'ਕਕਾਰ' ਧਾਰਨ ਕਰ ਕੇ ਇਮਤਿਹਾਨ 'ਚ ਬੈਠਣ ਤੋਂ ਰੋਕਣਾ ਸਿੱਖ ਕੌਮ ਦੀ ਧਾਰਮਕ ਸੁਤੰਤਰਤਾ ਵਿਰੁਧ ਸੋਚੀ ਸਮਝੀ ਸਾਜ਼ਸ਼'
Published : Oct 29, 2022, 6:38 am IST
Updated : Oct 29, 2022, 6:38 am IST
SHARE ARTICLE
image
image

'ਕਕਾਰ' ਧਾਰਨ ਕਰ ਕੇ ਇਮਤਿਹਾਨ 'ਚ ਬੈਠਣ ਤੋਂ ਰੋਕਣਾ ਸਿੱਖ ਕੌਮ ਦੀ ਧਾਰਮਕ ਸੁਤੰਤਰਤਾ ਵਿਰੁਧ ਸੋਚੀ ਸਮਝੀ ਸਾਜ਼ਸ਼'


ਜੰਮੂ, 28 ਅਕਤੂਬਰ : ਪੁਲਿਸ ਕਾਂਸਟੇਬਲ ਦੇ ਇਮਤਿਹਾਨ ਵਿਚ ਬਾਰਡਰ ਬਟਾਲੀਅਨ ਵਿਖੇ ਸਿੱਖ ਵਿਦਿਆਰਥੀਆਂ ਨੂੰ ਅਪਣੇ 'ਕਕਾਰਾਂ' ਨਾਲ ਨਾ ਬੈਠਣ ਦੇ ਮਾਮਲੇ ਵਿਚ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ (ਡੀ.ਜੀ.ਪੀ.ਸੀ.) ਜੰਮੂ ਸਮੇਤ ਡੀ.ਜੀ.ਪੀ.ਸੀ. ਸਾਂਬਾ, ਰਿਆਸੀ, ਕਠੂਆ ਅਤੇ ਹੋਰ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਖ਼ਤ ਨੋਟਿਸ ਲਿਆ ਹੈ | ਡੀ.ਜੀ.ਪੀ.ਸੀ. ਜੰਮੂ ਦੇ ਪ੍ਰਧਾਨ ਰਣਜੀਤ ਸਿੰਘ ਟੋਹੜਾ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕੀ ਅਜਿਹੀ ਘਟਨਾ ਤੋਂ ਲਗਦਾ ਹੈ ਕੀ ਇਹ ਸੰਵਿਧਾਨ ਦੀ ਧਾਰਾ-25 ਵਿਚ ਦਰਜ ਸਿੱਖ ਕੌਮ ਦੀ ਧਾਰਮਕ ਸੁਤੰਤਰਤਾ ਵਿਰੁਧ ਸੋਚੀ ਸਮਝੀ ਸਾਜ਼ਸ਼ ਤਹਿਤ ਹਮਲਾ ਜਾਪਦਾ ਹੈ, ਨਹੀਂ ਤਾਂ ਇਹ ਕਿਵੇਂ ਸੰਭਵ ਹੈ ਕਿ ਸੰਵਿਧਾਨਕ ਗਰੰਟੀ ਹੋਣ ਦੇ ਬਾਵਜੂਦ, ਕਿਰਪਾਨ ਧਾਰਨ ਕਰਨ ਅਤੇ ਕੜਾ ਪਾਉਣ ਤੋਂ ਕਿਸੇ ਵੀ ਅੰਮਿ੍ਤਧਾਰੀ ਸਿੱਖ ਉਮੀਦਵਾਰ ਨੂੰ ਇਮਤਿਹਾਨ ਕੇਂਦਰ ਵਿਚ ਬੈਠਣ ਤੋਂ ਰੋਕਿਆ ਜਾਵੇ |
ਉਨ੍ਹਾਂ ਨੇ ਦਿੱਲੀ ਹਾਈ ਕੋਰਟ ਦੇ ਡੀਐਸਜੀਐਮਸੀ ਅਤੇ ਓਆਰਐਸ ਬਨਾਮ ਯੂਨੀਅਨ ਆਫ਼ ਇੰਡੀਆ ਦੇ ਮਾਮਲੇ ਦਾ ਵੀ ਹਵਾਲਾ ਦਿਤਾ ਜਿਸ ਵਿਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ ਜੋ ਸਿੱਖ ਕਕਾਰਾਂ ਦੇ ਦਾਖ਼ਲੇ 'ਤੇ ਪਾਬੰਦੀ ਲਗਾਉਂਦਾ ਹੈ | ਹਰ ਸਿੱਖ ਨੂੰ ਕੜਾ ਪਹਿਨਣ ਅਤੇ ਕਿਰਪਾਨ ਧਾਰਨ ਕਰਨ ਦਾ ਹੱਕ ਹੈ |
ਇਸ ਮੌਕੇ ਸਾਰੇ ਹਾਜ਼ਰੀਆਂ ਨੇ ਇਸ ਨੂੰ ਇਕ ਅਣਗਹਿਲੀ ਅਤੇ ਸੰਵਿਧਾਨਕ ਧਾਰਾਵਾਂ ਦੀ ਸ਼ਰੇਆਮ ਉਲੰਘਣਾ ਕਰਾਰ ਦਿਤਾ ਅਤੇ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਵਲੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ ਜੋ ਵੀ ਇਸ ਘਟਨਾ ਲਈ ਜ਼ਿੰਮੇਵਾਰ ਹੈ, ਉਸ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਸਜ਼ਾ ਦਿਤੀ ਜਾਣੀ ਚਾਹੀਦੀ ਹੈ | ਜੰਮੂ ਦੇ ਸਾਰੇ ਡੀ.ਜੀ.ਪੀ.ਸੀ. ਨੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁਧ ਤੁਰਤ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ |
ਇਸ ਮੌਕੇ ਹਾਜ਼ਰ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਇਸ ਘਟਨਾ ਦੇ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸਿੱਖ ਇਸ ਗ਼ੈਰ-ਸੰਵਿਧਾਨਕ ਕਾਰੇ ਵਿਰੁਧ ਵੱਡੇ ਪੱਧਰ 'ਤੇ ਅੰਦੋਲਨ ਛੇੜਨ ਅਤੇ ਆਪਣੀ ਧਾਰਮਕ ਆਜ਼ਾਦੀ ਅਤੇ ਜਾਇਜ਼ ਹੱਕਾਂ ਲਈ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ | ਜੇਕਰ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਉਹ ਅਦਾਲਤੀ ਰਾਹ ਅਪਣਾਉਣ ਤੋਂ ਗੁਰੇਜ਼ ਨਹੀਂ ਕਰਨਗੇ | (ਪੀਟੀਆਈ)

 

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement