
ਸ੍ਰੀਨਗਰ 'ਚ ਸਥਾਨਕ ਅਖ਼ਬਾਰਾਂ ਦੇ ਦਫ਼ਤਰਾਂ ਸਣੇ ਕਈ ਥਾਈਂ ਛਾਪੇ
ਸ੍ਰੀਨਗਰ, 28 ਅਕਤੂਬਰ: ਰਾਸ਼ਟਰੀ ਜਾਂਚ ਏਜੰਸੀ ਨੇ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਸ੍ਰੀਨਗਰ ਸ਼ਹਿਰ ਵਿਚ ਕਈ ਥਾਵਾਂ 'ਤੇ ਛਾਪੇ ਮਾਰੇ, ਜਿਸ ਵਿਚ ਇਕ ਮੁੱਖ ਸਥਾਨਕ ਅੰਗਰੇਜ਼ੀ ਰੋਜ਼ਾਨਾ ਅਖ਼ਬਾਰ ਦਾ ਦਫ਼ਤਰ ਵੀ ਸ਼ਾਮਲ ਹੈ। ਐਨਆਈਏ ਦੇ ਇਹ ਛਾਪੇ ਟੈਰਰ ਫੰਡਿੰਗ ਮਾਮਲੇ ਵਿਚ ਚੱਲ ਰਹੀ ਜਾਂਚ ਦਾ ਹਿੱਸਾ ਹੈ।
ਉਥੇ, ਐਨਆਈਏ ਦੀ ਇਸ ਛਾਪੇਮਾਰੀ 'ਤੇ ਪੀਡੀਪੀ ਮੁੱਖ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸਖ਼ਤ ਇਤਰਾਜ਼ ਕਰਦਿਆਂ ਕਿਹਾ ਕਿ ਇਹ ਸਭ ਕੇਂਦਰ ਦੇ ਕਹਿਣ 'ਤੇ ਹੋ ਰਿਹਾ ਹੈ। ਐਨਆਈਏ ਦੀ ਇਸ ਕਾਰਵਾਈ 'ਤੇ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਇਹ ਛਾਪੇ ਕੇਂਦਰ ਵਿਚ ਬੈਠੀ ਭਾਜਪਾ ਸਰਕਾਰ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਐਨਆਈਏ ਨੇ ਸ੍ਰੀਨਗਰ ਵਿਚ ਮਨੁੱਖੀ ਅਧਿਕਾਰ ਵਰਕਰ ਖੁਰਮਰ ਪਰਵੇਜ਼ ਅਤੇ ਸਥਾਨਕ ਅੰਗਰੇਜ਼ੀ ਰੋਜ਼ਾਨਾ ਅਖ਼ਬਾਰ ਦੇ ਦਫ਼ਤਰ 'ਤੇ ਛਾਪੇ ਮਾਰੇ ਹਨ। ਅੱਜ ਸਵੇਰੇ ਐਨਆਈimageਏ ਦੀ ਟੀਮ ਕੇਂਦਰੀ ਰਿਜ਼ਰਵ