ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਪਿਤਾ ਪ੍ਰੋ. ਬੀ.ਸੀ. ਵਰਮਾ ਬੀਤੀ 19 ਸਤੰਬਰ ਨੂੰ ਚੱਲ ਵਸੇ ਸਨ।
ਚੰਡੀਗੜ੍ਹ - ਉੱਘੇ ਸਿੱਖਿਆ ਸ਼ਾਸਤਰੀ ਅਤੇ ਕੈਮਿਸਟਰੀ ਦੇ ਪ੍ਰੋਫੈਸਰ ਸ੍ਰੀ ਬੀ.ਸੀ. ਵਰਮਾ ਜੋ ਬੀਤੇ ਦਿਨੀਂ ਸਵਰਗ ਸੁਧਾਰ ਗਏ ਸਨ, ਨਮਿੱਤ ਪ੍ਰਾਥਨਾ ਸਭਾ 1 ਅਕਤੂਬਰ ਨੂੰ ਮਾਤਾ ਮਨਸਾ ਦੇਵੀ ਕੰਪਲੈਕਸ ਪੰਚਕੂਲਾ ਸਥਿਤ ਮਾਤਾ ਮਨਸਾ ਦੇਵੀ ਗਊਧਾਮ ਵਿਖੇ ਬਾਅਦ ਦੁਪਹਿਰ 2 ਤੋਂ 3 ਵਜੇ ਵਿਚਕਾਰ ਹੋਵੇਗੀ। ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਪਿਤਾ ਪ੍ਰੋ. ਬੀ.ਸੀ. ਵਰਮਾ ਬੀਤੀ 19 ਸਤੰਬਰ ਨੂੰ ਚੱਲ ਵਸੇ ਸਨ।
ਉਹ 89 ਵਰ੍ਹਿਆਂ ਦੇ ਸਨ। ਪ੍ਰੋ ਵਰਮਾ ਦਾ ਜਨਮ 2 ਅਪ੍ਰੈਲ, 1934 ਨੂੰ ਪਟਿਆਲਾ ਜ਼ਿਲੇ ਦੇ ਪਿੰਡ ਚਲੈਲਾ ਵਿਖੇ ਹੋਇਆ। ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਕੈਮਿਸਟਰੀ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ। ਸਰਕਾਰੀ ਕਾਲਜ ਪੱਟੀ ਅਤੇ ਸਰਕਾਰੀ ਸਪੋਰਟਸ ਕਾਲਜ ਜਲੰਧਰ ਦੇ ਪ੍ਰਿੰਸੀਪਲ ਰਹਿਣ ਉਪਰੰਤ ਡੀ.ਪੀ.ਆਈ. ਕਾਲਜਾਂ ਵਿਖੇ ਬਤੌਰ ਡਿਪਟੀ ਡਾਇਰੈਕਟਰ ਵਜੋਂ ਸੇਵਾ-ਮੁਕਤ ਹੋਏ। ਪ੍ਰੋ. ਬੀ.ਸੀ. ਵਰਮਾ ਧਰਮ ਪਤਨੀ ਕੌਸ਼ਲਿਆ ਵੀ ਅਧਿਆਪਕਾ ਸਨ ਅਤੇ ਉਨ੍ਹਾਂ ਦੇ ਇਕ ਪੁੱਤਰ ਸ੍ਰੀ ਅਨੁਰਾਗ ਵਰਮਾ ਇਸ ਵੇਲੇ ਪੰਜਾਬ ਦੇ ਮੁੱਖ ਸਕੱਤਰ ਅਤੇ ਦੂਜੇ ਪੁੱਤਰ ਅਸ਼ੀਸ਼ ਵਰਮਾ ਐਡਵੋਕੇਟ ਹਨ।