ਬਾਜ਼ਾਰ 'ਚ ਮੰਦੀ ਜਾਰੀ, ਸੈਂਸੈਕਸ 450 ਅੰਕ ਟੁਟਿਆ, ਨਿਫ਼ਟੀ 16875 ਦੇ ਹੇਠਾਂ
Published : Sep 29, 2022, 1:04 am IST
Updated : Sep 29, 2022, 1:04 am IST
SHARE ARTICLE
image
image

ਬਾਜ਼ਾਰ 'ਚ ਮੰਦੀ ਜਾਰੀ, ਸੈਂਸੈਕਸ 450 ਅੰਕ ਟੁਟਿਆ, ਨਿਫ਼ਟੀ 16875 ਦੇ ਹੇਠਾਂ

ਮੁੰਬਈ, 28 ਸਤੰਬਰ : ਗਲੋਬਲ ਮਾਰਕੀਟ ਤੋਂ ਸੁਸਤੀ ਦੇ ਸੰਕੇਤ ਮਿਲਣ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 500 ਅੰਕਾਂ ਤੋਂ ਜ਼ਿਆਦਾ ਡਿੱਗ ਗਿਆ ਹੈ | ਉਧਰ ਨਿਫ਼ਟੀ 17000 ਦੇ ਹੇਠਾਂ ਫਿਸਲ ਗਿਆ | ਇਸ ਤੋਂ ਪਹਿਲਾਂ ਅਮਰੀਕੀ ਬਾਜ਼ਾਰਾਂ 'ਚ ਰਲਿਆ-ਮਿਲਿਆ ਐਕਸ਼ਨ ਦਿਖਿਆ | ਘਰੇਲੂ ਬਾਜ਼ਾਰ ਲਈ ਸੰਸਾਰਕ ਬਾਜ਼ਾਰ ਤੋਂ ਸੁਸਤੀ ਭਰੇ ਸੰਕੇਤ ਮਿਲ ਰਹੇ ਹਨ | 
ਅਮਰੀਕਾ ਦੇ ਬਾਜ਼ਾਰਾਂ 'ਚ ਰਲਿਆ-ਮਿਲਿਆ ਸੰਕੇਤ ਮਿਲ ਰਿਹਾ ਹੈ | ਇਸ ਦੌਰਾਨ ਡਾਓ ਜੋਂਸ 'ਚ ਸੱਤ ਸੌ ਅੰਕਾਂ ਦਾ ਉਤਾਰ-ਚੜ੍ਹਾਅ ਦੇਖਣ ਨੂੰ  ਮਿਲਿਆ | ਕਾਰੋਬਾਰ ਦੇ ਅੰਤ 'ਚ ਡਾਓ 125 ਅੰਕ ਤਕ ਫਿਸਲਿਆ | ਡਾਓ ਜੋਂਸ ਅਤੇ ਐਸ ਐਂਡ ਪੀ 500 'ਚ ਲਗਾਤਾਰ ਛੇਵੇਂ ਦਿਨ ਗਿਰਾਵਟ ਦਿਖੀ | ਉਧਰ ਨੈਸਡੈਕ 'ਚ ਮਾਮੂਲੀ ਵਾਧਾ ਦਿਖਿਆ | ਇਹ 27 ਅੰਕ ਚੜ੍ਹ ਕੇ ਬੰਦ ਹੋਇਆ | ਐਸ.ਜੀ.ਐਕਸ ਨਿਫ਼ਟੀ ਵੀ 112 ਅੰਕਾਂ ਦੀ ਗਿਰਾਵਟ ਦੇ ਨਾਲ 16992 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ | 
ਉਧਰ ਦੂਜੇ ਪੈਸੇ ਦੱਸ ਸਾਲਾਂ ਬਾਂਡ ਯੀਲਡ ਉਛਲ ਕੇ ਚਾਰ ਫ਼ੀ ਸਦੀ ਦੇ ਕੋਲ ਪਹੁੰਚ ਗਿਆ ਹੈ | ਮੰਗਲਵਾਰ ਨੂੰ  ਭਾਰਤੀ ਬਾਜ਼ਾਰ 'ਚ ਐਫ਼.ਆਈ.ਆਈ. ਨੇ ਨਕਦ 'ਚ 2884 ਕਰੋੜ ਰੁਪਏ ਦੀ ਬਿਕਵਾਲੀ ਕੀਤੀ ਜਦਕਿ ਡੀ.ਆਈ.ਆਈ. ਨੇ ਨਕਦ 'ਚ 3505 ਕਰੋੜ ਰੁਪਏ ਦੀ ਖ਼ਰੀਦਦਾਰੀ ਕੀਤੀ ਹੈ |
 ਬੁੱਧਵਾਰ ਨੂੰ  ਸ਼ੁਰੂਆਤੀ ਕਾਰੋਬਾਰ 'ਚ ਟੋਰੇਂਟ ਫ਼ਾਰਮਾ ਦੇ ਸ਼ੇਅਰਾਂ 'ਚ ਪੰਜ ਫ਼ੀ ਸਦੀ ਜਦਕਿ ਐਚ.ਡੀ.ਐਫ਼.ਸੀ. ਬੈਂਕ ਦੇ ਸ਼ੇਅਰਾਂ 'ਚ ਦੋ ਫ਼ੀ ਸਦੀ ਦੀ ਗਿਰਾਵਟ ਦਿਖ ਰਹੀ ਹੈ | ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ  ਰੁਪਿਆ ਆਪਣੇ ਨਵੇਂ ਪੱਧਰ 'ਤੇ ਚਲਾ ਗਿਆ ਹੈ | ਬਾਜ਼ਾਰ ਦੀ ਸ਼ੁਰੂਆਤ 'ਚ ਡਾਲਰ ਦੇ ਮੁਕਾਬਲੇ ਭਾਰਤੀ ਮੁਦਰਾ ਫਿਸਲ ਕੇ 81.9 ਰੁਪਏ ਦੀ ਪੱਧਰ 'ਤੇ ਪਹੁੰਚ ਗਿਆ | ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ ਖੁਲਿ੍ਹਆ | ਇਹ 3.9 ਫ਼ੀ ਸਦੀ ਹੇਠਾਂ ਫਿਸਲ ਕੇ 81,8800 ਪ੍ਰਤੀ ਅਮਰੀਕੀ ਡਾਲਰ 'ਤੇ ਕਾਰੋਬਾਰ ਕਰਦਾ ਦਿਖਿਆ | ਇਸ ਤੋਂ ਪਿਛਲੇ ਦਿਨ ਇਹ 81.58 ਦੇ ਪੱਧਰ 'ਤੇ ਬੰਦ ਹੋਇਆ ਸੀ | (ਏਜੰਸੀ)

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement