
ਉਘੇ ਬਾਲੀਵੁੱਡ ਅਦਾਕਾਰ ਰਾਜ ਬੱਬਰ ਅੱਜ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਉਥੇ ਉਨ੍ਹਾਂ ਕੁਝ ਪਲ ਇਲਾਹੀ ਬਾਣੀ ਸਰਵਣ ਕੀਤੀ............
ਅੰਮ੍ਰਿਤਸਰ : ਉਘੇ ਬਾਲੀਵੁੱਡ ਅਦਾਕਾਰ ਰਾਜ ਬੱਬਰ ਅੱਜ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਉਥੇ ਉਨ੍ਹਾਂ ਕੁਝ ਪਲ ਇਲਾਹੀ ਬਾਣੀ ਸਰਵਣ ਕੀਤੀ। ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਅੰਮ੍ਰਿਤਸਰ ਆਉਂਦੇ ਹਨ ਤਾਂ ਗੁਰੂ ਘਰ ਮੱਥਾ ਜ਼ਰੂਰ ਟੇਕਦੇ ਹਨ, ਇਥੇ ਆ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜ ਬੱਬਰ ਨੇ ਭਾਜਪਾ 'ਤੇ ਦੋਸ਼ ਲਾਇਆ ਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਨਿਲ ਅੰਬਾਨੀ ਦੇ ਫ਼ੰਡਾਂ ਨਾਲ ਲੜੇਗੀ ਅਤੇ ਇਸ ਸਬੰਧੀ ਮੋਦੀ ਸਰਕਾਰ ਨੇ ਫ਼ਰਾਂਸ ਦੀ ਇਕ ਕੰਪਨੀ ਨਾਲ ਹਵਾਈ ਜਹਾਜਾਂ ਦਾ ਸੌਦਾ ਕੀਤਾ ਹੈ।
ਸਵਾਲ ਦੇ ਜਵਾਬ 'ਚ ਰਾਜ ਬੱਬਰ ਨੇ ਕਿਹਾ ਕਿ ਦਿੱਲੀ ਦੰਗਿਆਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਜੁਗਲ ਕਿਸ਼ੋਰ ਸ਼ਰਮਾ, ਠੇਕੇਦਾਰ ਹਰਜਿੰਦਰ ਸਿੰਘ, ਮੇਅਰ ਕਰਮਜੀਤ ਸਿੰਘ ਰਿੰਟੂ ਤੇ ਹੋਰ ਮੌਜੂਦ ਸਨ।