
ਕਿਸਾਨ ਜਥੇਬੰਦੀਆਂ ਦੀ ਦਿੱਲੀ ਮੀਟਿੰਗ 'ਚ ਲਏ ਫ਼ੈਸਲੇ ਕਰਾਂਗੇ ਇਨ-ਬਿਨ ਲਾਗੂ : ਲੱਖੋਵਾਲ
ਲੁਧਿਆਣਾ, 28 ਅਕਤੂਬਰ (ਆਰ ਪੀ ਸਿੰਘ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਲ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਗੁਰਦਵਾਰਾ ਰਕਾਬ ਗੰਜ ਵਿਖੇ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨੋਂ ਖੇਤੀ ਸੋਧ ਬਿੱਲਾਂ ਵਿਰੁਧ ਦੇਸ਼ ਵਿਆਪੀ ਅੰਦੋਲਨ ਸ਼ਰੂ ਕਰਨ ਲਈ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਮੋਦੀ ਸਰਕਾਰ ਦੀ ਕਿਸਾਨ ਵਿਰੋਧੀ ਨੀਤੀ 'ਤੇ ਖੁਲ੍ਹ ਕੇ ਵਿਚਾਰ ਹੋਈ ਤੇ ਮੋਦੀ ਸਰਕਾਰ ਦੀ ਆਪਹੁਦਰੀ ਕਾਰਵਾਈ ਨੂੰ ਠੱਲ ਪਾਉਣ ਲਈ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਵਲੋਂ ਇਕੱਠੇ ਹੋ ਕੇ ਸੰਘਰਸ਼ ਲੜਨ ਦਾ ਪ੍ਰਣ ਕੀਤਾ ਗਿਆ ਤੇ ਇਸ ਸੰਘਰਸ਼ ਵਿਚ
image