
ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਜੇਲ੍ਹਾਂ ਵਿਚ ਵੀਆਈਪੀ ਕਲਚਰ ਬਾਰੇ ਟਵੀਟ ਕਰਕੇ ਗੈਂਗਸਟਰਾਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਚੰਡੀਗੜ੍ਹ: ਪੰਜਾਬ ਦੀਆਂ ਜੇਲ੍ਹਾਂ ਵਿਚ ਵੀਆਈਪੀ ਕਲਚਰ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਸਖ਼ਤੀ ਦਿਖਾ ਰਹੀ ਹੈ। ਹਾਲਾਂਕਿ ਇਸ ਦੌਰਾਨ ਜੇਲ੍ਹਾਂ ਵਿਚੋਂ ਫੋਨ ਅਤੇ ਸਿਮ ਬਰਾਮਦ ਕਰਨ ਦੀ ਪ੍ਰਕਿਰਿਆ ਵੀ ਜਾਰੀ ਹੈ ਪਰ ਹੁਣ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਜੇਲ੍ਹਾਂ ਵਿਚ ਵੀਆਈਪੀ ਕਲਚਰ ਬਾਰੇ ਟਵੀਟ ਕਰਕੇ ਗੈਂਗਸਟਰਾਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਜੇਲ੍ਹ ਮੰਤਰੀ ਨੇ ਲਿਖਿਆ, “ਪਹਿਲਾਂ ਗੈਂਗਸਟਰਾਂ ਨੂੰ ਜੇਲ੍ਹਾਂ ਵਿਚ ਵੀਆਈਪੀ ਸਹੂਲਤਾਂ ਅਤੇ ਪੀਜ਼ਾ ਮਿਲਦੇ ਸਨ ਪਰ ਹੁਣ ਨਹੀਂ। ਜਿਸ ਦਿਨ ਤੋਂ ਮੇਰੇ ਮੁੱਖ ਮੰਤਰੀ ਨੇ ਮੈਨੂੰ ਜੇਲ੍ਹ ਪੋਰਟਫੋਲੀਓ ਦਿੱਤਾ ਹੈ, ਮੇਰੇ ਸਾਰੇ ਅਧਿਕਾਰੀ ਜੇਲ੍ਹਾਂ ਨੂੰ ਅਸਲ ਸੁਧਾਰ ਘਰ ਬਣਾਉਣ ਲਈ ਵਚਨਬੱਧ ਹਨ। ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਸਾਨੂੰ ਅਜਿਹਾ ਕਰਨ ਤੋਂ ਕੋਈ ਨਹੀਂ ਰੋਕ ਸਕਦ”।