ਕਾਂਗਰਸ ਨੇ ਦਲਿਤਾਂ, ਖੇਤੀ ਅਤੇ ਸਨਅਤੀ ਸੈਕਟਰ ਦੀ ਬਿਜਲੀ ਸਬਸਿਡੀ ‘ਤੇ ਲਟਕਾਈ ਤਲਵਾਰ -ਹਰਪਾਲ ਚੀਮਾ
Published : Aug 29, 2020, 6:44 pm IST
Updated : Aug 29, 2020, 7:36 pm IST
SHARE ARTICLE
Harpal Cheema
Harpal Cheema

‘ਆਪ’ ਦੀ ਚੁਣੌਤੀ- ਮੁੱਖ ਮੰਤਰੀ ਪਟਿਆਲਾ ਤੇ ਬਾਕੀ ਵਿਧਾਇਕ ਆਪਣੇ-ਆਪਣੇ ਸਰਕਾਰੀ ਹਸਪਤਾਲਾਂ ਚ ਹੋਣ ਇਕਾਂਤਵਾਸ

ਚੰਡੀਗੜ੍ਹ: ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਾਂਗਰਸ ਦੀ ਅਮਰਿੰਦਰ ਸਿੰਘ ਸਰਕਾਰ ‘ਤੇ ਹੋਰ ਕਰਜ਼ਾ ਚੁੱਕਣ ਲਈ ਕੇਂਦਰ ਸਰਕਾਰ ਦੀਆਂ ਸ਼ਰਤਾਂ ਅੱਗੇ ਗੋਡੇ ਟੇਕਣ ਅਤੇ ਦਲਿਤਾਂ ਸਮੇਤ ਖੇਤੀ ਸੈਕਟਰ ਨੂੰ ਬਿਜਲੀ ਸਬਸਿਡੀ ‘ਤੇ ਤਲਵਾਰ ਲਟਕਾਉਣ ਦਾ ਗੰਭੀਰ ਇਲਜ਼ਾਮ ਲਗਾਇਆ ਹੈ।

Harpal CheemaHarpal Cheema

ਇਸ ਦੇ ਨਾਲ ਹੀ ਚੰਡੀਗੜ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ, ਸਪੀਕਰ ਰਾਣਾ ਕੇ.ਪੀ ਸਿੰਘ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਨਿਰਮਲ ਸਿੰਘ ਸ਼ੁਤਰਾਣਾ ਉਪਰ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਦੀ ਵਿਧਾਨ ਸਭਾ ‘ਚ ਕੀਤੀ ਉਲੰਘਣਾ ਦੇ ਦੋਸ਼ ‘ਚ ਮੁਕੱਦਮਾ ਦਰਜ ਕੀਤਾ ਜਾਵੇ।

Captain Amarinder SiCaptain Amarinder Singh

ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਸ਼ਾਹੀ ਫਾਰਮ ਹਾਊਸ ‘ਚ ਇਕਾਂਤਵਾਸ ਹੋਣ ਦੀ ਥਾਂ ਰਾਜਿੰਦਰਾ ਹਸਪਤਾਲ ਪਟਿਆਲਾ ‘ਚ ਇਕਾਂਤਵਾਸ ਹੋਣ ਅਤੇ ਇਸੇ ਤਰਾਂ ਕੋਰੋਨਾ ਪਾਜੇਟਿਵ ਆਏ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਵਜ਼ੀਰਾਂ ਲਈ ਆਪਣੇ-ਆਪਣੇ ਸਰਕਾਰੀ ਹਸਪਤਾਲਾਂ ਅਤੇ ਕੋਰੋਨਾ ਕੇਅਰ ਸੈਂਟਰਾਂ ‘ਚ ਹੀ ਇਕਾਂਤਵਾਸ ਇਲਾਜ ਲਾਜ਼ਮੀ ਬਣਾਉਣ।

coronavirusCoronavirus

ਇਸ ਤਰਾਂ ਜਿੱਥੇ ਡਾਕਟਰ ਅਤੇ ਸਟਾਫ਼ ਦਾ ਹੌਂਸਲਾ ਅਤੇ ਆਮ ਲੋਕਾਂ ਦਾ ਸਰਕਾਰੀ ਇਲਾਜ ‘ਚ ਯਕੀਨ ਵਧੇਗਾ, ਉੱਥੇ ‘ਬਿਹਤਰੀਨ’ ਪ੍ਰਬੰਧਾਂ ਦੀ ਜ਼ਮੀਨੀ ਹਕੀਕਤ ਵੀ ਅੱਖੀਂ ਦੇਖੀ ਜਾ ਸਕੇਗੀ। ‘ਆਪ’ ਆਗੂਆਂ ਮੁਤਾਬਿਕ ਸਰਕਾਰੀ ਹਸਪਤਾਲਾਂ ਅਤੇ ਕੋਰੋਨਾ ਕੇਅਰ ਸੈਂਟਰਾਂ ਦੀ ਹਾਲਤ ਬੇਹੱਦ ਤਰਸਯੋਗ ਹੈ।

Aman AroraAman Arora

ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਬੀਤੇ ਕੱਲ ਪੰਜਾਬ ਵਿਧਾਨ ਸਭਾ ‘ਚ ਵਿੱਤੀ ਜ਼ਿੰਮੇਵਾਰੀ ‘ਤੇ ਬਜਟ ਪ੍ਰਬੰਧਨ (ਦੂਜੀ ਸੋਧ) ਬਿਲ-2020 ਨੂੰ ਪੰਜਾਬ ਕੈਬਨਿਟ ਫ਼ੈਸਲੇ ਦੇ ਉਲਟ ਜਾ ਕੇ ਬਿਨਾਂ ਬਹਿਸ-ਵਿਚਾਰ ਤਾਨਾਸ਼ਾਹੀ ਅੰਦਾਜ਼ ‘ਚ ਪਾਸ ਕਰਕੇ ਜਿੱਥੇ ਪਹਿਲਾਂ ਹੀ ਸਵਾ ਦੋ ਲੱਖ ਕਰੋੜ ਦੇ ਕਰਜ਼ਈ  ਹੋਏ ਪੰਜਾਬ ਨੂੰ ਹੋਰ ਕਰਜ਼ੇ ਥੱਲੇ ਦੱਬਣ ਦਾ ਘਾਤਕ ਕਦਮ ਉਠਾਇਆ ਹੈ, ਉੱਥੇ ਦਲਿਤ , ਕਿਸਾਨਾਂ ਤੇ ਇੰਡਸਟਰੀ ਸੈਕਟਰ ਨੂੰ ਮਿਲਦੀ ਬਿਜਲੀ ਸਬਸਿਡੀ ‘ਤੇ ਵੀ ਤਲਵਾਰ ਲਟਕਾ ਦਿੱਤੀ ਹੈ।

ਕਿਉਂਕਿ ਕੁੱਲ ਕੁੱਝ ਰਾਜ ਘਰੇਲੂ ਉਤਪਾਦਾਂ (ਐਸਜੀਡੀਪੀ) ਦੇ ਮੁਕਾਬਲੇ 3 ਫ਼ੀਸਦੀ ਤੱਕ ਕਰਜ਼ਾ ਚੁੱਕਣ ਦੀ ਸੀਮਾ ਪਾਰ ਕਰੀ ਬੈਠੇ ਪੰਜਾਬ ਨੂੰ ਕੋਰੋਨਾ ਕਾਰਨ ਜੋ 2 ਫ਼ੀਸਦੀ ਵਾਧੂ ਕਰਜ਼ ਲੈਣ ਦੀ ਜੋ ਛੋਟ ਮਿਲੀ ਹੈ, ਉਸ ਵਿਚੋਂ ਡੇਢ (1.5) ਫ਼ੀਸਦੀ ਕੇਂਦਰ ਸਰਕਾਰ ਦੀਆਂ 4 ਸ਼ਰਤਾਂ ‘ਤੇ ਮਿਲੇਗਾ। ਜਿੰਨਾ ਚੋਂ ਇੱਕ ਸ਼ਰਤ ਸੂਬਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਬਿਜਲੀ ਸਬਸਿਡੀਆਂ ਬੰਦ ਕਰਨ ਨਾਲ ਸੰਬੰਧਿਤ ਹੈ, ਜਿਸ ਨਾਲ ਖੇਤੀ ਸੈਕਟਰ, ਇੰਡਸਟਰੀ ਅਤੇ ਦਲਿਤ ਪਰਿਵਾਰਾਂ ਨੂੰ ਮਿਲਦੀ ਬਿਜਲੀ ਸਬਸਿਡੀ ‘ਤੇ ਤਲਵਾਰ ਲਟਕਾ ਦਿੱਤੀ ਗਈ ਹੈ।

Punjab Assembly SessionPunjab Assembly 

ਅਮਨ ਅਰੋੜਾ ਨੇ ਕਿਹਾ ਕਿ ਸਦਨ ਵਿਚ  ਇਸ ਮੁੱਦੇ ‘ਤੇ ਜਦੋਂ ਉਹਨਾਂ ਸਮੇਤ ‘ਆਪ’ ਵਿਧਾਇਕਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਤਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਿਜਲੀ ਸਬਸਿਡੀ ਜਾਰੀ ਰੱਖਣ ਦਾ ਭਰੋਸਾ ਸਮੁੱਚੇ ਸਦਨ ਨੂੰ ਦਿੱਤਾ, ਪਰੰਤੂ ਕਾਂਗਰਸੀਆਂ ਦੇ ਭਰੋਸਾ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।

ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਾਂਗਰਸ ਸਰਕਾਰ ਨੇ ਵਾਧੂ ਕਰਜ਼ਾ ਚੁੱਕਣ ਦੀਆਂ ਸ਼ਰਤਾਂ ਅਤੇ ਕੇਂਦਰ ਸਰਕਾਰ ਦੇ ਦਬਾਅ ਥੱਲੇ ਆ ਕੇ ਪੰਜਾਬ ਦੇ ਕਿਸਾਨਾਂ, ਦਲਿਤਾਂ ਅਤੇ ਇੰਡਸਟਰੀ ਸੈਕਟਰ ਨੂੰ ਮਿਲਦੀ ਬਿਜਲੀ ਸਬਸਿਡੀ ਬੰਦ ਕਰਨ ਦੀ ਗੁਸਤਾਖ਼ੀ ਕੀਤੀ ਤਾਂ ਆਮ ਆਦਮੀ ਪਾਰਟੀ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦੇਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement