
ਠੇਕਾ ਕਰਮਚਾਰੀਆਂ ਨੇ ਨੌਕਰੀ ਬਹਾਲੀ ਲਈ ਲਾਇਆ ਧਰਨਾ
ਕਾਲਾਂਵਾਲੀ, 28 ਨਵੰਬਰ (ਸੁਰਿੰਦਰ ਪਾਲ ਸਿੰਘ): ਹਰਿਆਣਾ ਬਿਜਲੀ ਨਿਗਮ ਵਲੋਂ ਹਟਾਏ ਗਏ ਠੇਕਾ ਕਰਮਚਾਰੀਆਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਐਕਸੀਅਨ ਦਫ਼ਤਰ ਅੱਗੇ ਕਰਮਚਾਰੀਆਂ ਦਾ ਧਰਨਾਂ ਜਾਰੀ ਹੈ। ਇਸ ਦੌਰਾਨ ਕਰਮਚਾਰੀਆਂ ਨੇ ਨਿਗਮ ਪ੍ਰਸ਼ਾਸਨ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ।
ਇਸ ਧਰਨੇ ਦੀ ਪ੍ਰਧਾਨਗੀ ਜ਼ਿਲ੍ਹਾ ਖਜਾਨਚੀ ਅਨਿਲ ਤਨੇਜਾ ਨੇ ਕੀਤੀ। ਉਨਾਂ ਕਿਹਾ ਕਿ ਧਰਨਾਂਕਾਰੀ ਮੁਲਾਜ਼ਮਾਂ ਨਾਲ ਹਾਲੇ ਤੱਕ ਨਿਗਮ ਦੇ ਅਧਿਕਾਰੀਆਂ ਨੇ ਕੋਈ ਗੱਲ ਨਹੀਂ ਕੀਤੀ ਜਿਸ ਤੋਂ ਸਪਸ਼ਟ ਹੈ ਕਿ ਨਿਗਮ ਦੇ ਅਧਿਕਾਰੀ ਉਨਾਂ ਦੀਆਂ ਮੰਗ ਨੂੰ ਮੰਨਣਾ ਹੀ ਨਹੀ ਚਾਹੁੰਦੇ।
ਇਸ ਮੌਕੇ ਰਾਣੀਆਂ ਸਬ ਡਿਵੀਜਨ ਦੇ ਮੀਤ-ਪ੍ਰਧਾਨ ਸੰਦੀਪ ਕੁਮਾਰ ਨੇ ਕਿਹਾ ਕਿ ਕਰੋਨਾ ਦੇ ਦੌਰ ਵਿੱਚ ਕੱਚੇ ਕਰਮਚਾਰੀਆਂ ਨੇ ਇਮਾਨਦਾਰੀ ਨਾਲ ਆਪਣੀ ਡਿਊਟੀ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਅਧਿਕਾਰੀ ਕਰਮਚਾਰੀਆਂ ਪ੍ਰਤੀ ਕੋਈ ਹਮਦਰਦੀ ਨਹੀਂ ਰੱਖਦੇ। ਇਸ ਮੌਕੇ ਜਗਦੀਸ਼, ਜੈਪਾਲ ਗੋਦਾਰਾ, ਬਲਵਿੰਦਰ ਕੰਬੋਜ, ਸੰਤਲਾਲ, ਕੁਲਦੀਪ ਕੁਮਾਰ, ਧਰਮਵੀਰ, ਜਸਬੀਰ ਸਿੰਘ, ਸ਼ੇਖਰ ਅਤੇ ਸੁਰੇਸ਼ ਕੁਮਾਰ ਸਮੇਤ ਬਹੁਤੇ ਕਰਮਚਾਰੀ ਮੌਜੂਦ ਸਨ।
ਤਸਵੀਰ-