ਜੇ ਰਾਜੋਆਣਾ ਨੇ ਬਾਹਰ ਆ ਕੇ ਗੋਲੀਆਂ ਚਲਾਈਆਂ ਤਾਂ ਕੀ ਬਾਦਲ ਜ਼ਿੰਮੇਵਾਰੀ ਲੈਣਗੇ? : ਰਵਨੀਤ ਬਿੱਟੂ
Published : Sep 29, 2022, 6:56 am IST
Updated : Sep 29, 2022, 6:56 am IST
SHARE ARTICLE
image
image

ਜੇ ਰਾਜੋਆਣਾ ਨੇ ਬਾਹਰ ਆ ਕੇ ਗੋਲੀਆਂ ਚਲਾਈਆਂ ਤਾਂ ਕੀ ਬਾਦਲ ਜ਼ਿੰਮੇਵਾਰੀ ਲੈਣਗੇ? : ਰਵਨੀਤ ਬਿੱਟੂ

 

ਲੁਧਿਆਣਾ, 28 ਸਤੰਬਰ (ਪੱਤਰ ਪ੍ਰੇਰਕ): ਸੁਪਰੀਮ ਕੋਰਟ ਵਲੋਂ ਅੱਜ ਕੇਂਦਰ ਸਰਕਾਰ ਨੂੰ  ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਬਾਰੇ ਤੁਰਤ ਫ਼ੈਸਲਾ ਲੈਣ ਬਾਰੇ ਕਹਿਣ ਨੂੰ  ਲੈ ਕੇ, ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ | ਬਿੱਟੂ ਨੇ ਕਿਹਾ ਕਿ ਰਾਜੋਆਣਾ ਨੂੰ  ਫਾਂਸੀ ਨਾ ਦੇ ਕੇ ਮਰਨ ਤਕ ਜੇਲ ਵਿਚ ਰਖਿਆ ਜਾਵੇ ਤੇ ਇਸ ਤੋਂ ਵੱਡੀ ਸਜ਼ਾ ਕੋਈ ਹੋਰ ਨਹੀਂ ਹੋ ਸਕਦੀ | ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਅਦਾਲਤ ਦਾ ਫ਼ੈਸਲਾ ਹੈ ਪਰ ਜਿਹੜਾ ਬਾਦਲ ਪ੍ਰਵਾਰ ਰਾਜੋਆਣਾ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ, ਜੇਕਰ ਉਸ ਦੇ ਬਾਹਰ ਆਉਣ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋਇਆ, ਤਾਂ ਕੀ ਉਹ ਉਸ ਦੀ ਜ਼ਿੰਮੇਵਾਰੀ ਲੈਣਗੇ?
ਇਸੇ ਦੌਰਾਨ ਸੁਰੱਖਿਆ ਨੂੰ  ਲੈ ਕੇ ਰਵਨੀਤ ਬਿੱਟੂ ਨੇ ਅਕਾਲੀ ਦਲ ਨੂੰ  ਵੱਡੇ ਸਵਾਲਾਂ 'ਚ ਘੇਰਦਿਆਂ ਕਿਹਾ ਹੈ ਕਿ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਕੋਲ ਸੱਭ ਤੋਂ ਸਖ਼ਤ ਸੁਰੱਖਿਆ ਹੈ | ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਬੁਲੇਟ ਪਰੂਫ਼ ਗੱਡੀ ਵਿਚ ਚਲਦੇ ਹਨ, ਪਰ ਡਰਪੋਕ ਹਨ | ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਨਕਾਰੇ ਸੁਖਬੀਰ ਬਾਦਲ ਨੂੰ  ਹੁਣ ਸੁਰੱਖਿਆ ਦੀ ਕੀ ਲੋੜ ਹੈ, ਜਦ ਕਿ ਉਹ ਸਵਾਲ ਮੇਰੇ 'ਤੇ ਚੁਕ ਰਹੇ ਨੇ | ਉਨ੍ਹਾਂ ਕਿਹਾ ਕਿ ਮੈਂ ਹੁਣ ਤਕ ਚੁੱਪ ਰਿਹਾ, ਪਰ ਹੁਣ ਇਹ ਸਾਰੀਆ ਹੱਦਾਂ ਪਾਰ ਕਰ ਚੁੱਕੇ ਹਨ | ਰਵਨੀਤ ਬਿੱਟੂ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਵੀ ਐਸਜੀਪੀਸੀ ਚੋਣਾਂ ਤੁਰਤ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਇਹ (ਬਾਦਲ ਪ੍ਰਵਾਰ) ਗੁਰੂ ਦੀ ਗੋਲਕ ਤੋਂ ਅਪਣੀ ਰਾਜਨੀਤੀ ਚਲਾ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਕਈ ਸਾਲਾਂ ਤੋਂ ਐਸਜੀਪੀਸੀ 'ਤੇ ਕਬਜ਼ਾ ਕੀਤਾ ਹੋਇਆ ਹੈ, ਪਰ ਹੁਣ ਕਬਜ਼ਾ ਛੁਡਾਉਣ ਦੀ ਵਾਰੀ ਆ ਚੁੱਕੀ ਹੈ |
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਉਨ੍ਹਾਂ ਨੂੰ  ਵਿਹਲੇ ਕਹੇ ਜਾਣ 'ਤੇ ਬਿੱਟੂ ਨੇ ਕਿਹਾ ਕਿ ਉਹ ਮੈਥੋਂ ਵੱਡੇ ਹਨ ਅਤੇ ਮੇਰੇ ਲਈ ਸਤਿਕਾਰਯੋਗ ਹਨ | ਪੰਜਾਬ ਦੀ 'ਆਪ' ਸਰਕਾਰ ਨੂੰ  ਕਰੜੇ ਹੱਥੀਂ ਲੈਂਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਚੁੱਕੀ ਹੈ | ਉਨ੍ਹਾਂ ਰੋਸ ਜਤਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਪਾਣੀ ਅਤੇ ਬਿਜਲੀ ਦਾ ਹੱਕ ਕੇਂਦਰ ਨੇ ਖੋਹ ਲਿਆ ਹੈ, ਪਰ ਸੂਬਾ ਸਰਕਾਰ ਚੁੱਪ ਧਾਰੀ ਬੈਠੀ ਹੈ | ਬਿੱਟੂ ਨੇ ਅੱਗੇ ਕਿਹਾ ਕਿ ਜੇਕਰ ਮੈਨੂੰ ਚਾਰ ਗੱਲਾਂ ਕਹਿਣ ਨਾਲ ਪੰਜਾਬ ਸਰਕਾਰ ਬੀਬੀਐਮਬੀ ਦਾ ਮੁੱਦਾ ਹੱਲ ਕਰ ਸਕਦੀ ਹੈ, ਤਾਂ ਜ਼ਰੂਰ ਕਰ ਲਵੇ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਸੂਬਾ ਸਰਕਾਰ ਨੂੰ  ਸਾਰੀਆਂ ਪਾਰਟੀਆਂ ਨੂੰ  ਇਕਜੁਟ ਕਰ ਕੇ ਕੇਂਦਰ ਕੋਲ ਜਾ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ |
   

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement