
ਮੋਗਾ ਦੇ ਪਿੰਡ ਘੋਲੀਆ ਖੁਰਦ ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪੁੱਤਰ ਵੱਲੋਂ ਕਥਿਤ ਤੌਰ ਤੇ ਆਪਣੇ 90 ਸਾਲਾ ਬਜ਼ੁਰਗ
ਮੋਗਾ, ਮੋਗਾ ਦੇ ਪਿੰਡ ਘੋਲੀਆ ਖੁਰਦ ਤੋਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਪੁੱਤਰ ਵੱਲੋਂ ਕਥਿਤ ਤੌਰ ਤੇ ਆਪਣੇ 90 ਸਾਲਾ ਬਜ਼ੁਰਗ ਪਿਤਾ ਨੂੰ ਕੁੱਟ ਕੁੱਟ ਮਾਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸ ਦਈਏ ਕਿ ਘਟਨਾ ਜਾਇਦਾਦ ਨੂੰ ਲੈ ਕਿ ਵਾਪਰੀ ਹੈ। ਘਟਨਾ ਸੋਮਵਾਰ ਦੇਰ ਰਾਤ ਦੀ ਹੈ। ਮਾਮਲੇ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਦੋਸ਼ੀ ਸੇਵਕ ਸਿੰਘ (50) ਦੀ ਬੇਟੀ ਨੇ ਪਿੰਡ ਵਾਲਿਆਂ ਨੂੰ ਇਸ ਮੰਦਭਾਗੀ ਵਾਰਦਾਤ ਬਾਰੇ ਦੱਸਿਆ।
Man kills 90-yr-old father
ਮ੍ਰਿਤਕ ਦੀ ਪਛਾਣ 90 ਸਾਲਾ ਕਿਰਪਾਲ ਸਿੰਘ ਵੱਜੋਂ ਹੋਈ ਹੈ। ਪੁਲਿਸ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵਾਂ ਪਿਓ ਪੁੱਤਰ ਵਿਚ ਲੜਾਈ ਉਨ੍ਹਾਂ ਦੇ 10 ਮਰਲੇ ਵਿਚ ਬਣੇ ਘਰ ਨੂੰ ਲੈਕੇ ਹੋਈ ਸੀ। ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਸੇਵਕ ਸਿੰਘ 10 ਮਰਲੇ ਦੇ ਘਰ ਨੂੰ ਵੇਚਣਾ ਚਾਹੁੰਦਾ ਸੀ ਪਰ ਇਸਦੇ ਉਲਟ ਕਿਰਪਾਲ ਸਿੰਘ ਉਸਦਾ ਵਿਰੋਧ ਕਰਦਾ ਸੀ ਜਿਸਨੂੰ ਲੈਕੇ ਇਹ ਲੜਾਈ ਹੋਈ। ਪੁਲਿਸ ਅਧਿਕਾਰੀ ਨੇ ਦੱਸਿਆ ਘਰ ਨੂੰ ਵੇਚਣ ਦੀ ਗੱਲ ਤੇ ਦੋਵਾਂ ਵਿਚ ਬਹਿਸ ਹੋਈ ਗਈ ਅਤੇ ਇਕ ਦੂਜੇ ਨੂੰ ਅਪਸ਼ਬਦ ਬੋਲਣ ਲੱਗੇ।
ਗੁੱਸੇ ਵਿਚ ਆਕੇ ਸੇਵਕ ਸਿੰਘ ਨੇ ਆਪਣੇ ਬਜ਼ੁਰਗ ਪਿਤਾ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੇਵਕ ਸਿੰਘ ਦੀ ਵੱਡੀ ਲੜਕੀ ਨੇ ਇਹ ਸਾਰੀ ਵਾਰਦਾਤ ਅਪਣੀ ਅੱਖੀਂ ਦੇਖੀ ਪਰ ਸੇਵਕ ਨੂੰ ਉਸਨੂੰ ਚੁੱਪ ਰਹਿਣ ਲਈ ਡਰਾਇਆ। ਸੇਵਕ ਸਿੰਘ ਨੇ ਪਿੰਡ ਵਾਲਿਆਂ ਨੂੰ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਹੋ ਗਈ ਹੈ ਪਰ ਉਸਦੀ ਦੀ ਧੀ ਨੇ ਪਿੰਡ ਵਾਲਿਆਂ ਨੂੰ ਦੱਸਿਆ ਕਿ ਅਸਲ ਵਿਚ ਕੀ ਵਾਪਰਿਆ ਸੀ।
Man kills 90-yr-old father
ਘਟਨਾ ਬਾਰੇ ਸਭ ਦੇ ਜਾਣੂ ਹੋਣ ਤੋਂ ਬਾਅਦ ਸੇਵਕ ਸਿੰਘ ਪਿੰਡ ਵਿਚੋਂ ਫਰਾਰ ਹੋ ਗਿਆ। ਨਿਹਾਲ ਸਿੰਘ ਵਾਲਾ ਦੇ ਐੱਸਐਚਓ ਦਿਲਬਾਗ ਸਿੰਘ ਨੇ ਦੱਸਿਆ ਕਿ ਫਰਾਰ ਦੋਸ਼ੀ ਨੂੰ ਫੜਨ ਲਈ ਪੁਲਿਸ ਨੇ ਸ਼ਿਕੰਜਾ ਕਸ ਲਿਆ ਹੈ ਅਤੇ ਜਲਦੀ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਰਪਾਲ ਸਿੰਘ ਦੀ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਲਾਸ਼ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।