ਕੈਪਟਨ ਨਹਿਰੂ-ਗਾਂਧੀ ਪਰਿਵਾਰ ਨੂੰ ਬਚਾਉਣ ਲਈ ਸਿੱਖਾਂ ਨਾਲ ਧਰੋਹ ਕਰ ਰਿਹਾ ਹੈ: ਸੁਖਬੀਰ ਬਾਦਲ
Published : Aug 29, 2018, 7:49 pm IST
Updated : Aug 29, 2018, 7:49 pm IST
SHARE ARTICLE
Sukhbir Badal
Sukhbir Badal

ਕਿਹਾ ਕਿ ਮੁੱਖ ਮੰਤਰੀ ਨੂੰ ਸੁਪਰੀਮ ਕੋਰਟ ਵੱਲੋਂ ਕੀਤੀ ਜਾ ਰਹੀ 1984 ਕਤਲੇਆਮ ਦੀ ਜਾਂਚ ਵਿਚ ਬਤੌਰ ਗਵਾਹ ਪੇਸ਼ ਹੋਣਾ ਚਾਹੀਦਾ ਹੈ

ਚੰਡੀਗੜ•/25 ਅਗਸਤ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਬਤੌਰ ਸਿੱਖ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਅਤੇ ਅਕਤੂਬਰ-ਨਵੰਬਰ 1984 ਵਿਚ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕੀਤੇ ਕਤਲੇਆਮ ਵਿਚ ਕਾਂਗਰਸ ਪਾਰਟੀ ਅਤੇ ਇਸ ਦੇ ਵੱਡੇ ਆਗੂਆਂ ਦੀ ਭੂਮਿਕਾ ਬਾਰੇ ਸੁਪਰੀਮ ਕੋਰਟ ਵੱਲੋਂ ਕਰਵਾਈ ਜਾ ਰਹੀ ਜਾਂਚ ਵਿਚ ਇੱਕ ਚਸ਼ਮਦੀਦ ਗਵਾਹ ਵਜੋਂ ਪੇਸ਼ ਹੋਣ।

ਉਹਨਾਂ ਕਿਹਾ ਕਿ ਕੱਲ• ਵਿਧਾਨ ਸਭਾ ਵਿਚ ਦਿੱਤੇ ਭਾਸ਼ਣ ਵਿਚ 1984 ਦੇ ਹਤਿਆਰਿਆਂ ਦੇ ਨਾਂ ਲੈਂਦਿਆਂ ਜਾਣ ਬੁੱਝ ਕੇ ਆਪਣੇ ਦੋਸਤਾਂ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਨੂੰ ਬਾਹਰ ਕੱਢ ਕੇ ਮੁੱਖ ਮੰਤਰੀ ਨੇ ਸਮੁੱਚੇ ਸਿੱਖ ਭਾਈਚਾਰੇ ਬਹੁਤ ਵੱਡਾ ਝਟਕਾ ਦਿੱਤਾ ਹੈ ਅਤੇ ਨਵੰਬਰ 1984 ਵਿਚ ਕਾਂਗਰਸੀਆਂ ਗੁੰਡਿਆਂ ਵੱਲੋਂ ਮਾਰੇ ਗਏ ਹਜ਼ਾਰਾਂ ਨਿਰਦੋਸ਼ ਪੀੜਤਾਂ ਦੇ ਵਾਰਿਸਾਂ ਨੂੰ ਜਲੀਲ ਕੀਤਾ ਹੈ ਅਤੇ ਦੁੱਖ ਪਹੁੰਚਾਇਆ ਹੈ।

ਇਹ ਗੁੰਡੇ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਮਗਰੋ  'ਖੂਨ ਕਾ ਬਦਲਾ ਖੂਨ'ਲੈਣ ਵਾਸਤੇ ਅਤੇ 'ਵੱਡੇ ਦਰੱਖਤ ਦੇ ਡਿੱਗਣ ਮਗਰੋਂ ਧਰਤੀ ਨੂੰ ਕੰਬਾਉਣ' ਵਾਸਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਹੁਕਮਾਂ ਦੀ ਪਾਲਣਾ ਕਰ ਰਹੇ ਸਨ।ਸਰਦਾਰ ਬਾਦਲ ਨੇ ਕੈਪਟਨ ਅਮਰਿੰਦਰ ਉੱਤੇ ਦੋਸ਼ ਲਾਇਆ ਕਿ ਉਹ ਆਪਣੀ ਕੁਰਸੀ ਬਚਾਉਣ ਲਈ ਪੀੜਤ ਬੇਗੁਨਾਹ ਪਰਿਵਾਰਾਂ ਦੀ ਹਮਾਇਤ ਕਰਨ ਦੀ ਥਾਂ ਇਹਨਾਂ ਹਤਿਆਰਿਆਂ ਪ੍ਰਤੀ ਵਫਾਦਾਰੀ ਨਿਭਾ ਰਿਹਾ ਹੈ। ਉਹਨਾਂ ਕਿਹਾ ਕਿ ਤੁਸੀਂ ਸਿੱਖਾਂ ਦੀ ਪਿੱਠ ਵਿਚ ਛੁਰਾ ਮਾਰ ਰਹੇ ਹੋ।

ਤੁਸੀਂ ਖੁਦ ਨੂੰ ਸਿੱਖਾਂ ਦੀ ਥਾਂ ਗਾਂਧੀ ਪਰਿਵਾਰ ਦਾ ਰਖਵਾਲਾ ਘੋਸ਼ਿਤ ਕਰ ਰਹੇ ਹੋ। ਇਹ ਵਾਕਈ ਬਹੁਤ ਹੀ ਸ਼ਰਮਨਾਕ ਗੱਲ ਹੈ, ਪਰੰਤੂ ਇਸ ਨਾਲ ਤੁਹਾਡਾ ਅਸਲੀ ਰੰਗ ਸਿੱਖਾਂ ਅੱਗੇ ਖੁੱਲ• ਕੇ ਸਾਹਮਣੇ ਆ ਗਿਆ ਹੈ, ਜਿਹੜੇ ਤੁਹਾਡੇ ਵੱਲੋਂ ਕੀਤੇ ਧਰੋਹ ਨਾਲ ਅੰਦਰੋਂ ਝੰਜੋੜੇ ਗਏ ਹਨ।ਸਰਦਾਰ ਬਾਦਲ ਨੇ ਕਿਹਾ ਕਿ ਅਚਾਨਕ ਹੀ ਰਾਹੁਲ ਗਾਂਧੀ, ਅਮਰਿੰਦਰ ਅਤੇ ਦੂਜੇ ਕਾਂਗਰਸੀ ਆਗੂਆਂ ਵੱਲੋਂ ਬਿਆਨਾਂ ਰਾਹੀਂ ਕਾਂਗਰਸ ਪਾਰਟੀ ਨੂੰ ਜਾਰੀ ਕੀਤੇ ਜਾ ਰਹੇ ਨਿਰਦੋਸ਼ ਹੋਣ ਦੇ ਸਰਟੀਫਿਕੇਟ 1984 ਕਤਲੇਆਮ ਬਾਰੇ ਸੁਪਰੀਮ ਕੋਰਟ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਰਚੀ ਗਈ ਇੱਕ ਡੂੰਘੀ ਸਾਜ਼ਿਸ਼ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਨੂੰ ਸੁਪਰੀਮ ਕੋਰਟ ਦੀ ਜਾਂਚ ਅੱਗੇ ਇੱਕ ਚਸ਼ਮਦੀਦ ਗਵਾਹ, ਜਿਸ ਬਾਰੇ ਉਸ ਨੇ ਖੁਦ ਦਾਅਵਾ ਕੀਤਾ ਹੈ ਕਿ ਉਹ 1984 ਦੇ ਸਿੱਖਾਂ ਦੇ ਦੁਖਾਂਤ ਦਾ ਗਵਾਹ ਹੈ, ਵਜੋਂ ਪੇਸ਼ ਹੋਣਾ ਚਾਹੀਦਾ ਹੈ। ਇੱਕ ਸਿੱਖ ਵਜੋਂ ਘੱਟੋ ਘੱਟ ਇੰਨਾ ਤਾਂ ਉਸ ਨੂੰ ਕਰਨਾ ਹੀ ਚਾਹੀਦਾ ਹੈ। ਸਰਦਾਰ ਬਾਦਲ ਨੇ ਕਿਹਾ ਕਿ ਪਹਿਲਾਂ ਸਿਰਫ ਰਾਹੁਲ ਗਾਂਧੀ ਸੀ , ਜਿਹੜਾ ਕਿ ਸਿੱਖ ਕਤਲੇਆਮ ਵਿਚ ਕਾਂਗਰਸ ਪਾਰਟੀ ਅਤੇ ਇਸ ਦੇ ਆਗੂਆਂ ਦੀ ਭੁਮਿਕਾ ਬਾਰੇ ਘੜੀ ਘੜੀ ਬਿਆਨ ਬਦਲਦਾ ਸੀ। ਕਦੇ ਸਵੀਕਾਰ ਕਰਦਾ ਸੀ ਅਤੇ ਕਦੇ ਮੁੱਕਰ ਜਾਂਦਾ ਸੀ।

ਹੁਣ ਗਾਂਧੀ ਪਰਿਵਾਰ ਨੂੰ ਬਚਾਉਣ ਲਈ ਕੈਪਟਨ ਵੀ ਆਪਣੇ ਪ੍ਰਧਾਨ ਦੇ ਨਾਲ ਆ ਖੜਿ•ਆ ਹੈ। ਉਹਨਾਂ ਕਿਹਾ ਕਿ ਅਚਾਨਕ ਹੀ ਕੈਪਟਨ ਆਪਣੀ ਮੁੱਖ ਮੰਤਰੀ ਦੀ ਕੁਰਸੀ ਬਚਾਉਣ ਲਈ ਪੀੜਤਾਂ ਨੂੰ ਛੱਡ ਕੇ ਹਤਿਆਰਿਆਂ ਦਾ ਰਖਵਾਲੇ ਵੇਖਿਆ ਜਾਣਾ ਪਸੰਦ ਕਰਨ ਲੱਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਵਿਚ ਉੱਪਰਲੇ ਪੱਧਰ ਉੱਤੇ ਲੀਡਰਸ਼ਿਪ ਤਬਦੀਲ ਕੀਤੇ ਜਾਣ ਨੂੰ ਲੈ ਕੇ ਅਸਪੱਸ਼ਟਤਾ ਦਾ ਮਾਹੌਲ ਬਣਿਆ ਹੋਇਆ ਹੈ। ਕੈਪਟਨ ਮੁੱਖ ਮੰਤਰੀ ਨੂੰ ਬਦਲੇ ਜਾਣ ਦੀਆਂ ਆ ਰਹੀਆਂ ਰਿਪੋਰਟਾਂ ਤੋਂ ਕਾਫੀ ਪਰੇਸ਼ਾਨ ਹੈ,

ਕਿਉਂਕਿ ਵਿਰੋਧੀ ਉਸ ਦੀ ਕੁਰਸੀ ਮੱਲਣ ਲਈ ਆਪਣੇ ਪਰ ਤੋਲ ਰਹੇ ਹਨ। ਉਹਨਾਂ ਕਿਹਾ ਕਿ ਇਹ ਵੀ ਇੱਕ ਕਾਰਣ ਹੈ ਕਿ ਕਾਂਗਰਸੀ ਆਗੂਆਂ ਵਿਚ ਸਿੱਖ ਮੁੱਦਿਆਂ ਉੱਤੇ ਸਰਦਾਰ ਪਰਕਾਸ਼ ਸਿੰਘ ਬਾਦਲ ਨੂੰ ਭੰਡਣ ਦੀ ਇੱਕ ਦੌੜ ਲੱਗੀ ਹੋਈ ਹੈ, ਕਿਉਂਕਿ ਉਹਨਾਂ ਵਿਚੋਂ ਹਰ ਕੋਈ ਰਾਹੁਲ ਅੱਗੇ ਇਹ ਸਾਬਿਤ ਕਰਨਾ ਚਾਹੁੰਦਾ ਹੈ ਕਿ  ਉਹ ਸ਼੍ਰੋਮਣੀ ਅਕਾਲੀ ਦਲ ਅਤੇ ਸਰਦਾਰ ਬਾਦਲ ਦਾ ਵਧੀਆ ਮੁਕਾਬਲਾ ਕਰ ਸਕਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement