (ਜੋ ਕਿ ਜਿਲ੍ਹਾ ਫਰੀਦਕੋਟ ਵਿਖੇ ਤਾਇਨਾਤ ਹੈ) ਅਤੇ ਨਵਦੀਪ ਕੌਰ ਉਰਫ ਨਵ ਪਤਨੀ ਗੁਰਿੰਦਰ ਸਿੰਘ ਉਰਫ ਸੈਲੀ ਵਾਸੀ ਵਾਰਡ ਨੰ: 05 ਤਲਵੰਡੀ ਭਾਈ ਕੇ, ਥਾਣਾ ਤਲਵੰਡੀ ਭਾਈ, ਜਿਲ੍ਹਾ ਫਿਰੋਜਪੁਰ ਨੂੰ 440 ਗ੍ਰਾਮ ਹੈਰੋਇਨ ਅਤੇ ਕਾਰ ਨੰ: ਸੀ.ਐਚ-01-ਸੀ.ਬੀ.-6900 ਮਾਰਕਾ ਪੋਲੇ ਵੈਲਸਵੈਗਨ ਰੰਗ ਚਿੱਟਾ ਸਮੇਤ ਗ੍ਰਿਫਤਾਰ ਕੀਤਾ ਹੈ।  ਜਿਨ੍ਹਾਂ ਦੇ ਖਿਲਾਫ ਮੁੱਕਦਮਾ ਨੰ. 105 ਮਿਤੀ 17.07.2024 ਅ/ਧ 21-ਸੀ, 27,29 ਐਨ.ਡੀ.ਪੀ.ਐਸ. ਐਕਟ ਥਾਣਾ ਐਸ.ਟੀ.ਐਫ, ਸੈਕਟਰ-79, ਐਸ.ਏ.ਐਸ ਨਗਰ ਦਰਜ ਰਜਿਸਟਰ ਕੀਤਾ ਗਿਆ ਹੈ।

ਅਕਾਸ਼ਦੀਪ ਸਿੰਘ ਔਲਖ ਪੀ.ਪੀ.ਐਸ., ਐਸ.ਪੀ, ਐਸ.ਟੀ.ਐਫ, ਰੂਪਨਗਰ ਰੇਂਜ ਵੱਲੋਂ ਇਸ ਮੁਕੱਦਮੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ਣ ਨਵਦੀਪ ਕੌਰ ਉਰਫ ਨਵ ਦੀ ਮੁੱਢਲੀ ਪੁੱਛ ਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਉਕਤ ਹੈਰੋਇੰਨ ਗਗਨਦੀਪ ਉਰਫ ਗਗਨ ਅਤੇ ਸੰਦੀਪ ਉਰਫ ਟੀਟਾ ਵਾਸੀਆਨ ਫਗਵਾੜਾ ਪਾਸੋਂ ਲੈ ਕੇ ਆਏ ਸਨ। ਜਿਹਨਾ ਨੂੰ ਮਿਤੀ 20.07.2024 ਨੂੰ ਮੁਕੱਦਮੇ ਵਿੱਚ ਨਾਮਜਦ ਕੀਤਾ ਗਿਆ ਅਤੇ ਗਗਨਦੀਪ ਉਰਫ ਗਗਨ ਪਾਸੋਂ ਮਿਤੀ 20.07.24 ਨੂੰ 01 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

ਮੁਕੱਦਮੇ ਵਿੱਚ ਉਕਤਾਨ ਦੀ ਪੁੱਛ ਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਹੈਰੋਇਨ ਦੀ ਇਸ ਤਸਕਰੀ ਵਿੱਚ ਇਹਨਾ ਨਾਲ ਗੁਰਵਿੰਦਰ ਸਿੰਘ ਉਰਫ ਸ਼ੈਲੀ ਪੁੱਤਰ ਗੁਰਦੇਵ ਸਿੰਘ, ਰਣਦੀਪ ਕੌਰ ਪਤਨੀ ਸੋਹਨ ਲਾਲ ਉਰਫ ਕਾਲਾ, ਸੋਹਨ ਲਾਲ ਉਰਫ ਕਾਲਾ ਪੁੱਤਰ ਮਲਕੀਤ ਸਿੰਘ, ਰਜਨੀਸ ਉਰਫ ਪ੍ਰੀਤ ਪੁੱਤਰ ਨਰਿੰਦਰ ਕੁਮਾਰ ਵੀ ਸ਼ਾਮਿਲ ਹਨ ਜੋ ਜੇਲ ਵਿੱਚ ਬੰਦ ਹਨ। ਜਿਹਨਾ ਨੂੰ ਮੁਕੱਦਮੇ ਵਿੱਚ ਪ੍ਰਡੰਕਸ਼ਨ ਵਾਰੰਟ ਪਰ ਲਿਆ ਕੇ ਪੁੱਛ ਗਿੱਛ ਕੀਤੀ ਗਈ ਹੈ ਅਤੇ ਇਹਨਾ ਸਬੰਧੀ ਹੋਰ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ।

ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਦੋਸ਼ਣ ਨਵਦੀਪ ਕੌਰ ਅਤੇ ਸਿਪਾਹੀ ਗੁਰਮੀਤ ਸਿੰਘ ਉਕਤਾਨ ਵੱਲੋਂ ਪੁੱਛ ਗਿੱਛ ਦੌਰਾਨ ਇਹ ਵੀ ਦੱਸਿਆ ਕਿ ਗਗਨਦੀਪ ਉਰਫ ਗਗਨ ਪਾਸੋਂ ਉਹ 500 ਗ੍ਰਾਮ ਹੈਰੋਇਨ ਲੈ ਕੇ ਆਏ ਸਨ। ਜਿਸ ਵਿੱਚੋਂ 30 ਗ੍ਰਾਮ ਹੈਰੋਇਨ ਉਹਨਾ ਨੇ ਅੱਗੇ ਗੁਲਸ਼ਨ ਕੋਰ ਅਤੇ ਲਵਪ੍ਰੀਤ ਸਿੰਘ ਉਰਫ ਲਵਲੀ ਵਾਸੀਆਨ ਜਲੰਧਰ ਨੂੰ ਵੇਚ ਦਿੱਤੀ ਸੀ ਜੋ ਇਹਨਾ ਦੋਵਾਂ ਨੂੰ ਮੁਕੱਦਮੇ ਵਿੱਚ ਨਾਮਜਦ ਕਰਕੇ ਮਿਤੀ 24.07.2024 ਨੂੰ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਤੱਕ ਉਕਤ ਮੁਕੱਦਮੇ ਵਿੱਚ 11 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

ਇਸ ਤੋਂ ਇਲਾਵਾ ਮਿਤੀ 27-07-2024 ਨੂੰ ਮੁੱਖ ਅਫਸਰ, ਥਾਣਾ ਐਸ ਟੀ.ਐਫ, ਸੈਕਟਰ-79, ਮੋਹਾਲੀ ਨੂੰ ਮੁੱਖਬਰ ਵੱਲੋ ਇਤਲਾਹ ਮਿਲੀ ਸੀ ਕਿ ਮੋਹਿਤ ਕੁਮਾਰ ਪੁੱਤਰ ਮੁਨੂ ਲਾਲ ਅਤੇ ਬੱਬਲੂ ਪੁੱਤਰ ਰਾਮ ਦੇਵ ਵਾਸੀ ਬਸੀਰਪੁਰਾ ਜਲੰਧਰ ਜੋ ਕਿ ਦਿੱਲੀ ਤੋ ਸਸਤੇ ਭਾਅ ਤੇ ਹੈਰੋਇਨ ਲਿਆ ਕਰ ਮੋਹਾਲੀ,ਚੰਡੀਗੜ ਦੇ ਏਰੀਆ ਵਿੱਚ ਆਪਣੇ ਗਾਹਕਾ ਨੂੰ ਸਪਲਾਈ ਕਰਦੇ ਹਨ। ਜੋ ਇਸ ਮਿਲੀ ਗੁਪਤ ਸੂਚਨਾ ਤੇ ਕੰਮ ਕਰਦੇ ਹੋਏ ਮਿਤੀ 27-07-2024 ਨੂੰ ਉਕਤਾਨ ਦੋਨੋ ਵਿਅਕਤੀਆ ਨੂੰ ਸੈਕਟਰ-105 ਐਮਾਰ ਸਿਟੀ ਦੇ ਨੇੜੇ ਤੋ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾ ਪਾਸੋ 01 ਕਿਲੋਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ।

ਜਿਹਨਾ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇੰਨ ਸੋਨੀਪਤ ਕਿਸੇ ਵਿਅਕਤੀ ਜਿਹਨਾ ਦਾ ਇਹਨਾ ਨੂੰ ਕੋਈ ਨਾਮ ਪਤਾ ਨਹੀ ਪਤਾ ਹੈ। ਮੋਹਿਤ ਅਤੇ ਬੱਬਲੂ ਨੂੰ ਇਹ ਹੈਰੋਇੰਨ ਦੀ ਸਪਲਾਈ ਲੈਣ ਲਈ ਮੋਹਿਤ ਕੁਮਾਰ ਦੇ ਭਰਾ ਦੀਪਕ ਵਾਸੀ ਜਲੰਧਰ ਨੇ ਭੇਜਿਆ ਸੀ। ਜਿਸ ਤੇ ਵੀ ਪਹਿਲਾ ਮੁੱਕਦਮਾ ਦਰਜ ਹੈ ਜੋ ਹੁਣ ਘਰੋ ਭੱਜਿਆ ਹੋਇਆ ਹੈ।ਜਿਸ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ। ਜਿਨ੍ਹਾਂ ਦੇ ਖਿਲਾਫ ਮੁੱਕਦਮਾ ਨੰ. 112 ਮਿਤੀ 27.07.2024 ਅ/ਧ 21-ਸੀ , 29 ਐਨ.ਡੀ.ਪੀ.ਐਸ. ਐਕਟ ਥਾਣਾ ਐਸ.ਟੀ.ਐਫ, ਸੈਕਟਰ-79, ਐਸ.ਏ.ਐਸ ਨਗਰ ਦਰਜ ਰਜਿਸਟਰ ਕੀਤਾ ਗਿਆ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement