ਏਸ਼ੀਆ ਕੱਪ : ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ
Published : Aug 29, 2022, 1:23 am IST
Updated : Aug 29, 2022, 1:23 am IST
SHARE ARTICLE
image
image

ਏਸ਼ੀਆ ਕੱਪ : ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ

 


ਰਵਿੰਦਰ ਜਡੇਜਾ ਤੇ ਹਾਰਦਿਕ ਪਾਂਡਿਆ ਦੀ ਸ਼ਾਨਦਾਰ ਬੱਲੇਬਾਜ਼ੀ ਨੇ ਪਲਟਿਆ ਮੈਚ

ਦੁਬਈ, 28 ਅਗੱਸਤ : ਏਸ਼ੀਆ ਕੱਪ ਦੇ ਦੂਜੇ ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ ਭਾਰਤ ਨੂੰ  ਜਿੱਤ ਲਈ 148 ਦੌੜਾਂ ਦਾ ਟੀਚਾ ਦਿਤਾ ਸੀ | ਜਿਸ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ ਨੇ 5 ਵਿਕਟਾਂ ਰਹਿੰਦੇ ਹੋਏ 148 ਦੌੜਾਂ ਦੇ ਟੀਚੇ ਨੂੰ  ਹਾਸਲ ਕਰ ਲਿਆ |
ਭਾਰਤ ਵਲੋਂ ਗੇਂਦਬਾਜ਼ੀ ਕਰਦੇ ਹੋਏ ਸੱਭ ਤੋਂ ਵਧ 4 ਵਿਕਟਾਂ ਭੁਵਨੇਸ਼ਵਰ ਕੁਮਾਰ ਨੇ ਲਈਆਂ | ਇਸ ਤੋਂ ਬਾਅਦ ਹਾਰਦਿਕ ਪਾਂਡਿਆ ਨੇ ਤਿੰਨ ਵਿਕਟਾਂ ਅਪਣੇ ਨਾਂ ਕੀਤੀਆਂ | ਪਹਿਲੀ ਵਾਰ ਏਸ਼ੀਆ ਕੱਪ ਖੇਡ ਰਹੇ ਰਹੇ ਅਰਸ਼ਦੀਪ ਸਿੰਘ ਨੇ 2 ਵਿਕਟਾਂ ਲਈਆਂ ਅਤੇ ਆਵੇਸ਼ ਖ਼ਾਨ ਨੂੰ  ਸਿਰਫ਼ ਇਕ ਵਿਕਟ ਮਿਲੀ |
ਟੀਚੇ ਦਾ ਪਿਛਾ ਕਰਨ ਉਤਰੀ ਭਾਰਤੀ ਟੀਮ ਨੂੰ  ਪਹਿਲਾ ਝਟਕਾ ਕੇ.ਐਲ ਰਾਹੁਲ ਦੇ ਰੂਪ 'ਚ ਲੱਗਾ | ਰਾਹੁਲ ਬਿਨਾਂ ਕੋਈ ਦੌੜ ਬਣਾਏ ਨਸੀਮ ਸ਼ਾਹ ਦੇ ਸ਼ਿਕਾਰ ਬਣੇ | ਭਾਰਤ ਦੀ ਦੂਜੀ ਵਿਕਟ ਰੋਹਿਤ ਸ਼ਰਮਾ ਦੇ ਰੂਪ 'ਚ ਡਿੱਗੀ ਤੇ ਉਹ 12 ਦੌੜਾਂ ਬਣਾ ਕੇ ਇਫ਼ਤਿਖ਼ਾਰ ਦਾ ਸ਼ਿਕਾਰ ਬਣਿਆ | ਇਸੇ ਦੌਰਾਨ ਵਿਰਾਟ ਕੋਹਲੀ ਨੇ ਪਾਰੀ ਨੂੰ  ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ 35 ਦੌੜਾਂ ਬਣਾ ਕੇ ਇਫ਼ਤਿਖ਼ਾਰ ਦਾ ਸ਼ਿਕਾਰ ਬਣ ਗਿਆ | ਇਸ ਤੋਂ ਬਾਅਦ ਸੂਰਯ ਕੁਮਾਰ ਯਾਦਵ 18 ਦੌੜਾਂ ਬਣਾ ਕੇ ਆਊਟ ਹੋ ਗਏ |
ਭਾਰਤੀ ਟੀਮ ਦੀ ਪਾਰੀ ਸੰਭਾਲਣ ਉਤਰੇ ਰਵਿੰਦਰ ਜਡੇਜਾ 35 ਦੌੜਾਂ ਹੀ ਬਣਾ ਸਕੇ ਅਤੇ ਹਾਰਦਿਕ ਪਾਂਡਿਆ ਨੇ 33 ਦੌੜਾਂ ਬਣਾ ਕੇ ਭਾਰਤ ਨੂੰ  ਮੈਚ ਜਿਤਾ ਦਿਤਾ | ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨੀ ਟੀਮ ਨੂੰ  ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਤੇ ਸਲਾਮੀ ਬੱਲੇਬਾਜ਼ ਬਾਬਰ ਆਜ਼ਮ 10 ਦੌੜਾਂ ਦੇ ਨਿਜੀ ਸਕੋਰ 'ਤੇ ਆਊਟ ਹੋ ਗਿਆ | ਪਾਕਿਸਤਾਨ ਦੀ ਦੂਜੀ ਵਿਕਟ ਫ਼ਖ਼ਰ ਜ਼ਮਾਨ ਦੇ ਤੌਰ 'ਤੇ ਡਿੱਗੀ | ਪਾਕਿ ਨੂੰ  ਤੀਜਾ ਝਟਕਾ ਉਦੋਂ ਲੱਗਾ ਜਦੋਂ ਇਫ਼ਤਿਖ਼ਾਰ ਅਹਿਮਦ 28 ਦੌੜਾਂ ਦੇ ਨਿਜੀ ਸਕੋਰ 'ਤੇ ਹਾਰਦਿਕ ਪੰਡਯਾ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ | ਪਾਕਿ ਦੀ ਚੌਥੀ ਵਿਕਟ ਮੁਹੰਮਦ ਰਿਜ਼ਵਾਨ ਦੇ ਤੌਰ 'ਤੇ ਡਿੱਗੀ | ਰਿਜ਼ਵਾਨ 43 ਦੌੜਾਂ ਦੇ ਨਿਜੀ ਸਕੋਰ 'ਤੇ ਹਾਰਦਿਕ ਪੰਡਯਾ ਦਾ ਸ਼ਿਕਾਰ ਬਣਿਆ | ਪਾਕਿ ਦੀ ਪੰਜਵੀਂ ਵਿਕਟ ਖੁਰਸ਼ੀਦ ਸ਼ਾਹ ਦੇ ਤੌਰ 'ਤੇ ਡਿੱਗੀ | ਪਾਕਿਸਤਾਨ ਨੂੰ  ਛੇਵਾਂ ਝਟਕਾ ਉਦੋਂ ਲੱਗਾ ਜਦੋਂ ਆਸਿਫ਼ ਅਲੀ 9 ਦੌੜਾਂ ਦੇ ਨਿਜੀ ਸਕੋਰ 'ਤੇ ਭੁਵਨੇਸ਼ਵਰ ਦਾ ਸ਼ਿਕਾਰ ਬਣਿਆ |

 

SHARE ARTICLE

ਏਜੰਸੀ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement