Moga Gangsters Encounter: ਮੋਗਾ ਪੁਲਿਸ ਨਾਲ ਗੈਂਗਸਟਰਾਂ ਦੀ ਹੋਈ ਮੁਠਭੇੜ, ਇਕ ਗੈਂਗਸਟਰ ਦੀ ਲੱਤ ਵਿਚ ਲੱਗੀ ਗੋਲੀ
Published : Aug 29, 2024, 11:18 am IST
Updated : Aug 29, 2024, 11:25 am IST
SHARE ARTICLE
Gangsters encounter with Moga police
Gangsters encounter with Moga police

Moga Gangsters Encounter: ਲੁਧਿਆਣਾ ਸਿੰਧੀ ਬੇਕਰਜ਼ ਫਾਇਰਿੰਗ ਮਾਮਲੇ ਵਿਚ ਲੋੜੀਂਦੇ ਸਨ ਦੋਵੇਂ ਬਦਮਾਸ਼

Gangsters encounter with Moga police: ਲੁਧਿਆਣਾ ਦੇ ਰਾਜਗੁਰੂ ਨਗਰ ਸਥਿਤ ਸਿੰਧੀ ਬੇਕਰਜ਼ 'ਤੇ ਗੋਲੀਬਾਰੀ ਕਰਨ ਵਾਲੇ ਦੋ ਗੈਂਗਸਟਰਾਂ ਨੂੰ ਮੋਗਾ ਪੁਲਿਸ ਨੇ ਦੇਰ ਰਾਤ ਹੋਈ ਮੁੱਠਭੇੜ ਵਿੱਚ ਕਾਬੂ ਕਰ ਲਿਆ ਹੈ। ਇੱਕ ਗੈਂਗਸਟਰ ਦੀ ਸੱਜੀ ਲੱਤ 'ਤੇ ਗੋਲੀ ਲੱਗੀ ਹੈ। ਜਦਕਿ ਦੂਜਾ ਗੈਂਗਸਟਰ ਸੱਟ ਨਾਲ ਜ਼ਖ਼ਮੀ ਹੋ ਗਿਆ। ਦੋਵੇਂ ਗੈਂਗਸਟਰਾਂ ਨੂੰ ਦੇਰ ਰਾਤ ਮੋਗਾ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਮੋਗਾ ਪੁਲਿਸ ਨੇ ਦੋਵਾਂ ਬਦਮਾਸ਼ਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Moga Gangsters Encounter: ਮੋਗਾ ਪੁਲਿਸ ਨਾਲ ਗੈਂਗਸਟਰਾਂ ਦੀ ਹੋਈ ਮੁਠਭੇੜ, ਇਕ ਗੈਂਗਸਟਰ ਦੀ ਲੱਤ ਵਿਚ ਲੱਗੀ ਗੋਲੀ

 ਕਰੀਬ ਇੱਕ ਹਫ਼ਤਾ ਪਹਿਲਾਂ ਇਨ੍ਹਾਂ ਦੋ ਬਦਮਾਸ਼ਾਂ ਨੇ ਲੁਧਿਆਣਾ ਦੇ ਸਰਾਭਾ ਨਗਰ ਇਲਾਕੇ ਵਿੱਚ ਏਆਰਆਈ ਦੀ ਰਿਹਾਇਸ਼ ਦੇ ਬਾਹਰ ਗੋਲੀਆਂ ਚਲਾਈਆਂ ਸਨ। ਉਸ ਸਮੇਂ ਬਦਮਾਸ਼ ਬਲੀਨੋ ਕਾਰ ‘ਚ ਸਵਾਰ ਹੋ ਕੇ ਆਏ ਸਨ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਮੁਲਜ਼ਮਾਂ ਦਾ ਪਤਾ ਲਗਾਉਣ ‘ਚ ਲੱਗੀ ਹੋਈ ਸੀ।

ਇਹ ਵੀ ਪੜ੍ਹੋ: Passports News: ਅੱਜ ਤੋਂ ਨਹੀਂ ਬਣਨਗੇ ਪਾਸਪੋਰਟ, ਇੰਨੇ ਦਿਨ ਠੱਪ ਰਹਿਣਗੀਆਂ ਸੇਵਾਵਾਂ, ਜਾਣੋ ਕਿਉਂ? 

ਮੂੰਹ ਢੱਕ ਕੇ ਆਏ ਸਨ ਬਦਮਾਸ਼
ਜਾਣਕਾਰੀ ਅਨੁਸਾਰ ਥਾਣਾ ਸਿਟੀ ਮੋਗਾ ਦੇ ਏ.ਐੱਸ.ਆਈ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਦਿੱਲੀ ਕਾਲੋਨੀ ‘ਚ ਗਸ਼ਤ ਕਰ ਰਹੇ ਸਨ। ਐਕਟਿਵਾ ਸਵਾਰ ਦੋ ਬਦਮਾਸ਼ ਮੂੰਹ ‘ਤੇ ਕੱਪੜਾ ਬੰਨ੍ਹ ਕੇ ਸੜਕ ‘ਤੇ ਆਉਂਦੇ ਦੇਖੇ ਗਏ। ਸ਼ੱਕ ਦੇ ਆਧਾਰ ‘ਤੇ ਪੁਲਿਸ ਨੇ ਮੁਲਜ਼ਮਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਲੁਟੇਰਿਆਂ ਨੇ ਐਕਟਿਵਾ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਸਕੂਟਰ ਤਿਲਕ ਗਿਆ। ਡਿੱਗਣ ਤੋਂ ਬਾਅਦ ਲੁਟੇਰੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਭੱਜਣ ਲੱਗੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਦੌਰਾਨ ਗੈਂਗਸਟਰਾਂ ਨੇ ਪੁਲਿਸ ਮੁਲਾਜ਼ਮਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮੁਕਾਬਲੇ ‘ਚ ਇਕ ਗੈਂਗਸਟਰ ਦੀ ਸੱਜੀ ਲੱਤ ‘ਤੇ ਗੋਲੀ ਲੱਗੀ ਜਦਕਿ ਦੂਜਾ ਸਕੂਟਰੀ ਤੋਂ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ। ਇਕ ਗੈਂਗਸਟਰ ਦੀ ਪਛਾਣ ਜਗਮੀਤ ਸਿੰਘ ਉਰਫ ਮੀਤਾ ਵਾਸੀ ਆਰਾ ਬਹੋਨਾ ਚੌਕ ਵਜੋਂ ਹੋਈ ਹੈ। ਪੁਲਿਸ ਨੇ ਬਦਮਾਸ਼ ਕੋਲੋਂ 32 ਬੋਰ ਦਾ ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਕੀਤਾ ਹੈ। ਪਿਸਤੌਲ ਦੇ ਚੈਂਬਰ ਵਿੱਚੋਂ ਇੱਕ ਜਿੰਦਾ ਕਾਰਤੂਸ ਵੀ ਬਰਾਮਦ ਹੋਇਆ ਹੈ। ਦੂਜੇ ਲੁਟੇਰੇ ਦਾ ਨਾਮ ਵਿਕਾਸ ਕੁਮਾਰ ਉਰਫ ਕਾਸਾ ਵਾਸੀ ਪਹਾੜਾ ਸਿੰਘ ਚੌਕ ਦੱਸਿਆ ਗਿਆ ਹੈ।

​(For more Punjabi news apart from Gangsters encounter with Moga police , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement