ਪੰਜਾਬ 'ਚ ਕਾਂਗਰਸ ਮਜ਼ਬੂਤ ਹੋਣ ਲਈ ਨਵਜੋਤ ਸਿੱਧੂ ਵਲ ਝੁਕੀ
Published : Sep 29, 2022, 6:30 am IST
Updated : Sep 29, 2022, 6:30 am IST
SHARE ARTICLE
image
image

ਪੰਜਾਬ 'ਚ ਕਾਂਗਰਸ ਮਜ਼ਬੂਤ ਹੋਣ ਲਈ ਨਵਜੋਤ ਸਿੱਧੂ ਵਲ ਝੁਕੀ


ਦਰਜਨ ਤੋਂ ਵੱਧ ਪੁਰਾਣੇ ਨਵੇਂ ਲੀਡਰ ਮਿਲੇ ਜੇਲ ਵਿਚ, ਦੁਸਹਿਰੇ ਉਪਰੰਤ ਮੌਨ ਵਰਤ ਮਗਰੋਂ ਫਿਰ ਸਿੱਧੂ ਨੂੰ  ਥਾਪੀ ਦੇਣਗੇ

 

ਚੰਡੀਗੜ੍ਹ, 28 ਸਤੰਬਰ (ਜੀ ਸੀ ਭਾਰਦਵਾਜ): ਵਿਧਾਨ ਸਭਾ ਚੋਣਾਂ ਵਿਚ ਅਕਾਲੀ, ਬੀਜੇਪੀ ਤੇ ਹੋਰ ਪਾਰਟੀਆਂ ਵਾਂਗ ਆਮ ਆਦਮੀ ਪਾਰਟੀ ਦੇ ਝਾੜੂ ਨਾਲ ਬੁਰੀ ਤਰ੍ਹਾਂ ਝੰਬੀ ਗਈ ਕਾਂਗਰਸ ਨੇ ਹੁਣ ਨਵੇਂ ਚੋਟੀ ਦੇ ਨੇਤਾਵਾਂ ਕੈਪਟਨ  ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਹੋਰਨਾਂ ਦੇ ਬੀਜੇਪੀ ਵਿਚ ਜਾਣ ਉਪਰੰਤ ਤੇ ਗੁਆਂਢੀ ਸੂਬੇ ਰਾਜਸਥਾਨ ਵਿਚ ਆਪਸੀ ਅੰਦਰੂਨੀ ਲੜਾਈ ਦੇ ਭਵਿੱਖ ਵਿਚ ਮਾੜੇ ਅਸਰ ਤੋਂ ਡਰਦਿਆਂ ਪੰਜਾਬ ਕਾਂਗਰਸ ਨੂੰ  ਇਕਮੁਠ ਕਰ ਕੇ ਹੋਰ ਮਜ਼ਬੂਤੀ ਦਿਖਾਉਣ ਦਾ ਨਕਸ਼ਾ ਤਿਆਰ ਕੀਤਾ ਹੈ |
ਪਟਿਆਲਾ ਜੇਲ 'ਚ ਪਿਛਲੇ ਪੰਜ ਮਹੀਨਿਆਂ ਤੋਂ ਵੱਧ ਸਮੇਂ ਤੋਂ ਬੰਦ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਸਮੇਂ ਵਿਚ 15 ਤੋਂ ਵੱਧ ਪੁਰਾਣੇ ਨਵੇਂ ਕਾਂਗਰਸੀ ਨੇਤਾਵਾਂ ਦੀ ਮੁਲਾਕਾਤ, ਇਕ ਇਕ ਦੋ ਦੋ ਵਾਰ ਸਿੱਧੂ ਨਾਲ ਹੋ ਚੁੱਕੀ ਹੈ | ਉਸ ਦੀ ਸਰੀਰਕ ਤੇ ਮਾਨਸਕ ਹਾਲਤ ਜਾਣਨ ਉਪਰੰਤ ਉਸ ਨੂੰ  ਥਾਪੀ ਦੇ ਕੇ ਆਏ ਵੈਟਰਨ ਤਜਰਬੇਕਾਰ ਨੇਤਾਵਾਂ ਤੇ ਰੋਜ਼ਾਨਾ ਸਪੋਕਸਮੈਨ
ਨੂੰ ਦਸਿਆ ਕਿ ਨਵਜੋਤ ਸਿੱਧੂ ਦੀ ਸੋਚ, ਭਵਿੱਖ ਲਈ ਵਿਚਾਰ ਤੇ ਪਾਰਟੀ ਲਈ ਕੁਰਬਾਨੀ ਵਿਚ ਪ੍ਰਪੱਕਤਾ ਅਤੇ ਜੇਲ ਤੋਂ ਬਾਹਰ ਆ ਕੇ ਪੰਜਾਬ ਦੇ ਲੋਕਾਂ ਲਈ ਕੁੱਝ ਪੁਖ਼ਤਾ  ਕਰਨ ਲਈ ਦਿ੍ੜ੍ਹ ਤੇ ਨੇਕ ਇਰਾਦਾ ਸਿੱਧੂ ਰੱਖੀ ਬੈਠਾ ਹੈ |
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਪੱਧਰ ਦਾ ਇਹ ਕਿ੍ਕਟਰ ਰਹਿ ਚੁਕਿਆ ਨੌਜਵਾਨ ਅਪਣੀ ਈਮਾਨਦਾਰੀ, ਬੇ-ਬਾਕ ਵਿਚਾਰਾਂ ਲਈ ਜਾਣਿਆ ਜਾਂਦਾ ਹੈ ਅਤੇ ਅੰਮਿ੍ਤਸਰ ਲੋਕ ਸਭਾ ਸੀਟ ਤੋਂ ਤਿੰਨ ਵਾਰ ਐਮ ਪੀ ਤੇ ਦੋ ਵਾਰ ਵਿਧਾਇਕ ਰਹਿ ਚੁਕਿਆ ਹੈ | ਜੇਲ ਅੰਦਰ ਉਸ ਨੇ 16 - 17 ਕਿਲੋ ਭਾਰ ਘਟਾਇਆ ਹੈ | ਰੋਜ਼ਾਨਾ ਸਰੀਰਕ ਕਸਰਤ ਤੇ ਸੰਤੁਲਿਤ ਖ਼ੁਰਾਕ ਸਮੇਤ ਸਵੇਰੇ ਸ਼ਾਮ ਪੂਜਾ ਪਾਠ ਅਤੇ ਮੈਡੀਟੇਸ਼ਨ ਤੋਂ ਇਲਾਵਾ ਅੱਜਕਲ ਨਰਾਤਿਆਂ ਵਿਚ ਮੌਨ ਵਰਤ ਰਖਿਆ ਹੈ ਜਿਸ ਨਾਲ ਧਿਆਨ ਕੇਂਦਰਿਤ ਕਰਨ 'ਚ ਮਦਦ ਮਿਲਦੀ ਹੈ | ਨਵਜੋਤ ਸਿੱਧੂ ਨਾਲ ਘੰਟਿਆਂ ਬੱਧੀ ਮੁਲਾਕਾਤ ਦੌਰਾਨ ਹੋਰ ਦਿਲਚਸਪ ਚਰਚਾਵਾਂ ਤੋਂ ਇਲਾਵਾ ਕਾਂਗਰਸ ਦੀ ਮਜ਼ਬੂਤੀ ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਉਪਰੰਤ ਮੌਜੂਦਾ ਨਾਜ਼ੁਕ ਸਿਆਸੀ ਹਾਲਾਤ ਅਤੇ ਪਾਰਟੀ ਦੇ ਮੌਕਾਪ੍ਰਸਤ ਨੇਤਾਵਾਂ ਵਲੋਂ ਦੂਜੀਆਂ ਪਾਰਟੀਆਂ 'ਚ ਸ਼ਾਮਲ ਤੇ ਮਾੜੇ ਕਿਰਦਾਰ ਬਾਰੇ ਵੀ ਗੱਲਬਾਤ ਹੋਈ ਅਤੇ ਇਨ੍ਹਾਂ ਕਾਂਗਰਸੀ ਸ਼ੁਭਚਿੰਤਕਾਂ ਨੇ ਦਸਿਆ ਕਿ ਸਿੱਧੂ ਦਾ ਪੱਕਾ ਇਰਾਦਾ ਪਾਰਟੀ ਲਈ ਪੂਰਾ ਸਮਾਂ ਤੇ ਤਨ ਮਨ ਤੇ ਸ਼ਕਤੀ ਨਾਲ ਦਿਨ ਰਾਤ ਕੰਮ ਕਰਨ ਦਾ ਹੈ | ਕਾਂਗਰਸ ਵਿਚ ਪਿਛਲੇ ਪੰਜਾਹ ਸਾਲਾਂ ਤੋਂ ਹਰ ਤਰ੍ਹਾਂ ਦੇ ਕਿਰਦਾਰ ਨਿਭਾਉਂਦੇ ਆਏ ਇਕ ਦੋ ਵੈਟਨਰ ਨੇਤਾਵਾਂ ਨੇ ਦਸਿਆ ਕਿ ਦਸੰਬਰ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਪਟਿਆਲਾ ਜੇਲ ਵਿਚੋਂ ਰਿਹਾਈ ਉਪਰੰਤ ਨਵਜੋਤ ਸਿੱਧੂ ਪਹਿਲਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਮੱਥਾ ਟੇਕਣਗੇ | ਫਿਰ ਕਾਲੀ ਮੰਦਰ ਜਾਵੇਗਾ ਤੇ ਪਟਿਆਲਾ ਵਿਚ ਹੀ ਇਕ ਪੀਰਾਂ ਦੀ ਮਜ਼ਾਰ ਤੇ ਸਿਜਦਾ ਕਰੇਗਾ |
ਕਾਂਗਰਸੀ ਨੇਤਾ ਨੇ ਦਸਿਆ ਕਿ ਨਵਜੋਤ ਸਿੱਧੂ ਹੁਣ ਕਾਫ਼ੀ ਬਦਲ ਚੁਕਾ ਹੈ | ਨਵੀਂ ਸੋਚ ਅਨੁਸਾਰ ਉਹ ਕਿਸੀ ਕਾਂਗਰਸੀ ਨੇਤਾ ਵਿਰੁਧ ਆਲੋਚਨਾ ਕਰਨ ਤੋਂ ਗੁਰੇਜ਼ ਕਰੇਗਾ ਤੇ ਕੇਵਲ 'ਆਪ' ਹੀ ਬੀਜੇਪੀ ਅਕਾਲੀ ਪਾਰਟੀ ਦੇ ਮਾੜੇ ਕਿਰਦਾਰ ਤੇ ਸਿਧਾਂਤਾਂ ਪ੍ਰਤੀ ਹੀ ਅਪਣੀ ਆਵਾਜ਼ ਤੇ  ਉੱਚੇ ਸੁਰ ਲੋਕਾਂ ਤਕ ਪਹੁੰਚਾਏਗਾ | ਉਸ ਨਾਲ ਮੁਲਾਕਾਤ ਕਰ ਕੇ ਆਏ ਬਹੁਤੇ ਨੇਤਾਵਾਂ ਨੇ ਇਹ ਵੀ ਦਸਿਆ ਕਿ ਦੋ ਸਾਲ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹਣ ਤੇ ਪਾਕਿਸਤਾਨ ਵਿਚ ਇਕ ਪਵਿੱਤਰ ਗੁਰਦਵਾਰੇ ਦੇ ਦਰਸ਼ਨਾਂ ਵਾਸਤੇ ਸਿੱਧੂ ਵਲੋਂ ਨਿਭਾਈ ਭੂਮਿਕਾ ਸਦਕਾ ਪੰਜਾਬ ਤੇ ਇਸ ਤੋਂ ਬਾਹਰ ਦੇ ਸਿੱਖਾਂ ਵਿਚ ਕਾਫ਼ੀ ਚਰਚਾ ਹੈ ਅਤੇ ਜੇਲ ਤੋਂ ਬਾਹਰ ਦੇ ਸਿੱਖਾਂ ਵਿਚ ਕਾਫ਼ੀ ਚਰਚਾ ਹੈ ਅਤੇ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਆਮ ਲੋਕ ਉਸ ਨੂੰ  ਸਿਰ ਤੇ ਚੁੱਕ ਲੈਣਗੇ ਜਿਸ ਦਾ ਲਾਭ ਪਾਰਟੀ ਨੂੰ  ਹੋਵੇਗਾ | ਕਾਂਗਰਸੀ ਨੇਤਾ ਕਹਿ ਰਹੇ ਹਨ ਕਿ ਸਿੱਧੂ ਫ਼ਰਵਰੀ ਤੋਂ ਸ਼ੁਰੂ ਕਰ ਕੇ ਪਟਿਆਲਾ ਸਮੇਤ ਹੋਰ ਥਾਵਾਂ ਤੇ ਪੰਜ ਪਬਲਿਕ ਰੈਲੀਆਂ ਕਰੇਗਾ ਜਿਨ੍ਹਾਂ ਵਿਚ ਪੰਜਾਬ ਦੇ ਲੋਕਾਂ ਦੇ ਹੀ ਅਹਿਮ ਮੁੱਦੇ ਹੋਣਗੇ ਅਤੇ ਜਨਤਾ ਨੂੰ  ਅਪਣੀ ਪਾਰਟੀ ਕਾਂਗਰਸ ਨਾਲ ਜੋੜੇਗਾ |
ਜੇਲ ਵਿਚ ਬਤੌਰ ਮੁਲਾਕਾਤੀ ਜਾਣ ਵਾਲਿਆਂ ਵਿਚ ਬਜ਼ੁਰਗ ਕਾਂਗਰਸੀ ਨੇਤਾ ਸ. ਲਾਲ ਸਿੰਘ, ਸ਼ਮਸ਼ੇਰ ਸਿੰਘ ਦੂਲੋ, ਐਸ ਐਮ ਪੀ ਡਾ. ਅਮਰ ਸਿੰਘ, ਮਨੀਸ਼ ਤਿਵਾੜੀ, ਗੁਰਜੀਤ ਔਜਲਾ ਵਿਧਾਇਕ ਤੇ ਸਾਬਕਾ ਮੰਤਰੀ  ਪਰਗਟ ਸਿੰਘ, ਸੁੱਖ ਸਰਕਾਰੀਆ, ਕਿੱਕੀ ਢਿੱਲੋਂ, ਓਪੀ ਸੋਨੀ, ਹਰਦਿਆਲ ਕੰਬੋਜ, ਮਦਨ ਲਾਲ, ਰਾਜਿੰਦਰ ਸਿੰਘ, ਮਹਿੰਦਰ ਕੇਪੀ, ਨਵਤੇਜ ਚੀਮਾ ਸੁਰਜੀਤ ਧੀਮਾਨ ਤੇ ਕਈ ਹੋਰ ਸ਼ਾਮਲ ਹਨ | ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਮੌਜੂਦਾ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਵੀ ਦੋਨੋਂ ਨਵਜੋਤ ਸਿੱਧੂ ਨੂੰ  ਮਿਲਣ ਜੇਲ ਵਿਚ ਗਏ ਸਨ ਪਰ ਇਕ ਬਹਾਨਾ ਕਰ ਕੇ ਨਵਜੋਤ ਸਿੱਧੂ ਨੇ ਮਿਲਣ ਤੋਂ ਇਨਕਾਰ ਕਰ ਦਿਤਾ ਸੀ | ਪਤਾ ਲੱਗਾ ਹੈ ਕਿ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਇੱਛਾ ਜਤਾਈ ਹੈ ਕਿ ਆਉਂਦੇ ਕੁੱਝ ਦਿਨਾਂ ਬਾਅਦ ਪਟਿਆਲਾ ਜੇਲ ਵਿਚ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਨ ਤੇ ਉਸ ਨੂੰ  ਥਾਪੀ ਦੇਣ ਲਈ ਉਥੇ ਜਾਣਗੇ |
ਫ਼ੋਟੋ ਨਵਜੋਤ ਸਿੱਧੂ      

 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement