ਪ੍ਰਤੀਬੰਧਿਤ ਦਵਾਈਆਂ ਨੂੰ ਲੈ ਕੇ ਪੁਲਿਸ ਅਤੇ ਡਰੱਗ ਵਿਭਾਗ ਨੇ ਚਲਾਇਆ ਅਭਿਆਨ
ਫਾਜ਼ਿਲਕਾ: ਫਾਜ਼ਿਲਕਾ ਵਿੱਚ ਅੱਜ ਡਰੱਗ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਵਿਸ਼ੇਸ਼ ਅਭਿਆਨ ਚਲਾਉਂਦੇ ਹੋਏ ਮੈਡੀਕਲ ਸਟੋਰਾਂ ’ਤੇ ਰੇਡ ਕੀਤੀ ਜਾ ਰਹੀ ਹੈ। ਜਿਸ ਦੌਰਾਨ ਉਹਨਾਂ ਵੱਲੋਂ ਮੈਡੀਕਲ ਸਟੋਰ ’ਤੇ ਪਹੁੰਚ ਚੈਕਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪ੍ਰਤੀਬੰਧਿਤ ਦਵਾਈਆਂ ਨੂੰ ਲੈ ਕੇ ਪੁਲਿਸ ਅਤੇ ਡਰੱਗ ਵਿਭਾਗ ਨੇ ਅਭਿਆਨ ਚਲਾਇਆ ਹੈ। ਜਿਨ੍ਹਾਂ ਵੱਲੋਂ ਨਾ ਸਿਰਫ ਮੈਡੀਕਲ ਸਟੋਰ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ, ਬਲਕਿ ਦਵਾਈਆਂ ਦੀ ਚੈਕਿੰਗ ਵੀ ਹੋ ਰਹੀ ਹੈ। ਫਾਜ਼ਿਲਕਾ ਦੇ ਬਾਰਡਰ ਰੋਡ ’ਤੇ ਮੈਡੀਕਲ ਸਟੋਰ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਵੀ ਦਿੱਤੀ।
