
ਸੈਕੰਡਰੀ ਸਕੂਲ ਸਵੇਰੇ 8.30 ਵਜੇ ਖੁੱਲ੍ਹਣਗੇ ਤੇ 2.50 'ਤੇ ਛੁੱਟੀ
ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਮੇਂ ਨੂੰ ਇਕ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਪੰਜਾਬ ਦੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 1 ਅਕਤੂਬਰ ਤੋਂ ਬਦਲ ਜਾਵੇਗਾ। ਸਿੱਖਿਆ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਸਾਰੇ ਪ੍ਰਾਇਮਰੀ ਸਕੂਲ ਸਵੇਰੇ 8.30 ਵਜੇ ਖੁੱਲ੍ਹਣਗੇ ਤੇ ਦੁਪਹਿਰ 2.30 ਵਜੇ ਛੁੱਟੀ ਹੋਵੇਗੀ ਜਦਕਿ ਸੀਨੀਅਰ ਸੈਕੰਡਰੀ ਸਕੂਲ ਸਵੇਰੇ 8.30 ਵਜੇ ਖੁੱਲ੍ਹਣਗੇ ਤੇ 2.50 'ਤੇ ਛੁੱਟੀ ਹੋਵੇਗੀ।