
ਸਿੱਧੂ ਨੂੰ ਮਨਾਉਣ ਲਈ 2 ਮੈਂਬਰੀ ਕਮੇਟੀ ਦਾ ਕੀਤਾ ਗਿਆ ਗਠਨ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੇ ਅਸਤੀਫਾ 'ਤੇ ਕਾਂਗਰਸੀ ਨੇਤਾ ਕੁਲਬੀਰ ਸਿੰਘ ਜੀਰਾ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਸੀਂ ਕੱਲ੍ਹ ਨਵਜੋਤ ਸਿੱਧੂ ਤੋਂ ਪੁੱਛਣ ਲਈ ਹੀ ਉਹਨਾਂ ਦੇ ਘਰ ਗਏ ਸਨ ਕਿ ਕੀ ਗੱਲ ਹੋਈ ਹੈ।
Kulbir Zira
ਉਹਨਾਂ ਦੇ ਮੋਢਿਆ ਤੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਹਨਾਂ ਨੂੰ ਮੀਟਿੰਗ ਕਰਨੀ ਚਾਹੀਦੀ ਸੀ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਵੀ ਇਹ ਗੱਲਾਂ ਸਾਹਮਣੇ ਆ ਰਹੀਆਂ ਹਨ। ਅਸੀਂ ਫਿਰ ਉਹਨਾਂ ਗੱਲਾਂ ਤੇ ਮੁੱਖ ਮੰਤਰੀ ਨਾਲ ਗੱਲ ਕਰਦੇ ਤੇ ਮਸਲੇ ਦਾ ਹੱਲ ਕਰਦੇ।
Kulbir Zira
ਸਿੱਧੂ ਨੂੰ ਮਨਾਉਣ ਲਈ 2 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸਦੇ ਵਿਚ ਰਾਜਾ ਵੜਿੰਗ ਅਤੇ ਪਰਗਟ ਸਿੰਘ ਸ਼ਾਮਿਲ ਹਨ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸ਼ਾਮ ਤਕ ਸਾਰੇ ਮਸਲਿਆਂ ਦਾ ਹੱਲ ਕਰ ਲਿਆ ਜਾਵੇਗਾ। ਜੋ ਕਮੇਟੀ ਬਣਾਈ ਗਈ ਹੈ ਉਹ ਸਾਰੇ ਮਾਮਲਾ ਸੁਲਝਾ ਲਵੇਗੀ ਅਤੇ ਸ਼ਾਮ ਤਕ ਫੈਸਲਾ ਆ ਜਵੇਗਾ।
Kulbir Zira
ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੇ ਪਹਿਲਾਂ ਵੀ ਮੁੱਦਿਆਂ ਦੀ ਲੜਾਈ ਲੜੀ ਤੇ ਅੱਜ ਵੀ ਮੁੱਦਿਆਂ ਦੀ ਲੜਾਈ ਤੇ ਖੜ੍ਹੇ ਹਨ। ਅਸੀਂ ਵੀ ਉਹਨਾਂ ਨਾਲ ਖੜ੍ਹੇ ਹਾਂ ਕਿ ਮੁੱਦੇ ਹੱਲ ਹੋਣੇ ਚਾਹੀਦੇ ਹਨ ਕਿਉਂਕਿ ਅਸੀਂ ਲੋਕਾਂ ਦੀ ਕਚਹਿਰੀ ਵਿਚ ਜਾਣਾ ਹੈ। ਮੁੱਦਿਆ ਦੀ ਗੱਲ ਕਰਨੀ ਹੈ।
Kulbir Zira