
ਕਲਾਵੰਤੀ ਵਿਦਿਆ ਭਾਰਤੀ ਪਬਲਿਕ ਸਕੂਲ ਨਿਊ ਪਟੇਲ ਨਗਰ ਨੇ ਕਰਵਾਇਆ ਸਿਖਿਆ ਪ੍ਰੋਗਰਾਮ
ਨਵੀਂ ਦਿੱਲੀ, 28 ਨਵੰਬਰ (ਸੁਖਰਾਜ ਸਿੰਘ): ਕਲਾਵੰਤੀ ਵਿਦਿਆ ਭਾਰਤੀ ਪਬਲਿਕ ਸਕੂਲ ਨਿਉਂ ਪਟੇਲ ਨਗਰ ਵਿਖੇ ਬੀਤੇ ਦਿਨੀਂ ਕਰਵਾਏ ਇਕ ਸਾਦਗੀ ਪੂਰਨ ਪ੍ਰੋਗਰਾਮ ਵਿਚ ਉਤਰੀ ਦਿੱਲੀ ਨਗਰ ਨਿਗਮ ਦੀ ਲਾਅ ਕਮੇਟੀ ਦੇ ਚੇਅਰਮੈਨ ਅਤੇ ਰਾਜਿੰਦਰ ਨਗਰ ਤੋਂ ਮੌਜੂਦਾ ਕੌਂਸਲਰ ਰਾਣਾ ਪਰਮਜੀਤ ਸਿੰਘ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਰਾਣਾ ਪਰਮਜੀਤ ਸਿੰਘ ਦੇ ਨਾਲ ਪਟੇਲ ਨਗਰ ਦੇ ਵਿਧਾਇਕ ਰਾਜ ਕੁਮਾਰ ਅਨੰਦ ਨੇ ਵਿਸ਼ੇਸ਼ ਤੌਰ 'ਤੇ ਸਿਰਕਤ ਕੀਤੀ।
ਉਕਤ ਆਗੂਆਂ ਨੇ ਐਨ.ਆਈ.ਅੋਇਸ ਦੇ ਵਿਦਿਆਰਥੀਆਂ ਨੂੰ ਵਧੀਆਂ ਕਾਰਗੁਜਾਰੀ ਕਰਨ ਲਈ ਸਰਟੀਫ਼ਿਕੇਟ ਤਕਸੀਮ ਕੀਤੇ। ਇਸ ਮੌਕੇ ਆਏ ਮਹਿਮਾਨਾਂ ਨੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਸਭ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਰਾਣਾ ਪਰਮਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਹੀ ਇਕ ਅਜਿਹਾ ਧਨ ਹੈ ਜੋ ਜੀਵਨ ਭਰ ਨਾਲ ਨਿਭਦਾ ਹੈ ਤੇ ਹਮੇਸ਼ਾ ਸਾਥ ਦਿੰਦਾ ਹੈ, ਬਾਕੀ ਧਨ ਤਾਂ ਦਨਿਆਵੀ ਧਨ ਹਨ। ਸ. ਰਾਣਾ ਨੇ ਕਿਹਾ ਕਿ ਇਸ ਲਈ ਵਿਦਿਆਰਥੀ ਜੀਵਨ ਵਿਚ ਸਿੱਖਿਆ ਤੋਂ ਵਡਾ ਕੋਈ ਉਪਦੇਸ਼ ਨਹੀਂ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਉਹ ਦਿਨ ਵਿੱਚ ਘੰਟਿਆਂ ਬੱਦੀ ਟਾਇਮ ਟੇਬਲ ਬਣਾ ਕੇ ਵਿਦਿਆ ਨੂੰ ਵੱਧ ਤੋਂ ਵੱਧ ਸਮਾਂ ਦੇਣ ਕਿਉਂਕਿ ਉਨਤੀ ਦਾ ਮਾਰਗ ਸਿਖਿਆ ਤੋਂ ਹੀ ਪ੍ਰਾਪਤ ਹੁੰਦਾ ਹੈ।