
Satluj to Unicode ਬਿਹਾਰ ਚੋਣਾਂ 2020: ਪਹਿਲੇ ਗੇੜ 'ਚ 53.54 ਫ਼ੀ ਸਦ ਵੋਟਿੰਗ, 71 ਸੀਟਾਂ 'ਤੇ ਹੋਈ ਵੋਟਿੰਗ
ਪਟਨਾ, 28 ਅਕਤੂਬਰ: ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ 71 ਸੀਟਾਂ ਲਈ ਅੱਜ ਚੋਣਾਂ ਹੋਈਆਂ ਹਨ। ਇਸ ਦੌਰਾਨ ਦੋ ਕਰੋੜ 14 ਲੱਖ ਛੇ ਹਜ਼ਾਰ 96 ਵੋਟਰ 1066 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਸ ਵਿੱਚ 952 ਪੁਰਸ਼ ਅਤੇ 114 ਮਹਿਲਾ ਉਮੀਦਵਾਰ ਹਨ। ਟਿਕਰੀ ਵਿਧਾਨ ਸਭਾ ਦੇ ਭੋਰੀ ਦੇ ਬੂਥ ਨੰਬਰ 323, 324 ਤੇ ਬੂਥ ਉੱਤੇ ਕਬਜ਼ਾ ਕਰਨ ਦੀ ਸ਼ਿਕਾਇਤ 'ਤੇ ਪਹੁੰਚੇ ਕਾਂਗਰਸੀ ਉਮੀਦਵਾਰ ਸੁਮੰਤ ਕੁਮਾਰ 'ਤੇ ਹਮਲਾ ਕੀਤਾ ਗਿਆ। ਚੋਣ ਕਮਿਸ਼ਨ ਅਨੁਸਾਰ ਸ਼ਾਮ 6 ਵਜੇ ਤੱਕ 53.54 ਪ੍ਰਤੀਸ਼ਤ ਮਤਦਾਨ ਹੋ ਚੁੱਕਾ ਹੈ। ਪਹਿਲੇ ਪੜਾਅ ਦੌਰਾਨ ਸ਼ਾਮ 5 ਵਜੇ ਤੱਕ 52.24 ਪ੍ਰਤੀਸ਼ਤ ਮਤਦਾਨ ਹੋਇਆ ਸੀ। ਵੋਟਿੰਗ ਦੌਰਾਨ ਕੋਰੋਨਾ ਦੀ ਲਾਗ ਦੇ ਮੱਦੇਨਜ਼ਰ ਸਿਹਤ ਵਿimageਭਾਗ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕੀਤੀ ਗਈ। (ਪੀ.ਟੀ.ਆਈ)