
ਵਿਭਾਗ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੰਪਨੀ ਟੈਕਸ ਬਚਾਉਣ ਲਈ ਬਿਨ੍ਹਾਂ ਬਿਲਿੰਗ ਦੇ ਨਕਦ ਲੈਣ-ਦੇਣ ਦਾ ਕੰਮ ਕਰ ਰਹੀ ਹੈ।
ਲੁਧਿਆਣਾ - ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਲਗਾਤਾਰ ਕਿਤੇ ਨਾ ਕਿਤੇ ਛਾਪੇਮਾਰੀ ਕਰ ਰਹੀਆਂ ਹਨ। ਬੀਤੇ ਦਿਨ ਲੁਧਿਆਣਾ ਤੇ ਅੰਮ੍ਰਿਤਸਰ ਦੀਆਂ ਵੱਡੀਆਂ ਡ੍ਰਾਈ ਫਰੂਟ ਹੋਲਸੇਲ ਕੰਪਨੀਆਂ ‘ਤੇ ਛਾਪੇਮਾਰੀ ਕੀਤੀ ਗਈ। ਇਨਕਮ ਟੈਕਸ ਵਿਭਾਗ ਨੇ ਵੀਰਵਾਰ ਲੁਧਿਆਣਾ ਦੀ ਕੇਸਰਗੰਜ ਮੰਡੀ ਸਥਿਤ ਡਰਾਈਫਰੂਟ ਦੇ ਥੋਕ ਵਪਾਰੀ ਦੀ ਕੰਪਨੀ ‘ਤੇ ਛਾਪਾ ਮਾਰਿਆ।
Income Tax
ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰੋਬਾਰੀ ਦਾ ਕੰਮ ਅੰਮ੍ਰਿਤਸਰ ਤੋਂ ਕੈਲੀਫੋਰਨੀਆ ਤੱਕ ਫੈਲਿਆ ਹੋਇਆ ਹੈ। ਇਨ੍ਹਾਂ ਦਾ ਹੈੱਡਕੁਆਰਟਰ ਦਿੱਲੀ ‘ਚ ਹੈ। ਇਨਕਮ ਟੈਕਸ ਵਿਭਾਗ ਦੀ ਇਸ ਛਾਪੇਮਾਰੀ ਤੋਂ ਬਾਅਦ ਡਰਾਈਫਰੂਟ ਨਾਲ ਜੁੜੇ ਵਪਾਰੀਆਂ ‘ਚ ਦਹਿਸ਼ਤ ਦਾ ਮਾਹੌਲ ਹੈ। ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਦੀ ਟੀਮ ਜਿਸ ਕਾਰੋਬਾਰੀ ਦੀ ਭਾਲ ਕਰ ਰਹੀ ਹੈ, ਉਸ ਦਾ ਇੰਪੋਰਟ-ਐਕਸਪੋਰਟ ਦਾ ਵੱਡਾ ਕਾਰੋਬਾਰ ਹੈ।
Dry Fruit
ਇਸ ਨੂੰ ਪੰਜਾਬ ਦੀ ਨੰਬਰ ਵਨ ਫਰਮ ਮੰਨਿਆ ਜਾਂਦਾ ਹੈ। ਵਿਭਾਗ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੰਪਨੀ ਟੈਕਸ ਬਚਾਉਣ ਲਈ ਬਿਨ੍ਹਾਂ ਬਿਲਿੰਗ ਦੇ ਨਕਦ ਲੈਣ-ਦੇਣ ਦਾ ਕੰਮ ਕਰ ਰਹੀ ਹੈ। ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਸਾਰੇ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲੈ ਲਏ ਹਨ। ਇਸ ਦੌਰਾਨ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।