
Sangrur News: ਭੁੱਬਾਂ ਮਾਰ-ਮਾਰ ਰੋ ਰਹੀ ਮਾਂ
Sangrur father Killed his daughter: ਸੰਗਰੂਰ ਵਿਖੇ ਇਕ ਵਾਰ ਫਿਰ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਖ਼ਬਰ ਸਾਹਮਣੇ ਆਈ ਹੈ। ਇਥੇ ਮਤਰੇਏ ਪਿਓ ਵੱਲੋਂ ਆਪਣੀ ਕਰੀਬ ਨੌਂ ਸਾਲਾ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਮ੍ਰਿਤਕ ਬੱਚੀ ਦੀ ਮਾਤਾ ਨੇ ਦੱਸਿਆ ਕਿ ਇਹ ਮੇਰੇ ਦੂਸਰੇ ਪਤੀ ਸਨ, ਜੋ ਮੇਰੀ ਬੇਟੀ ਨੂੰ ਪਸੰਦ ਨਹੀਂ ਕਰਦੇ ਸੀ।
ਮੇਰੀ ਬੇਟੀ ਹਰ ਰੋਜ਼ 6 ਵਜੇ ਤੋਂ 7 ਵਜੇ ਤੱਕ ਸਕੇਟਿੰਗ ਕਰਨ ਲਈ ਜਾਂਦੀ ਸੀ। ਕੱਲ੍ਹ ਵੀ ਜਦੋਂ ਸਕਿਟਿੰਗ ਕਰਨ ਲਈ ਗਈ ਤਾਂ ਮੈਂ ਆਪਣੇ ਪਤੀ ਨੂੰ ਵਾਰ-ਵਾਰ ਫੋਨ ਕੀਤਾ ਅਤੇ ਉਨ੍ਹਾਂ ਦੇ ਘਰ ਨਾ ਪਹੁੰਚਣ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਅਸੀਂ ਬਾਜ਼ਾਰ ਵਿੱਚ ਥੋੜ੍ਹਾ ਕੰਮ ਕਰ ਰਹੇ ਹਾਂ ਅਤੇ ਕੰਮ ਕਰਕੇ ਘਰ ਪਹੁੰਚਾਂਗੇ। ਪਤੀ ਨੇ ਕਿਹਾ ਕਿ ਸੀ ਕਿ ਕੁੜੀ ਨੂੰ ਰਸਤੇ ਵਿਚੋਂ ਪਿੱਜ਼ਾ ਖਵਾ ਰਿਹਾ ਹੈ ਤਾਂ ਅਤੇ ਜੁਮੈਟਰੀ ਦਿਵਾਉਣੀ ਹੈ।
ਜਦੋਂ ਉਹ ਕਾਫੀ ਦੇਰ ਤੱਕ ਉਹ ਘਰ ਨਾ ਪਹੁੰਚੇ ਤਾਂ ਫਿਰ ਮੈਂ ਪਤੀ ਨੂੰ ਫੋਨ ਕੀਤਾ ਤਾਂ ਉਸ ਨੇ ਮੈਨੂੰ ਕਿਹਾ ਕਿ ਜਲਦੀ ਹੇਠਾਂ ਆ ਜਾ ਧੀ ਦੀ ਸਿਹਤ ਖ਼ਰਾਬ ਹੋ ਗਈ। ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਵੱਲੋਂ ਮੇਰੀ ਬੇਟੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਜਿਸ ਤੋਂ ਸਾਫ਼ ਦਿੱਸ ਰਿਹਾ ਸੀ ਕਿ ਮੇਰੇ ਪਤੀ ਵੱਲੋਂ ਹੀ ਉਸ ਦਾ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ ਹੈ। ਉਥੇ ਹੀ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।