ਅਮਰੀਕਾ ਦੀ ਬਣੀ ਪਿਸਟਲ ਵੀ ਬਰਾਮਦ
ਚੰਡੀਗੜ੍ਹ - ਚੰਡੀਗੜ੍ਹ ਪੁਲਿਸ ਨੇ ਖੁਫੀਆ ਸੂਚਨਾਵਾਂ ਦੇ ਆਧਾਰ 'ਤੇ ਲਾਰੈਂਸ ਗੈਂਗ ਦੇ 'ਨੇੜਲੇ ਸਾਥੀ' ਮੋਹਿਤ ਭਰਦਵਾਜ (32) ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਬਾਪੂ ਧਾਮ ਕਲੋਨੀ, ਫੇਜ਼ 1, ਸੈਕਟਰ 26 ਦਾ ਵਸਨੀਕ ਹੈ। ਉਸ ਦੀ ਗ੍ਰਿਫ਼ਤਾਰੀ ਸ਼ਾਸਤਰੀ ਨਗਰ ਲਾਈਟ ਪੁਆਇੰਟ ਮਨੀਮਾਜਰਾ ਤੋਂ ਕੀਤੀ ਗਈ ਹੈ। ਉਸ ਦੇ ਕਬਜ਼ੇ 'ਚੋਂ ਅਮਰੀਕਾ ਦੀ ਬਣੀ ਪਿਸਟਲ ਵੀ ਬਰਾਮਦ ਹੋਈ ਹੈ। ਚੰਡੀਗੜ੍ਹ ਪੁਲਿਸ ਦੇ ਜ਼ਿਲ੍ਹਾ ਅਪਰਾਧ ਸੈੱਲ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਹ ਗੈਂਗਸਟਰ ਦੀਪਕ ਉਰਫ ਟੀਨੂੰ ਦਾ ਵੀ ਕਾਫ਼ੀ ਕਰੀਬੀ ਹੈ। ਟੀਨੂੰ ਹਾਲ ਹੀ ਵਿਚ ਪੰਜਾਬ ਪੁਲਿਸ ਦੀ ਹਿਰਾਸਤ ਵਿਚੋਂ ਫਰਾਰ ਹੋ ਗਿਆ ਸੀ ਅਤੇ ਫਿਰ ਕਾਫ਼ੀ ਸਮੇਂ ਬਾਅਦ ਉਸ ਨੂੰ ਅਜਮੇਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਮੁਲਜ਼ਮ ਹੈ। ਦੱਸ ਦੇਈਏ ਕਿ ਟੀਨੂੰ ਮਾਨਸਾ ਪੁਲਿਸ ਦੇ ਸੀਆਈਏ ਸਟਾਫ਼ ਦੀ ਗ੍ਰਿਫ਼ਤ ਵਿੱਚੋਂ ਫਰਾਰ ਹੋ ਗਿਆ ਸੀ। ਦਿੱਲੀ ਪੁਲਿਸ ਨੇ ਉਸ ਨੂੰ ਫੜ ਲਿਆ।