ਮਲਕੀਤ ਦਾਸ ਦੀ ਗਊਸ਼ਾਲਾ 'ਚ 20 ਲੱਖ ਰਿਸ਼ਵਤ ਲੈਣ ਦੇ ਮਾਮਲੇ ਵਿਚ ਤਤਕਾਲੀ IG ਦੀ ਭੂਮਿਕਾ  
Published : Aug 29, 2023, 1:37 pm IST
Updated : Aug 29, 2023, 1:37 pm IST
SHARE ARTICLE
Photo
Photo

ਮਲਕੀਤ ਦਾਸ ਦਾ ਦਾਅਵਾ ਹੈ ਕਿ 35 ਲੱਖ ਦੇ ਸੌਦੇ ਵਿੱਚ 20 ਲੱਖ ਦੀ ਵਸੂਲੀ ਤੋਂ ਬਾਅਦ ਬਾਕੀ 15 ਲੱਖ ਲੈਣ ਲਈ ਲਈ ਆਈਜੀ ਨੇ ਦਬਾਅ ਬਣਾਇਆ ਸੀ। 

ਕੋਟਕਪੂਰਾ - ਫਰੀਦਕੋਟ ਦੀ ਮਲਕੀਤ ਦਾਸ ਗਊਸ਼ਾਲਾਂ ਵਿਚ 20 ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ਵਿਚ ਤਤਕਾਲੀ ਆਈਜੀ ਪ੍ਰਦੀਪ ਕੁਮਾਰ ਯਾਦਵ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਸ ਸਬੰਧੀ ਕੇਸ ਵਿਚ ਨਾਮਜ਼ਦ ਗਊਸ਼ਾਲਾ ਦੇ ਮੁਖੀ ਮਹੰਤ ਮਲਕੀਤ ਦਾਸ ਨੇ ਅਦਾਲਤ ਵਿਚ ਬਿਆਨ ਦਰਜ ਕਰਵਾਇਆ ਹੈ। ਮਲਕੀਤ ਦਾਸ ਨੇ ਦਾਅਵਾ ਕੀਤਾ ਹੈ ਕਿ ਸਿਰਫ਼ ਨਾਂ 'ਤੇ ਹੀ ਨਹੀਂ ਸਗੋਂ ਆਈਜੀ ਦੀ ਸਹਿਮਤੀ ਨਾਲ ਹੀ ਰਿਸ਼ਵਤ ਵਸੂਲੀ ਗਈ ਸੀ।

ਮਲਕੀਤ ਦਾਸ ਨੇ ਕਿਹਾ ਹੈ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਸ਼ਿਕਾਇਤਕਰਤਾ ਨੂੰ 20 ਲੱਖ ਦੀ ਬਜਾਏ 40 ਲੱਖ ਵਾਪਸ ਕਰਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਮਲਕੀਤ ਦਾਸ ਦੀ ਗਊਸ਼ਾਲਾ 'ਚ ਹੀ ਰਿਸ਼ਵਤ ਦੇ ਪੈਸੇ ਦਾ ਲੈਣ-ਦੇਣ ਹੋਇਆ ਸੀ। ਮਲਕੀਤ ਦਾਸ ਦਾ ਦਾਅਵਾ ਹੈ ਕਿ 35 ਲੱਖ ਦੇ ਸੌਦੇ ਵਿੱਚ 20 ਲੱਖ ਦੀ ਵਸੂਲੀ ਤੋਂ ਬਾਅਦ ਬਾਕੀ 15 ਲੱਖ ਲੈਣ ਲਈ ਲਈ ਆਈਜੀ ਨੇ ਦਬਾਅ ਬਣਾਇਆ ਸੀ। 

ਮਲਕੀਤ ਦਾਸ ਨੇ ਕਿਹਾ ਹੈ ਕਿ ਸਾਢੇ ਤਿੰਨ ਸਾਲ ਪੁਰਾਣੇ ਬਾਬਾ ਦਿਆਲ ਦਾਸ ਕਤਲ ਕੇਸ 'ਚ ਸ਼ਿਕਾਇਤਕਰਤਾ ਤੋਂ ਡਰਾ ਧਮਕਾ ਕੇ ਰਿਸ਼ਵਤ ਵਸੂਲੀ ਗਈ ਸੀ। ਇਸ ਮਾਮਲੇ ਵਿਚ ਫਰੀਦਕੋਟ ਦੇ ਤਤਕਾਲੀ ਐਸਪੀ, ਡੀਐਸਪੀ, ਐਸਆਈ ਸਮੇਤ ਕੁੱਲ 5 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

 

Tags: #punjab

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement