
ਹਾਦਸਾ ਇਨ੍ਹਾਂ ਭਿਆਨਕ ਸੀ ਕਿ ਮਹਿਲਾ ਦੀਆਂ ਲੱਤਾਂ ਸਰੀਰ ਨਾਲੋਂ ਵੱਖ ਹੋ ਗਈਆਂ
ਬਟਾਲਾ: ਬਟਾਲਾ ਨੇੜੇ ਮਹਿਤਾ-ਘੁਮਾਣ ਮੁੱਖ ਮਾਰਗ ਉੱਤੇ ਅੱਜ ਸ਼ਾਮ ਇਕ ਦਰਦਨਾਕ ਹਾਦਸਾ ਹੋਇਆ। ਐਕਟਿਵਾ ਅਤੇ ਗੱਡੀ ਦੀ ਟੱਕਰ ਇੰਨੀ ਭਿਆਨਕ ਹੋਈ ਕਿ ਐਕਟਿਵਾ ਸਵਾਰ ਔਰਤ ਦੀ ਮੌਕੇ ਉੱਤੇ ਮੌਤ ਹੋ ਗਈ। ਮਹਿਲਾ ਦੀਆਂ ਲੱਤਾਂ ਵੀ ਸਰੀਰ ਨਾਲੋਂ ਵੱਖ ਹੋ ਗਈਆਂ ਸਨ। ਦੂਸਰੇ ਪਾਸੇ ਸਵਿਫਟ ਕਾਰ ਵੀ ਪਲਟੀਆਂ ਖਾ ਕੇ ਡਿੱਗੀ ਕਿ ਕਾਰ ਚਲਾਕ ਨੂੰ ਰਾਹਗੀਰਾਂ ਵੱਲੋਂ ਕਾਰ 'ਚੋਂ ਬਾਹਰ ਕੱਢ ਕੇ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਚ ਭੇਜਿਆ ਗਿਆ ਹੈ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਇਸ ਹਾਦਸੇ ਵਿਚ ਮਰਨ ਵਾਲੀ ਔਰਤ ਦੀ ਪਛਾਣ ਕੰਵਲਜੀਤ ਕੌਰ ਵਜੋਂ ਹੋਈ ਹੈ ਤੇ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਨਨਾਣ ਰਾਜਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਭਾਬੀ ਕੰਵਲਜੀਤ ਆਪਣੇ ਪੇਕੇ ਰਹਿੰਦੀ ਹੈ ਅਤੇ ਉਸ ਦਾ ਭਰਾ ਵਿਦੇਸ਼ ਕਤਰ ਰਹਿੰਦਾ ਹੈ। ਅੱਜ ਉਹ ਸੁਹਰੇ ਪਿੰਡ ਨੰਗਲ ਪਾਸਪੋਰਟ ਦੀ ਤਸਦੀਕ ਲਈ ਆਈ ਸੀ ਅਤੇ ਪਰਿਵਾਰ ਨੂੰ ਮਿਲ ਕੇ ਗਈ ਪਰ ਇਹ ਨਹੀਂ ਸੋਚਿਆ ਸੀ ਕਿ ਇਹ ਹਾਦਸਾ ਵਾਪਰ ਜਾਵੇਗਾ।