ਚੀਨ ਨੇ ਭਾਰਤ ਨਾਲ ਸਰਹੱਦੀ ਰੇੜਕੇ ਨੂੰ ਦਸਿਆ ਦੋ-ਪੱਖੀ ਮੁੱਦਾ, ਅਮਰੀਕੀ ਰਣਨੀਤੀ ਦੀ ਕੀਤੀ ਨਿੰਦਾ
Published : Oct 29, 2020, 12:35 am IST
Updated : Oct 29, 2020, 12:35 am IST
SHARE ARTICLE
image
image

ਚੀਨ ਨੇ ਭਾਰਤ ਨਾਲ ਸਰਹੱਦੀ ਰੇੜਕੇ ਨੂੰ ਦਸਿਆ ਦੋ-ਪੱਖੀ ਮੁੱਦਾ, ਅਮਰੀਕੀ ਰਣਨੀਤੀ ਦੀ ਕੀਤੀ ਨਿੰਦਾ

ਬੀਜਿੰਗ, 28 ਅਕਤੂਬਰ : ਚੀਨ ਨੇ ਬੁਧਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ਼ 'ਚ ਭਾਰਤ ਨਾਲ ਉਸ ਦਾ ਸਰਹੱਦੀ ਰੇੜਕਾ ਇਕ ਦੁਵੱਲੀ ਮੁੱਦਾ ਹੈ ਅਤੇ ਇਸ ਲਈ ਅਮਰੀਕਾ ਨੂੰ ਅਪਣੀ ਹਿੰਦ-ਪ੍ਰਸ਼ਾਂਤ ਰਣਨੀਤੀ ਨੂੰ “ਰੋਕਣਾ” ਚਾਹੀਦਾ ਹੈ ਕਿਉਂਕਿ ਇਹ ਖੇਤਰ 'ਚ ਅਮਰੀਕੀ ਦਬਦਬਾ ਥੋਪਣ ਦੀ ਕੋਸ਼ਿਸ਼ ਹੈ।
ਚੀਨੀ ਵਿਦੇਸ਼ ਮੰਤਰਾਲੇ ਦੀ ਇਹ ਟਿੱਪਣੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਵਲੋਂ ਭਾਰਤ ਨੂੰ ਇਹ ਭਰੋਸਾ ਦਿਵਾਉਣ ਤੋਂ ਇਕ ਦਿਨ ਬਾਅਦ ਆਈ ਹੈ, ਕਿ ਨਵੀਂ ਦਿੱਲੀ ਦੀ ਪ੍ਰਭੂਸੱਤਾ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਅਮਰੀਕਾ ਭਾਰਤ ਦੇ ਨਾਲ ਮਜ਼ਬੂਤੀ ਨਾਲ ਖੜਾ ਹੈ। ਪੌਂਪੀਓ ਦੀ ਇਹ ਟਿਪਣੀ ਨਵੀਂ ਦਿੱਲੀ 'ਚ ਤੀਜੀ ਭਾਰਤ-ਅਮਰੀਕਾ ਵਾਰਤਾ ਤੋਂ ਬਾਅਦ ਆਈ ਹੈ ਜਿਸ ਵਿਚ ਦੋਵਾਂ ਧਿਰਾਂ ਨੇ ਭਾਰਤ-ਚੀਨ ਸਰਹੱਦ ਵਿਵਾਦ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੀ ਸਥਿਤੀ ਬਾਰੇ ਪ੍ਰਮੁੱਖਤਾ ਨਾਲ ਗੱਲਬਾਤ ਕੀਤੀ।
ਭਾਰਤ ਨਾਲ ਮਜ਼ਬੂਤ ਰਖਿਆ ਸੰਬੰਧਾਂ ਦੇ ਅਮਰੀਕਾ ਦੇ ਪ੍ਰਯੋਜਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਬੁਧਵਾਰ ਨੂੰ ਇਥੇ ਪੱਤਰਕਾਰਾਂ ਨੂੰ ਕਿਹਾ, ''ਚੀਨ ਅਤੇ ਭਾਰਤ ਵਿਚਾਲੇ ਸਰਹੱਦ ਸਬੰਧੀ ਮਾਮਲੇ ਦੋ ਦੇਸ਼ਾਂ ਦੇ ਵਿਚਕਾਰ ਦੇ ਮਾਮਲੇ ਹਨ।”ਉਨ੍ਹਾਂ ਰੇੜਕੇ ਦੇ ਹੱਲ ਲਈ ਭਾਰਤ ਅਤੇ ਚੀਨ ਦਰਮਿਆਨ ਸੈਨਿਕ ਅਤੇ ਕੂਟਨੀਤਕ ਪੱਧਰੀ ਗੱਲਬਾਤ ਦੇ ਸੰਦਰਭ 'ਚ ਕਿਹਾ, “ਸਰਹੱਦ 'ਤੇ ਸਥਿਤੀ ਆਮ ਤੌਰ 'ਤੇ ਹੁਣ ਸਥਿਰ ਹੈ ਅਤੇ ਦੋਵੇਂ ਧਿਰਾਂ ਗੱਲਬਾਤ ਅਤੇ ਵਿਚਾਰ ਵਟਾਂਦਰੇ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰ ਰਹੀਆਂ ਹਨ।'' (ਪੀਟੀਆਈ)
ਚੀਨ ਦੀ ਨਿਖੇਧੀ ਕਰਦਿਆਂ ਪੋਂਪਿਓ ਨੇ ਗਲਵਾਨ ਘਾਟੀ 'ਚ 20 ਭਾਰਤੀ ਸੈਨਿਕਾਂ ਦੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਭਾਰਤ ਦੀ ਪ੍ਰਭੂਸੱਤਾ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਨਵੀਂ ਦਿੱਲੀ ਨਾਲ ਮਜ਼ਬੂਤੀ ਨਾਲ ਖੜਾ ਹੈ।

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement