
ਹਵਾਈ ਸਫ਼ਰ ਦੌਰਾਨ ਯਾਤਰੀਆਂ ਨੂੰ ਖਾਣਾ ਦੇਣ ਦੀ ਪ੍ਰਵਾਨਗੀ
ਨਵੀਂ ਦਿੱਲੀ, 28 ਅਗੱਸਤ : ਸਰਕਾਰ ਨੇ ਹਵਾਈ ਸੇਵਾ ਕੰਪਨੀਆਂ ਨੂੰ ਘਰੇਲੂ ਉਡਾਣਾਂ ਵਿਚ ਪਹਿਲਾਂ ਤੋਂ ਪੈਕ ਸਨੈਕਸ, ਭੋਜਨ ਅਤੇ ਪੀਣ ਵਾਲੇ ਪਦਾਰਥ ਤੇ ਅੰਤਰਰਾਸ਼ਟਰੀ ਉਡਾਣਾਂ ਵਿਚ ਗਰਮ ਭੋਜਨ ਵਰਤਾਉਣ ਦੀ ਆਗਿਆ ਦਿਤੀ ਹੈ। ਹਵਾਈ ਸੇਵਾ ਕੰਟਰੋਲਰ ਡੀਜੀਸੀਏ ਦੇ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਸ ਤੋਂ ਇਲਾਵਾ ਜੇ ਕੋਈ ਯਾਤਰੀ ਉਡਾਨ ਦੌਰਾਨ ਫ਼ੇਸ ਮਾਸਕ ਪਾਉਣ ਤੋਂ ਇਨਕਾਰ ਕਰਦਾ ਹੈ ਤਾਂ ਕੰਪਨੀ ਉਸ ਨੂੰ 'ਨੋ ਫ਼ਲਾਈ ਜ਼ੋਨ' ਵਿਚ ਪਾ ਸਕਦੀ ਹੈ ਯਾਨੀ ਉਸ 'ਤੇ ਹਵਾਈ ਯਾਤਰਾ ਰੋਕ ਲਾਈ ਜਾ ਸਕਦੀ ਹੈ। ਘਰੇਲੂ ਹਵਾਈ ਸੇਵਾਵਾਂ ਦੀ 25 ਮਈ ਤੋਂ ਬਹਾਲੀ ਮਗਰੋਂ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਉਡਾਣਾਂ ਵਿਚ ਭੋਜਨ ਸੇਵਾ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ। ਅੰਤਰਰਾਸ਼ਟਰੀ ਉਡਾਣਾਂ ਵਿਚ ਇਸ ਸਾਲ ਮਈ ਤੋਂ ਉਡਾਣ ਦੀ ਮਿਆਦ ਦੇ ਆਧਾਰ 'ਤੇ ਸਿਰਫ਼ ਪਹਿਲਾਂ ਤੋਂ ਪੈਕ ਠੰਢਾ ਭੋਜਣ ਅਤੇ ਸਨੈਕਸ ਦਿਤੇ ਜਾ ਰਹੇ ਸਨ। ਨਾਗਰਿਕ ਹਵਾਬਾਜ਼ੀ ਮੰੰਤਰਾਲੇ ਨੇ ਵੀਰਵਾਰ ਨੂੰ ਜਾਰੀ ਹੁਕਮ ਵਿਚ ਕਿਹਾ, 'ਹਵਾਈ ਕੰਪਨੀਆਂ ਉਡਾਣ ਦੀ ਮਿਆਦ ਦੇ ਆਧਾਰ 'ਤੇ ਘਰੇਲੂ ਉਡਾਣਾਂ ਵਿਚ ਪਹਿਲਾਂ ਤੋਂ ਪੈਕ ਖਾਣਾ ਦੇ ਸਕਦੀਆਂ ਹਨ। ਕਿਹਾ ਗਿਆ ਹੈ ਕਿ ਹਵਾਈ ਸੇਵਾਂ ਅਤੇ ਚਾਰਟਰ ਫ਼ਲਾਈਟ ਦੀ ਚਲਾਈ ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਕ ਅੰਤਰਰਾਸ਼ਟਰੀ ਉਡਾਣਾਂ ਵਿਚ ਗਰਮ ਭੋimageਜਨ ਅਤੇ ਸੀਮਤ ਪੀਣ ਵਾਲੇ ਪਦਾਰਥ ਦਿਤੇ ਜਾ ਸਕਦੇ ਹਨ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਚੀਜ਼ਾਂ ਨੂੰ ਯਾਤਰੀਆਂ ਨੂੰ ਦਿੰਦੇ ਸਮੇਂ ਸਿਰਫ਼ ਇਕ ਵਾਰ ਵਰਤੀ ਜਾਣ ਵਾਲੀ ਟਰੇਟ, ਪਲੇਟ ਅਤੇ ਕਟਲਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਖਾਣਾ ਦਿੰਦੇ ਸਮੇਂ ਹਰ ਵਾਰ ਨਵੇਂ ਦਸਤਾਨੇ ਪਾਉਣੇ ਪੈਣਗੇ। ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਉਡਾਣਾਂ ਦੌਰਾਨ ਯਾਤਰੀਆਂ ਦੀ ਗਿਣਤੀ ਦੇ ਆਧਾਰ 'ਤੇ ਮਨਰੰਜਨ ਸਾਧਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿਤੀ ਗਈ ਹੈ। (ਏਜੰਸੀ)