ਅਗੱਸਤ 'ਚ 25 ਫ਼ੀ ਸਦੀ ਮੀਂਹ ਵੱਧ ਪਿਆ, ਪਿਛਲੇ 44 ਸਾਲਾਂ ਦਾ ਤੋੜਿਆ ਰੀਕਾਰਡ
Published : Aug 29, 2020, 11:45 pm IST
Updated : Aug 29, 2020, 11:45 pm IST
SHARE ARTICLE
image
image

ਅਗੱਸਤ 'ਚ 25 ਫ਼ੀ ਸਦੀ ਮੀਂਹ ਵੱਧ ਪਿਆ, ਪਿਛਲੇ 44 ਸਾਲਾਂ ਦਾ ਤੋੜਿਆ ਰੀਕਾਰਡ

ਕਈ ਸੂਬਿਆਂ 'ਚ ਨਦੀਆਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਦੇ ਹਾਲਾਤ ਬਣੇ

ਨਵੀਂ ਦਿੱਲੀ, 29 ਅਗੱਸਤ : ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੇ ਅੰਕੜਿਆਂ ਮੁਤਾਬਕ ਭਾਰਤ 'ਚ ਅਗੱਸਤ ਮਹੀਨੇ 'ਚ ਪਿਛਲੇ 44 ਸਾਲਾਂ 'ਚ ਸਭ ਤੋਂ ਵਧ ਮੀਂਹ ਪਿਆ ਹੈ, ਜਿਥੇ ਦੇਸ਼ ਦੇ ਕਈ ਹਿੱਸਿਆਂ 'ਚ ਹੜ੍ਹ ਦੀ ਸਥਿਤੀ ਹੈ। ਆਈ.ਐਮ.ਡੀ. ਮੁਤਾਬਕ ਅਗੱਸਤ 'ਚ 28 ਤਰੀਕ ਤਕ 25 ਫ਼ੀ ਸਦੀ ਵਧ ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 1983 ਵਿਚ ਅਗੱਸਤ 'ਚ ਆਮ ਤੋਂ 23.8 ਫ਼ੀ ਸਦੀ ਵਧ ਮੀਂਹ ਪਿਆ ਸੀ।
ਦੇਸ਼ 'ਚ ਹੁਣ ਤਕ ਕੁਲ ਮਿਲਾ ਕੇ ਆਮ ਤੋਂ 9 ਫ਼ੀ ਸਦੀ ਵਧ ਮੀਂਹ ਪਿਆ ਹੈ। ਬਿਹਾਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਗੁਜਰਾਤ ਅਤੇ ਗੋਆ 'ਚ ਵਧ ਮੀਂਹ ਦਰਜ ਕੀਤਾ ਗਿਆ ਹੈ, ਉਥੇ ਹੀ ਸਿੱਕਮ 'ਚ ਸਭ ਤੋਂ ਵਧ ਮੀਂਹ ਪਿਆ। ਕਈ ਸੂਬਿਆਂ 'ਚ ਨਦੀਆਂ 'ਚ ਪਾਣੀ ਦਾ ਪੱਧਰ ਵਧਣ ਨਾਲ ਹੜ੍ਹ ਦੇ ਹਾਲਾਤ ਹਨ। ਕੇਂਦਰੀ ਜਲ ਕਮਿਸ਼ਨ (ਸੀ.ਡਬਲਿਊ.ਸੀ.) ਮੁਤਾਬਕ ਦੇਸ਼ 'ਚ 27 ਅਗੱਸਤ ਤਕ ਤਾਲਾਬਾਂ ਦੀ ਕੁਲ ਸਮਰੱਥਾ ਪਿਛਲੇ ਸਾਲ ਇਸ ਮਿਆਦ ਤੋਂ ਬਿਹਤਰ ਹੈ। ਇਹ ਪਿਛਲੇ 10 ਸਾਲਾਂ 'ਚ ਇਸ ਮਿਆਦ 'ਚ ਔਸਤ ਭੰਡਾਰਨ ਸਮਰੱਥਾ ਤੋਂ ਵੀ ਬਿਹਤਰ ਹੈ। ਸੀ.ਡਬਲਿਊ.ਸੀ. ਨੇ ਕਿਹਾ ਕਿ ਗੰਗਾ, ਨਰਮਦਾ, ਤਾਪੀ, ਮਾਹੀ, ਸਾਬਰਮਤੀ ਦੀ ਨਦੀ ਘਾਟੀਆਂ 'ਚ, ਕੱਛ, ਗੋਦਾਵਰੀ, ਕ੍ਰਿਸ਼ਨਾ, ਮਹਾਨਦੀ ਅਤੇ ਕਾਵੇਰੀ ਅਤੇ ਦਖਣੀ ਭਾਰਤ 'ਚ ਪੱਛਮ ਵਲ ਵਗਦੀਆਂ ਨਦੀਆਂ 'ਚ ਪਾਣੀ ਦਾ ਪੱਧਰ ਆਮ ਨਾਲੋਂ ਵਧ ਹੈ।           (ਪੀਟੀਆਈ)imageimage

SHARE ARTICLE

ਏਜੰਸੀ

Advertisement

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM
Advertisement