ਪ੍ਰਸ਼ਾਂਤ ਕਿਸ਼ੋਰ ਦੀ ਭਵਿੱਖਬਾਣੀ : ਅਗਲੇ ਕਈ ਦਹਾਕਿਆਂ ਤਕ ਭਾਜਪਾ ਤਾਕਤਵਰ ਬਣੀ ਰਹੇਗੀ
Published : Oct 29, 2021, 7:26 am IST
Updated : Oct 29, 2021, 7:26 am IST
SHARE ARTICLE
image
image

ਪ੍ਰਸ਼ਾਂਤ ਕਿਸ਼ੋਰ ਦੀ ਭਵਿੱਖਬਾਣੀ : ਅਗਲੇ ਕਈ ਦਹਾਕਿਆਂ ਤਕ ਭਾਜਪਾ ਤਾਕਤਵਰ ਬਣੀ ਰਹੇਗੀ


ਕੋਲਕਾਤਾ, 28 ਅਕਤੂਬਰ : ਚੋਣ ਰਣਨੀਤਕਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਭਾਰਤੀ ਰਾਜਨੀਤੀ ਦੇ ਕੇਂਦਰ 'ਚ ਰਹੇਗੀ ਅਤੇ 'ਅਗਲੇ ਕਈ ਦਹਾਕਿਆਂ ਤਕ ਇਹ ਕਿਤੇ ਨਹੀਂ ਜਾਣ ਵਾਲੀ ਤੇ ਉਹ ਤਾਕਤਵਰ ਬਣੀ ਰਹੇਗੀ'' ਗੋਆ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਤਿ੍ਣਮੂਲ ਕਾਂਗਰਸ (ਟੀਐਮਸੀ) ਦੀ ਜਿੱਤ ਦੀ ਰਣਨੀਤੀ ਤਿਆਰ ਕਰ ਰਹੇ ਕਿਸ਼ੋਰ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਇਸ ਸੋਚ ਲਈ ਉਨ੍ਹਾਂ 'ਤੇ ਵਿਅੰਗ ਕੀਤਾ ਕਿ ਲੋਕ ਭਾਜਪਾ ਨੂੰ  ਤਤਕਾਲ ਪੁੱਟ ਸੁਟਣਗੇ | ਇਕ ਵੀਡੀਉ ਵਾਇਰਲ ਹੋਇਆ ਹੈ ਜਿਸ 'ਚ ਕਿਸ਼ੋਰ ਗੋਆ 'ਚ ਇਕ ਨਿਜੀ ਬੈਠਕ ਨੂੰ  ਸੰਬੋਧਨ ਕਰਦੇ ਨਜ਼ਰ ਆ ਰਹੇ ਹਨ | 
ਇੰਡੀਅਨ ਪਾਲਿਟੀਕਲ ਐਕਸ਼ਨ ਕੇਮਟੀ' (ਆਈ-ਪੀਏਸੀ) ਦੇ ਇਕ ਸੀਨੀਅਰ ਆਗੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਵੀਡੀਉ ਬੁਧਵਾਰ ਨੂੰ  ਹੋਈ ਇਕ ਨਿਜੀ ਬੈਠਕ ਦਾ ਹੈ | ਕਿਸ਼ੋਰ ਆਈ-ਪੀਏਸੀ ਦੇ ਮੁਖੀ ਹਨ | ਇਸ ਵੀਡੀਉ 'ਚ ਪ੍ਰਸ਼ਾਂਤ ਕਿਸ਼ੋਰ ਇਹ ਕਹਿੰਦੇ ਨਜ਼ਰ ਆ ਰਹੇ ਹਨ, ''ਭਾਰਤੀ ਜਨਤਾ ਪਾਰਟੀ ਭਾਵੇਂ ਜਿੱਤੇ ਜਾਂ ਹਾਰੇ, ਉਹ ਰਾਜਨੀਤੀ ਦੇ ਕੇਂਦਰ 'ਚ ਰਹੇਗੀ, ਜਿਵੇਂ ਕਿ ਪਹਿਲਾਂ 40 ਸਾਲਾਂ 'ਚ ਕਾਂਗਰਸ ਲਈ ਸੀ, ਭਾਜਪਾ ਕਿਤੇ ਨਹੀਂ ਜਾ ਰਹੀ ਹੈ |''
ਉਨ੍ਹਾਂ ਕਿਹਾ, ''ਭਾਰਤ ਦੇ ਪੱਧਰ 'ਤੇ ਇਕ ਵਾਰ ਤੁਸੀਂ 30 ਫ਼ੀ ਸਦੀ ਤੋਂ ਵੱਧ ਵੋਟ ਹਾਸਲ ਕਰ ਲਏ ਤਾਂ ਫਿਰ ਤੁਸੀਂ ਛੇਤੀ ਕਿਤੇ ਨਹੀਂ ਜਾਣ ਵਾਲੇ | ਇਸ ਲਈ, ਇਸ ਜਾਲ 'ਚ ਕਦੇ ਨਾ ਫਸੋ
 ਕਿ ਲੋਕ ਮੋਦੀ ਤੋਂ ਨਾਰਾਜ਼ ਹਨ ਅਤੇ ਉਹ ਉਨ੍ਹਾਂ ਨੂੰ  ਪੁੱਟ ਸੁਟਣਗੇ | ਪ੍ਰਸ਼ਾਤ ਕਿਸ਼ੋਰ ਨੇ ਕਿਹਾ, ''ਹੋ ਸਕਦਾ ਹੈ ਕਿ ਉਹ ਮੋਦੀ ਨੂੰ  ਹਟਾ ਦੇਣ, ਪਰ ਭਾਜਪਾ ਕਿਤੇ ਨਹੀਂ ਜਾ ਰਹੀ | ਉਹ ਇਥੇ ਹੀ ਰਹੇਗੀ, ਤੁਹਾਨੂੰ ਕਈ ਦਹਾਕਿਆਂ ਤਕ ਇਸ ਲਈ ਲੜਨਾ ਪਵੇਗਾ | ਇਹ ਜਲਦੀ ਨਹੀਂ ਹੋਵੇਗਾ |'' 
ਚੋਣ ਰਣਨੀਤਕਕਾਰ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਜ਼ਿਕਰ ਕਰਦੇ ਹੋਏ ਕਿਹਾ, ''ਰਾਹੁਲ ਗਾਂਧੀ ਨਾਲ ਇਹ ਹੀ ਸਮੱਸਿਆ ਹੈ | ਸ਼ਾਇਦ ਉਹ ਸੋਚਦੇ ਹਨ ਕਿ ਇਹ ਕੁੱਝ ਹੀ ਦਿਨਾਂ ਦੀ ਗੱਲ ਹੈ ਕਿ ਲੋਕ ਮੋਦੀ ਨੂੰ  ਨਕਾਰ ਦੇਣਗੇ | ਅਜਿਹਾ ਨਹੀਂ ਹੋਣ ਜਾ ਰਿਹਾ ਹੈ |     (ਏਜੰਸੀ)
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement