ਮੀਡੀਆ ਉਪਰ ਵੱਡੇ ਕਾਰਪੋਰੇਟਾਂ ਦੇ ਭਾਰੂ ਹੋਣ 'ਤੇ ਚਿੰਤਾ ਦੇ ਪ੍ਰਗਟਾਵੇ
Published : Aug 29, 2021, 1:12 am IST
Updated : Aug 29, 2021, 1:12 am IST
SHARE ARTICLE
image
image

ਮੀਡੀਆ ਉਪਰ ਵੱਡੇ ਕਾਰਪੋਰੇਟਾਂ ਦੇ ਭਾਰੂ ਹੋਣ 'ਤੇ ਚਿੰਤਾ ਦੇ ਪ੍ਰਗਟਾਵੇ

ਸੈਮੀਨਾਰ 'ਚ ਰਮੇਸ਼ਇੰਦਰ ਸਿੰਘ, ਦਵਿੰਦਰ ਸ਼ਰਮਾ ਤੇ ਹਰਤੋਸ਼ ਸਿੰਘ ਬੱਲ ਨੇ ਰੱਖੇ ਵਿਚਾਰ


ਚੰਡੀਗੜ੍ਹ, 28 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਅੱਜ ਇਥੇ ਮੌਜੂਦਾ ਹਾਲਾਤ ਤੇ ਮੀਡੀਆ ਦੀ ਭੂਮਿਕਾ ਵਿਸ਼ੇ 'ਤੇ ਕਰਵਾਏ ਗਏ ਸੈਮੀਨਾਰ ਵਿਚ ਮੁੱਖ ਬੁਲਾਰਿਆਂ ਨੇ ਮੀਡੀਆ ਉਪਰ ਵੱਡੇ ਕਾਰਪੋਰੇਟ ਘਰਾਣਿਆਂ ਦੇ ਭਾਰੂ ਹੋਣ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਕਾਰਨ ਪੱਤਰਕਾਰਾਂ ਨੂੰ ਕੰਮ ਕਰਨ ਸਮੇਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੈਮੀਨਾਰ ਦੇ ਮੁੱਖ ਬੁਲਾਰਿਆਂ 'ਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰਮੇਸ਼ਇੰਦਰ ਸਿੰਘ, ਕਾਰਵਾਂ ਦੇ ਰਾਜਨੀਤਕ ਸੰਪਾਦਕ ਹਰਤੋਸ਼ ਸਿੰਘ ਬੱਲ ਅਤੇ ਉਘੇ ਖੇਤੀ ਅਰਥ ਸਾਸ਼ਤਰੀ ਦਵਿੰਦਰ ਸ਼ਰਮਾ ਸਨ ਜਦ ਕਿ ਪ੍ਰਧਾਨਗੀ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ ਨੇ ਕੀਤੀ | ਉਨ੍ਹਾਂ ਨਾਲ ਸਾਬਕਾ ਆਈ.ਏ.ਐਸ. ਅਧਿਕਾਰੀ ਕੁਲਬੀਰ ਸਿੰਘ ਸਿੱਧੂ ਵੀ ਖਾਸ ਮਹਿਮਾਨ ਵੱਜੋਂ ਸ਼ਾਮਲ ਹੋਏ | ਰਮੇਸ਼ ਇੰਦਰ ਸਿੰਘ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੱਤਰਕਾਰਾਂ ਨੂੰ ਲੋਕ ਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ | ਅੱਜ ਕੱਲ ਰਾਜਨੀਤਕ ਸ਼ਕਤੀਆਂ ਇਸ ਨੂੰ ਟੂਲ ਵਜੋਂ ਇਸਤੇਮਾਲ ਕਰਨ ਲੱਗੀਆਂ ਹਨ | ਟੀ.ਵੀ. ਚੈਨਲਾਂ ਦੇ ਨਾਲ ਨਾਲ ਹੁਣ ਸੋਸ਼ਲ ਮੀਡੀਆ ਦਾ ਰੁਝਾਨ ਵਧਿਆ ਹੈ | ਪਾਠਕ ਅਪਣੇ ਵਿਚਾਰਾਂ ਵਾਲੇ ਸੋਸ਼ਲ ਮੀਡੀਆ ਸਾਧਨ ਚੁਣਦੇ ਹਨ | ਉਨ੍ਹਾਂ ਕਿਸਾਨ ਅੰਦੋਲਨ ਦੀ ਗੱਲ ਕਰਦਿਆਂ ਕਿਹਾ ਕਿ ਕੌਮੀ ਤੇ ਖੇਤਰੀ ਮੀਡੀਏ ਵਿਚ ਵੱਡਾ ਫ਼ਰਕ ਸਾਹਮਣੇ ਆਇਆ ਹੈ | ਦਵਿੰਦਰ ਸ਼ਰਮਾ ਨੇ 


ਖੇਤੀ ਕਾਨੂੰਨਾਂ ਦੇ ਸੰਦਰਭ ਵਿਚ ਵਿਸਥਾਰ ਪੂਰਬਕ ਗੱਲ ਕਰਦਿਆਂ ਕਿਹਾ ਕਿ ਤਿੰਨੇ ਕਾਨੂੰਨ ਰੱਦ ਹੋਣ ਨਾਲ ਚੌਥਾ ਨਵਾਂ ਕਾਨੂੰਨ ਐਮ.ਐਸ.ਪੀ. ਦੀ ਗਰੰਟੀ ਵਾਲਾ ਬਣਨਾ ਚਾਹੀਦਾ ਹੈ | ਉਨ੍ਹਾਂ ਸਪੇਨ ਤੇ ਕੇਰਲ ਮਾਡਲਾਂ ਦਾ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਪੱਤਰਕਾਰ ਸੁਸਾਇਟੀ ਦਾ ਮਜ਼ਬੂਤ ਥੰਮ ਹਨ ਅਤੇ ਹੁਣ ਕਿਸਾਨ ਅੰਦੋਲਨ ਨੇ ਉਨ੍ਹਾਂ ਨੂੰ ਵਧੀਆ ਮੌਕਾ ਦਿਤਾ ਹੈ | ਉਨ੍ਹਾਂ ਕਿਹਾ ਕਿ ਮੀਡੀਆ ਨੂੰ ਚੰਗੇ ਸਵਾਲ ਹਰ ਥਾਂ ਪੁੱਛਣੇ ਚਾਹੀਦੇ ਹਨ |
ਹਰਤੋਸ਼ ਬੱਲ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਮੀਡੀਆ 'ਤੇ ਕਬਜ਼ੇ ਅਤੇ ਆਰ.ਐਸ.ਐਸ. ਵਰਗੀਆਂ ਸ਼ਕਤੀਆਂ ਕਾਰਨ ਪੱਤਰਕਾਰਾਂ ਨੂੰ ਵੱਡੀਆਂ ਮੁਸ਼ਕਲਾਂ ਦਰਪੇਸ਼ ਹਨ | ਸਰਕਾਰਾਂ ਨਾਲ ਜੁੜ ਕੇ ਪੱਤਰਕਾਰ ਸਹੀ ਸਵਾਲ ਕਦੇ ਨਹੀਂ ਪੁੱਛ ਸਕਦੇ | ਉਨ੍ਹਾਂ ਕਿਹਾ ਕਿ ਅਸੀ ਟਾਈਮਜ਼ ਨਾਉ ਤੇ ਰਿਪਬਲਿਕ ਵਰਗੇ ਚੈਨਲਾਂ ਨੂੰ ਖ਼ੂਬ ਗਾਲਾਂ ਕੱਢਦੇ ਹਾਂ ਪਰ ਫੇਰ ਵੀ ਦੇਖਦੇ ਹਾਂ | ਇਸ ਕਰ ਕੇ ਲੋਕ ਵੀ ਜ਼ਿੰਮੇਵਾਰੀ ਹਨ | ਉਨ੍ਹਾਂ ਕਿਹਾ ਕਿ ਮੀਡੀਆ ਨੂੰ ਮੁਸ਼ਕਲਾਂ ਤੇ ਰੋਕਾਂ ਦੇ ਬਾਵਜੂਦ ਜਿੰਨਾ ਹੋ ਸਕੇ ਸਹੀ ਦਿਸ਼ਾ 'ਚ ਕੰਮ ਹੱਦਾਂ ਅੰਦਰ ਰਹਿ ਕੇ ਕਰਨਾ ਚਾਹੀਦਾ ਹੈ | 
 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement