ਜੰਮੂ ਕਸ਼ਮੀਰ : ਸੁਰੱਖਿਆ ਬਲਾਂ ਨੇ ਬਾਰਾਮੂਲਾ ’ਚ ਇਕ ਅਤਿਵਾਦੀ ਮਾਰਿਆ
Published : Oct 29, 2021, 1:03 am IST
Updated : Oct 29, 2021, 1:03 am IST
SHARE ARTICLE
image
image

ਜੰਮੂ ਕਸ਼ਮੀਰ : ਸੁਰੱਖਿਆ ਬਲਾਂ ਨੇ ਬਾਰਾਮੂਲਾ ’ਚ ਇਕ ਅਤਿਵਾਦੀ ਮਾਰਿਆ

ਸ਼੍ਰੀਨਗਰ, 28 ਅਕਤੂਬਰ : ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਵੀਰਵਾਰ ਸਵੇਰੇ ਸੁਰੱਖਿਆ ਬਲਾਂ ਨਾਲ ਹੋਈ ਗੋਲੀਬਾਰੀ ’ਚ ਇਕ ਸਥਾਨਕ ਅਤਿਵਾਦੀ ਮਾਰਿਆ ਗਿਆ। ਪੁਲਿਸ ਨੇ ਦਸਿਆ ਕਿ ਬਾਰਾਮੂਲਾ ਸ਼ਹਿਰ ਦੇ ਬਾਹਰੀ ਇਲਾਕੇ ’ਚ ਚੇਰਦਾਰੀ ’ਚ ਫ਼ੌਜ ਅਤੇ ਪੁਲਿਸ ਦਲ ਨਾਲ ਹੋਈ ਗੋਲੀਬਾਰੀ ’ਚ ਇਕ ਅਤਿਵਾਦੀ ਮਾਰਿਆ ਗਿਆ। ਪੁਲਿਸ ਨੇ ਟਵੀਟ ਕਰ ਕੇ ਕਿਹਾ, ‘‘ਅਤਿਵਾਦੀ ਨੇ ਬਾਰਾਮੂਲਾ ਦੇ ਚੇਰਦਾਰੀ ’ਚ ਫ਼ੌਜ ਅਤੇ ਪੁਲਿਸ ਦੇ ਏ.ਡੀ.ਪੀ. ’ਤੇ ਗੋਲੀਬਾਰੀ ਕੀਤੀ, ਚੌਕਸ ਜਵਾਨਾਂ ਦੀ ਕਾਰਵਾਈ ’ਚ ਇਕ ਅਤਿਵਾਦੀ ਮਾਰਿਆ ਗਿਆ।’’ ਪੁਲਿਸ ਨੂੰ ਉਸ ਕੋਲੋਂ ਇਕ ਪਿਸਟਲ, ਲੋਡੇਡ ਮੈਗਜ਼ੀਨ ਅਤੇ ਪਾਕਿਸਤਾਨ ’ਚ ਬਣਿਆ ਹੱਥਗੋਲਾ ਬਰਾਮਦ ਹੋਇਆ ਹੈ। ਪੁਲਿਸ ਟਵਿੱਟਰ ’ਤੇ ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ ਦੇ ਹਵਾਲੇ ਤੋਂ ਕਿਹਾ ਕਿ ਮਾਰੇ ਗਏ ਅਤਿਵਾਦੀ ਦੀ ਪਛਾਣ ਜਾਵੇਦ ਅਹਿਮਦ ਵਾਨੀ, ਕੁਲਗਾਮ ਵਾਸੀ ਦੇ ਰੂਪ ’ਚ ਹੋਈ ਹੈ। ਉਸ ਨੇ 2 ਅਕਤੂਬਰ ਨੂੰ ਕੁਲਗਾਮ ਦੇ ਵਾਨਪੋਹ ’ਚ ਪ੍ਰਵਾਸੀ ਮਜਦੂਰਾਂ ਦੇ ਕਤਲ ਨੂੰ ਲੈ ਕੇ ਅਤਿਵਾਦੀਆਂ ਦੀ ਮਦਦ ਕੀਤੀ ਸੀ। (ਏਜੰਸੀ)
 

 

SHARE ARTICLE

ਏਜੰਸੀ

Advertisement

ਵੱਡੇ ਲੀਡਰਾਂ ਨੂੰ ਵਖ਼ਤ ਪਾਉਣ ਲਈ ਚੋਣਾਂ 'ਚ ਖੜ੍ਹ ਗਈ PhD ਪਕੌੜੇ ਵਾਲੀ ਕੁੜੀ, ਕਹਿੰਦੀ - 'ਹਵਾਵਾਂ ਬਦਲ ਦਵਾਂਗੀ!'

19 May 2024 9:57 AM

BBMB ਦੇ ਲਾਪਤਾ ਮੁਲਾਜ਼ਮ ਦੀ ਲ** ਨਹਿਰ 'ਚੋਂ ਹੋਈ ਬ**ਮਦ, ਪੀੜਤ ਪਰਿਵਾਰ ਨੇ ਇੱਕ ਔਰਤ ਖਿਲਾਫ ਮਾਮਲਾ ਕਰਵਾਇਆ ਦਰਜ

19 May 2024 9:51 AM

Congress ਦਾ ਸਾਥ ਦੇਣ 'ਤੇ Sidhu Moosewala ਦੇ ਪਿਤਾ 'ਤੇ ਸਵਾਲ ਹੋਏ ਖੜ੍ਹੇ, ਸਿੱਖ ਚਿੰਤਕ ਨੇ ਕਿਹਾ | Latest News

19 May 2024 8:37 AM

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM
Advertisement