ਬਾਬਿਆਂ ਨੇ ਪਰਵਾਰ ਨੂੰ ਦਿੱਤੇ ਕਰੋੜਾਂ ਦੇ ਭਰੇ ਘੜੇ, ਇਸ ਪਰਵਾਰ ਦੀਆਂ ਕਈ ਪੁਸ਼ਤਾਂ ਰੱਖਣਗੀਆਂ ਯਾਦ!   
Published : Nov 29, 2019, 10:37 am IST
Updated : Nov 29, 2019, 10:37 am IST
SHARE ARTICLE
Gold jewelry
Gold jewelry

ਬਲਬੀਰ ਸਿੰਘ ਨੇ ਇਸ ਦੀ ਸੂਚਨਾ ਪੰਚਾਇਤ ਨੂੰ ਦਿੱਤੀ ਅਤੇ ਪਿੰਡ ਵਾਸੀਆਂ ਨੇ ਇਨ੍ਹਾਂ ਨੂੰ ਘੇਰ ਲਿਆ।

ਮਾਛੀਵਾੜਾ: ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਚੱਕ ਲੋਹਟ ਦੇ ਨਿਵਾਸੀ ਬਲਬੀਰ ਸਿੰਘ ਨਾਲ ਤਾਂਤਰਿਕਾ ਵਲੋਂ ਉਸਦੇ ਘਰ 100 ਕਰੋੜ ਰੁਪਏ ਦਾ ਸੋਨਾ ਦੱਬਿਆ ਦੱਸ ਕੇ 3 ਲੱਖ ਰੁਪਏ ਦੀ ਠੱ ਗੀ ਮਾਰ ਲਈ ਅਤੇ ਅੱਜ ਜਦੋਂ ਉਹ 2 ਲੱਖ ਰੁਪਏ ਹੋਰ ਲੈਣ ਆਏ ਤਾਂ ਪੁਲਸ ਨੇ ਕਾਬੂ ਕਰ ਲਏ। ਰਾਜ ਮਿਸਤਰੀ ਦਾ ਕੰਮ ਕਰਦੇ ਬਲਬੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦੀਆਂ ਉਂਗਲਾਂ ਵਿਚ ਦਰਦ ਹੋਣ ਲੱਗਾ ਤਾਂ ਬਹਿਰਾਮਪੁਰ ਵਿਖੇ ਇਕ ਮੁਸਲਮਾਨ ਹਕੀਮ ਕੋਲ ਆਪਣਾ ਇਲਾਜ ਕਰਵਾਉਣ ਗਏ, ਉਂਗਲਾਂ ਦੇਖ ਕੇ ਹਕੀਮ ਨੇ ਕਿਹਾ ਕਿ ਉਸ ਦੇ ਘਰ ਜ਼ਮੀਨ ਹੇਠਾਂ ਖ਼ਜ਼ਾਨਾ ਦੱਬਿਆ ਹੈ ਜਿਸ ਵਿਚ ਸੋਨੇ ਦੀਆਂ ਅਸ਼ਰਫ਼ੀਆਂ, ਗਹਿਣੇ ਜੋ ਕਿ 2.50 ਕੁਇੰਟਲ ਤੋਂ ਵੱਧ ਹਨ, ਜਿਨ੍ਹਾਂ ਦੀ ਬਾਜ਼ਾਰੀ ਕੀਮਤ 100 ਕਰੋੜ ਤੋਂ ਵੱਧ ਬਣਦੀ ਹੈ।

PhotoPhotoਇਸ ਹਕੀਮ ਦੇ ਝਾਂਸੇ ਵਿਚ ਆ ਕੇ ਬਲਬੀਰ ਸਿੰਘ ਉਸ ਨੂੰ ਆਪਣੇ ਪਿੰਡ ਚੱਕ ਲੋਹਟ ਲੈ ਆਇਆ ਅਤੇ ਉਸਨੇ ਕਮਰੇ ਬੰਦ ਕਰਕੇ ਪੂਜਾ ਅਰਚਨਾ ਸ਼ੁਰੂ ਕਰ ਦਿੱਤੀ। ਬਲਬੀਰ ਸਿੰਘ ਨੇ ਦੱਸਿਆ ਕਿ 2 ਵਿਅਕਤੀ ਗੁਲਜ਼ਾਰ ਵਾਸੀ ਗਾਜ਼ਿਆਬਾਦ, ਰਮਜ਼ਾਨ ਵਾਸੀ ਕੁੱਲੂ ਹਾਲ ਅਬਾਦ ਬਸੀ ਗੁੱਜਰਾਂ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੋਵਾਂ ਤਾਂਤਰਿਕਾਂ ਨੇ ਪਹਿਲੇ ਦਿਨ ਉਸ ਕੋਲੋਂ 18 ਹਜ਼ਾਰ ਰੁਪਏ ਪੂਜਾ ਤੇ ਤੰਤਰ-ਮੰਤਰਾਂ ਲਈ ਲੈ ਲਏ।

PhotoPhoto ਬਲਬੀਰ ਸਿੰਘ ਅਨੁਸਾਰ ਇਹ ਦੋਵੇਂ ਵਿਅਕਤੀ 2-4 ਦਿਨ ਛੱਡ ਕੇ ਉਸਦੇ ਘਰ ਆਉਣ ਲੱਗੇ ਅਤੇ ਪੂਜਾ ਤੇ ਮੰਤਰ ਕੇ ਕਹਿਣ ਲੱਗੇ ਕਿ ਉਸਦੇ ਘਰ ਹੇਠਾਂ ਦੱਬਿਆ ਖ਼ਜ਼ਾਨਾ ਉਪਰ ਨੂੰ ਆਉਣਾ ਸ਼ੁਰੂ ਹੋ ਗਿਆ ਜਿਸ ਨਾਲ ਸਿਲਸਿਲਾ ਚੱਲਦਾ ਰਿਹਾ ਤੇ ਤਾਂਤਰਿਕ ਉਸ ਤੋਂ ਥੋੜੇ-ਥੋੜੇ ਪੈਸੇ ਲੈਂਦੇ ਰਹੇ। ਫਿਰ ਇਕ ਦਿਨ ਦੋਵੇਂ ਤਾਂਤਰਿਕਾਂ ਨੇ ਕਿਹਾ ਕਿ 2 ਲੱਖ ਰੁਪਏ, 21 ਕਿਲੋ ਦੇਸੀ ਘਿਓ, ਚਾਵਲ ਅਤੇ ਹੋਰ ਸਮੱਗਰੀ ਦੀ ਲੋੜ ਹੈ ਜਿਸ ਨਾਲ ਜ਼ਮੀਨ ‘ਚ ਦੱਬਿਆ ਕਰੋੜਾਂ ਰੁਪਏ ਦਾ ਖ਼ਜ਼ਾਨਾ ਬਾਹਰ ਆਉਣਾ ਸ਼ੁਰੂ ਹੋ ਜਾਵੇਗਾ।

PhotoPhotoਬਲਬੀਰ ਸਿੰਘ ਨੇ ਝਾਂਸੇ ਵਿਚ ਆ ਕੇ ਪੈਸੇ ਦਾ ਇੰਤਜ਼ਾਮ ਕਰਕੇ ਸਮਾਨ ਉਸਨੂੰ ਦੇ ਦਿੱਤਾ ਅਤੇ ਘਰ ਵਿਚ ਪੂਜਾ ਕਰਦੇ ਹੋਏ ਘਰ ਦਾ ਫਰਸ਼ ਪੁੱ ਟ ਕੇ ਇਕ ਘੜਾ ਜਿਸ ਉਪਰ ਕੁੱਝ ਸਿੱਕੇ ਸਨ ਨੂੰ ਦਿਖਾ ਕੇ ਕਿਹਾ ਕਿ ਖ਼ਜ਼ਾਨਾ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਤਾਂਤਰਿਕ ਵਲੋਂ ਬਲਬੀਰ ਸਿੰਘ ਨੂੰ ਸਿੱਕਿਆਂ ਨਾਲ ਭਰਿਆ ਇਕ ਘੜਾ ਦਿਖਾ ਕੇ ਕਿਹਾ ਕਿ ਉਸਦੇ ਘਰ ਵਿਚ ਦੱਬਿਆ ਖ਼ਜ਼ਾਨਾ ਬਾਹਰ ਆਉਣਾ ਸ਼ੁਰੂ ਹੋ ਗਿਆ ਹੈ ਇਸ ਲਈ ਉਹ 7 ਖਾਲੀ ਘੜੇ ਅਤੇ 13 ਲੱਖ ਰੁਪਏ ਦੇ ਸੋਨੇ ਦਾ ਇੰਤਜ਼ਾਮ ਕਰੇ ਤਾਂ ਜੋ ਬਾਕੀ ਖ਼ਜ਼ਾਨਾ ਵੀ ਕੱਢਿਆ ਜਾ ਸਕੇ।

PhotoPhoto ਇਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਜਿੰਨਾ ਖ਼ਜ਼ਾਨਾ ਜ਼ਮੀਨ ‘ਚੋਂ ਨਿਕਲੇਗਾ ਉਸਦਾ 30 ਫੀਸਦੀ ਉਹ ਲੈਣਗੇ। ਬਲਬੀਰ ਸਿੰਘ ਨੇ ਇਨ੍ਹਾਂ ਨੂੰ ਕਿਹਾ ਕਿ ਉਹ ਇੰਨੇ ਸੋਨੇ ਦਾ ਇੰਤਜ਼ਾਮ ਨਹੀਂ ਕਰ ਸਕਦਾ ਤਾਂ ਅਖੀਰ 1 ਲੱਖ 90 ਹਜ਼ਾਰ ਰੁਪਏ ਦਾ ਸੋਨੇ ਦੇਣਾ ਤੈਅ ਹੋ ਗਿਆ। ਬਲਬੀਰ ਸਿੰਘ ਨੂੰ ਆਪਣੇ ਨਾਲ ਹੋਈ ਦਾ ਅਹਿਸਾਸ ਹੋਣ ਲੱਗ ਪਿਆ ਅਤੇ ਉਸਨੇ ਪਿੰਡ ਦੇ ਸਰਪੰਚ ਮਨਜੀਤ ਕੌਰ, ਉਸਦੇ ਪਤੀ ਚੇਤ ਸਿੰਘ ਨਾਲ ਇਨ੍ਹਾਂ ਤਾਂਤਰਿਕਾਂ ਬਾਰੇ ਸਾਰੀ ਗੱਲਬਾਤ ਦੱਸੀ।

PhotoPhotoਪਿੰਡ ਚੱਕ ਲੋਹਟ ਦੀ ਪੰਚਾਇਤ ਤੇ ਕੁੱਝ ਮੋਹਤਬਰ ਵਿਅਕਤੀਆਂ ਵਲੋਂ ਇਨ੍ਹਾਂ ਤਾਂਤਰਿਕ ਉਪਰ ਕਾ ਬੂ ਪਾਉਣ ਲਈ ਬਲਬੀਰ ਸਿੰਘ ਤੋਂ ਫੋਨ ਕਰਵਾਇਆ ਕਿ 1 ਲੱਖ 90 ਹਜ਼ਾਰ ਰੁਪਏ ਸੋਨੇ ਦੇ ਗਹਿਣੇ ਦਾ ਇੰਤਜ਼ਾਮ ਹੋ ਗਿਆ ਅਤੇ ਉਹ ਆ ਕੇ ਘਰ ਵਿਚ ਦੱਬਿਆ ਖ਼ਜ਼ਾਨਾ ਬਾਹਰ ਕੱਢਣ। ਲੰਘੀਂ 25 ਨਵੰਬਰ ਦੀ ਰਾਤ 9 ਵਜੇ ਤਾਂਤਰਿਕ ਗੁਲਜ਼ਾਰ ਤੇ ਰਮਜਾਨ ਅਲੀ ਬਲਬੀਰ ਸਿੰਘ ਦੇ ਘਰ ਆਏ ਅਤੇ ਸਾਰੇ ਦਰਵਾਜ਼ੇ ਬੰਦ ਕਰ ਕਮਰੇ ‘ਚ ਬੈਠ ਕੇ ਤੰਤਰ-ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਅਤੇ ਸੋਨਾ ਲਿਆਉਣ ਲਈ ਕਿਹਾ।

MoneyMoneyਬਲਬੀਰ ਸਿੰਘ ਨੇ ਇਸ ਦੀ ਸੂਚਨਾ ਪੰਚਾਇਤ ਨੂੰ ਦਿੱਤੀ ਅਤੇ ਪਿੰਡ ਵਾਸੀਆਂ ਨੇ ਇਨ੍ਹਾਂ ਨੂੰ ਘੇਰ ਲਿਆ। ਪੰਚਾਇਤ ਦੀ ਮੌਜੂਦਗੀ ਵਿਚ ਇਨ੍ਹਾਂ ਦੋਵੇਂ ਨੇ ਮੰਨਿਆ ਕਿ ਘਰ ਵਿਚ ਕੋਈ ਖ਼ਜ਼ਾਨਾ ਨਹੀਂ ਦੱਬਿਆ ਅਤੇ ਅਜੇ ਪਿੰਡ ਵਾਸੀਆਂ ਵਲੋਂ ਪੁਲਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਹਨ੍ਹੇਰੇ ਦਾ ਫਾਇਦਾ ਉਠਾਉਂਦੇ ਇਹ ਦੋਵੇਂ ਭੱਜ ਗਏ।

ਇਸ ਦੌਰਾਨ ਸ਼ੇਰਪੁਰ ਪੁਲਸ ਚੌਂਕੀ ਇੰਚਾਰਜ ਪ੍ਰਗਟ ਸਿੰਘ ਵਲੋਂ ਇਨ੍ਹਾਂ ਭੱਜੇ ਜਾਂਦੇ ਤਾਂਤਰਿਕ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਵਲੋਂ ਅੱਜ ਬਲਬੀਰ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਦੋਵੇਂ ਤਾਂਤਰਿਕਾਂ ਵਲੋਂ ਘਰ ‘ਚ 100 ਕਰੋੜ ਦਾ ਸੋਨਾ ਦੱਬਿਆ ਦੱਸ ਕੇ 3 ਲੱਖ ਰੁਪਏ ਦੀ ਠੱਗੀ ਮਾਰੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement