
ਪੰਜਾਬ 'ਚ 'ਆਪ' ਦੇ ਆਉਂਦਿਆਂ ਖਤਮ ਕਰਾਂਗੇ 'ਜੋਜੋ' ਟੈਕਸ-ਕੇਜਰੀਵਾਲ
ਬਠਿੰਡਾ: ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੋ ਦਿਨਾ ਦੌਰੇ ‘ਤੇ ਹਨ। ਅੱਜ ਉਨ੍ਹਾਂ ਨੇ ਬਠਿੰਡਾ ਵਿਚ ਵਪਾਰੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੇਜਰੀਵਾਲ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ ਜੋਜੋ ‘ਤੇ ਦੋਸ਼ ਲਗਾਇਆ ਕਿ ਬਠਿੰਡਾ ਵਿਚ ਜੋਜੋ ਟੈਕਸ (ਗੁੰਡਾ ਟੈਕਸ) ਵਸੂਲਿਆ ਜਾ ਰਿਹਾ ਹੈ। ਇਸ ਨੂੰ ਹੁਣ ਤੋਂ ਬੰਦ ਕਰੋ, ਚੰਗੇ ਰਹੋਗੇ।
CM Kejriwal had to call 'Jojo tax' expensive
ਅਸੀਂ ਨਿਯਮ ਬਦਲਾਂਗੇ ਅਤੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਰਹੇਗੀ। ਕੇਜਰੀਵਾਲ ਨੇ ਕਿਹਾ ਕਿ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਇਹ ਗੁੰਡਾ ਟੈਕਸ ਨਹੀਂ ਵਸੂਲਿਆ ਜਾਵੇਗਾ। ਇਸ ‘ਤੇ ਜੈਜੀਤ ਸਿੰਘ ਨੇ ਟਵੀਟ ਕਰਕੇ ਕੇਜਰੀਵਾਲ ‘ਤੇ ਪਲਟਵਾਰ ਕਰਦਿਆਂ ਕਿਹਾ ਹੈ ਕਿ ਉਹ ਉਨ੍ਹਾਂ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕਰ ਰਹੇ ਹਨ ਅਤੇ ਕੋਈ ਵੀ ਮੁਆਫ਼ੀ ਸਵੀਕਾਰ ਨਹੀਂ ਕਰਨਗੇ।
CM Kejriwal had to call 'Jojo tax' expensive
ਜੌਹਲ ਨੇ ਕਿਹਾ ਕਿ ਇਕ-ਦੋ ਦਿਨਾਂ ਦੇ ਵਿਚ ਕੇਜਰੀਵਾਲ ‘ਤੇ ਕੇਸ ਦਾਇਰ ਹੋ ਜਾਵੇਗਾ ਅਤੇ ਕੇਸ ਭੁਗਤਣ ਲਈ ਉਨ੍ਹਾਂ ਨੂੰ ਹੁਣ ਵਾਰ-ਵਾਰ ਦਿੱਲੀ ਤੋਂ ਪੰਜਾਬ ਆਉਣਾ ਪਵੇਗਾ। ਜੌਹਲ ਨੇ ਦੋਸ਼ ਲਗਾਇਆ ਕਿ ਕਿਸੇ ਸਥਾਨਕ ਲੀਡਰ ਦੇ ਕਹਿਣ ‘ਤੇ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਹੈ, ਜਿਸ ਦੀ ਵੱਡੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਪਵੇਗੀ।
CM Kejriwal had to call 'Jojo tax' expensive
ਕੌਣ ਹਨ ਜੈਜੀਤ ਜੌਹਲ
ਜੈਜੀਤ ਜੌਹਲ ਉਰਫ ਜੋਜੋ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਦਾ ਭਰਾ ਹੈ। ਮਨਪ੍ਰੀਤ ਇਸ ਸਮੇਂ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਮਨਪ੍ਰੀਤ ਦੀ ਗੈਰ-ਮੌਜੂਦਗੀ ਵਿੱਚ ਜੋਜੋ ਆਪਣੀਆਂ ਸਿਆਸੀ ਗਤੀਵਿਧੀਆਂ ਅਤੇ ਕੰਮ ਦੀ ਜ਼ਿੰਮੇਵਾਰੀ ਸੰਭਾਲਦਾ ਹੈ। ਇਸੇ ਕਾਰਨ ਬਠਿੰਡਾ ਪਹੁੰਚ ਕੇ ਕੇਜਰੀਵਾਲ ਨੇ ਉਹਨਾਂ ਉਪਰ ਇਸ਼ਾਰਿਆਂ 'ਚ ਗਲਤ ਤਰੀਕੇ ਨਾਲ ਪੈਸੇ ਲੈਣ ਦੇ ਦੋਸ਼ ਲਾਏ।
ਜੈਜੀਤ ਜੌਹਲ ਨੇ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਕੇਜਰੀਵਾਲ 'ਤੇ ਪਹਿਲਾਂ ਵੀ ਮਾਨਹਾਣੀ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਇਹਨਾਂ ਨੇ ਮਾਫੀ ਮੰਗ ਲਈ ਸੀ ਪਰ ਮੈਂ ਇਹਨਾਂ ਨੂੰ ਮਾਫ ਨਹੀਂ ਕਰਾਂਗਾ ਭਾਵੇਂ ਇਹ ਮਾਫੀ ਮੰਗ ਲੈਣ। ਜੈਜੀਤ ਜੌਹਲ ਨੇ ਕਿਹਾ ਕਿ ਉਹ ਸੋਮਵਾਰ ਨੂੰ ਕੇਜਰੀਵਾਲ ਤੇ ਮਾਨਹਾਣੀ ਦਾ ਕੇਸ ਦਰਜ ਕਰਵਾਉਣਗੇ। ਉਹਨਾਂ ਨੂੰ ਆਪੇ ਪਤਾ ਲੱਗ ਜਾਵੇਗਾ ਵਪਾਰੀਆਂ ਤੋਂ ਕਿਹੜਾ ਟੈਕਸ ਵਸੂਲਿਆ ਜਾ ਰਿਹਾ ਹੈ।