ਰਵਨੀਤ ਸਿੰਘ ਬਿੱਟੂ ਨੇ ਦਿਤਾ ਨਵਜੋਤ ਸਿੱਧੂ 'ਤੇ ਵੱਡਾ ਬਿਆਨ
Published : Sep 29, 2021, 6:17 am IST
Updated : Sep 29, 2021, 6:17 am IST
SHARE ARTICLE
image
image

ਰਵਨੀਤ ਸਿੰਘ ਬਿੱਟੂ ਨੇ ਦਿਤਾ ਨਵਜੋਤ ਸਿੱਧੂ 'ਤੇ ਵੱਡਾ ਬਿਆਨ

ਕੁੱਝ ਕਰ ਲਉ, ਕੁੱਝ ਲੋਕ ਸਿਰ ਵਿਚ ਸਵਾਹ ਪਵਾ ਕੇ ਹੀ ਸ਼ਾਂਤ ਹੁੰਦੇ ਹਨ

ਚੰਡੀਗੜ੍ਹ, 28 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਇਕ ਵਾਰ ਫਿਰ ਹਲਚਲ ਮਚ ਗਈ ਹੈ | ਸਿੱਧੂ ਦੇ ਅਸਤੀਫ਼ੇ ਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿਤਾ ਹੈ |
ਉਨ੍ਹਾਂ ਕਿਹਾ ਕਿ ਅੱਜ ਬਹੁਤ ਹੀ ਖ਼ੁਸ਼ੀ ਦਾ ਮਾਹੌਲ ਹੈ | ਪਰ ਕੁੱਝ ਲੋਕਾਂ ਸਾਹਮਣੇ ਚੰਗੇ ਤੋਂ ਚੰਗੇ ਖਾਣੇ ਪਰੋਸ ਦਿਉ, ਉਹ ਉਨ੍ਹਾਂ ਵਿਚ ਵੀ ਮਿੱਟੀ ਸੁਟ ਕੇ ਗ਼ਲਤੀਆਂ ਕੱਢਣ ਲੱਗ ਜਾਂਦੇ ਹਨ |  ਅੱਜ ਸਾਰੇ ਕਾਂਗਰਸੀ ਮੰਤਰੀ ਬਹੁਤ ਖੁਸ਼ ਹਨ | ਸਾਰੇ ਇਕਜੁਟ ਹਨ | ਹਰ ਕੋਨੇ ਤੋਂ ਕਾਂਗਰਸੀ ਵਰਕਰ ਇਥੇ ਕੰਮ ਕਰ ਰਿਹਾ ਹੈ ਪਰ ਕੁੱਝ ਬੰਦੇ ਅਜਿਹੇ ਵੀ ਹੁੰਦੇ ਹਨ ਜੋ ਖਰਾਬੀ ਕਰ ਦਿੰਦੇ ਹਨ ਜਿਹਨਾਂ ਨੇ ਸਿਰ ਵਿਚ ਸੁਆਹ ਪਵਾਉਣੀ ਹੀ ਹੁੰਦੀ ਹੈ | ਪਰ ਸ਼ਾਇਦ ਉਹ ਕਾਂਗਰਸ ਦੀ ਵਿਚਾਰਧਾਰਾ ਨੂੰ  ਨਹੀਂ ਜਾਣਦੇ | ਪਰ ਅੱਜ ਜੇ ਕੋਈ ਸੁਖਜਿੰਦਰ ਰੰਧਾਵੇ ਨੂੰ  ਮਿਲੇ ਮਹਿਕਮੇ ਤੋਂ ਖ਼ੁਸ਼ ਨਹੀਂ ਹੈ ਤਾਂ ਇਹ ਕੰਮ ਪਾਰਟੀ ਦਾ ਹੈ | ਕਿਸੇ ਨੇ ਇਹ ਕਿਹਾ ਕਿ ਉਹ ਪ੍ਰਧਾਨ ਕਿਉਂ ਬਣੇ? ਕਿਸੇ ਨੇ ਕਿਹਾ ਕਿ ਕਿਹੜਾ ਅਹੁਦਾ ਕਿਸ ਨੂੰ  ਮਿਲਣ ਚਾਹੀਦੈ | ਬਿੱਟੂ ਨੇ ਕਿਹਾ ਕਿ ਬੰਦਿਆਂ ਨਾਲ ਕਦੇ ਪਾਰਟੀ ਨੂੰ  ਨੁਕਸਾਨ ਨਹੀਂ ਹੁੰਦਾ | ਲੋਕ ਪਾਰਟੀਆਂ ਵਿਚ ਆਉਂਦੇ ਹਨ ਚਲੇ ਜਾਂਦੇ ਹਨ | 'ਕਾਂਗਰਸ 'ਚ ਕਈ ਆਏ ਬੈਟਿੰਗ ਤੇ ਬਾਲਿੰਗ ਕਰਕੇ ਚਲੇ ਗਏ, ਹੁਣ ਰੁੱਸਿਆਂ ਨੂੰ  ਕੋਈ ਨਹੀਂ ਮਨਾਏਗਾ ਤੇ ਇਕ ਬੰਦੇ ਦੇ ਜਾਣ ਨਾਲ ਪਾਰਟੀ ਨਹੀਂ ਰੁਕਦੀ ਇਹ 100 ਸਾਲ ਪੁਰਾਣੀ ਪਾਰਟੀ ਹੈ, ਹੁਣ ਕੋਈ ਮਰਜ਼ੀ ਰੁੱਸੀ ਜਾਵੇ ਕੋਈ ਮਨਾਉਣ ਨਹੀਂ ਆਵੇਗਾ | ਪਰ ਕੁੱਝ ਲੋਕ ਕਦੇ ਖ਼ੁਸ਼ ਨਹੀਂ ਹੁੰਦੇ ਤੇ ਸਿਰ ਵਿਚ ਸਵਾਹ ਪਵਾ ਕੇ ਹੀ ਸ਼ਾਂਤ ਹੁੰਦੇ ਹਨ, ਹੋਰ ਮੈਂ ਕੀ ਆਖਾਂ?

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement