ਦੂਜੇ ਸੂਬਿਆਂ ਤੋਂ ਵੀ ਕਿਸਾਨ ਦਿੱਲੀ ਪੁਜਣੇ ਸ਼ੁਰੂ
Published : Nov 29, 2020, 6:13 am IST
Updated : Nov 29, 2020, 6:13 am IST
SHARE ARTICLE
image
image

ਦੂਜੇ ਸੂਬਿਆਂ ਤੋਂ ਵੀ ਕਿਸਾਨ ਦਿੱਲੀ ਪੁਜਣੇ ਸ਼ੁਰੂ

ਪੰਜਾਬੀ ਕਿਸਾਨਾਂ ਨੂੰ 'ਗੱਲਬਾਤ ਕਰਨ' ਦੀਆਂ ਨਸੀਹਤਾਂ ਵੀ ਤੇ ਧਮਕੀਆਂ ਵੀ ਨਾਲੋ ਨਾਲ
 

ਚੰਡੀਗੜ੍ਹ, 28 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਤੋਂ ਦਿੱਲੀ ਆਏ ਕਿਸਾਨਾਂ ਨੇ ਦਿੱਲੀ ਦੇ ਟਿਕਰੀ ਅਤੇ ਸਿੰਘੂ ਬਾਰਡਰ 'ਤੇ ਡੇਰਾ ਲਾਇਆ ਹੋਇਆ ਹੈ। ਹਾਲਾਂਕਿ ਕਿਸਾਨਾਂ ਨੂੰ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਤੇ ਪ੍ਰਦਰਸ਼ਨ ਦੀ ਆਗਿਆ ਦਿਤੀ ਗਈ ਹੈ ਪਰ ਕਿਸਾਨ ਦੋਹਾਂ ਬਾਰਡਰਾਂ 'ਤੇ ਹੀ ਡਟੇ ਹੋਏ ਹਨ, ਉਹ ਨਿਰੰਕਾਰੀ ਗਰਾਊਂਡ 'ਚ ਜਾਣ ਨੂੰ ਤਿਆਰ ਹੀ ਨਹੀਂ ਹਨ। ਦਿੱਲੀ ਪੁਲਸ ਦਾ ਕਹਿਣਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਅੱਜ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੋਂ ਦਿੱਲੀ ਵਲ ਕੂਚ ਕਰ ਸਕਦੇ ਹਨ।
 ਦੂਜੇ ਪਾਸੇ ਉਗਰਾਹਾਂ ਗਰੁਪ ਦਾ ਵੱਡਾ ਕਾਫ਼ਲਾ ਵੀ ਦਿੱਲੀ ਦੇ ਟਿਕਰੀ ਬਾਰਡਰ ਦੇ ਨੇੜੇ ਪਹੁੰਚ ਗਿਆ ਹੈ ਤੇ ਅੱਗੇ ਦੂਜੀਆਂ ਜਥੇਬੰਦੀਆਂ ਦੇ ਧਰਨਿਆਂ ਕਾਰਨ ਇਸ ਜਥੇਬੰਦੀ ਦੇ ਕਿਸਾਨਾਂ ਨੇ ਸੜਕ 'ਤੇ ਹੀ ਡੇਰੇ ਲਾ ਲਏ। ਇਸ ਕਾਫ਼ਲੇ ਅੰਦਰ ਕਰੀਬ 5000 ਵਾਹਨ ਹਨ ਤੇ ਲੱਖਾਂ ਦੀ ਗਿਣਤੀ 'ਚ ਕਿਸਾਨ ਸੜਕਾਂ 'ਤੇ ਘੁੰਮ ਰਹੇ ਹਨ। ਇਸ ਕਾਫ਼ਲੇ ਦੇ ਇਥੇ ਪਹੁੰਚਣ ਕਾਰਨ ਕਰੀਬ 15 ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਇਸ ਤੋਂ ਇਲਾਵਾ ਕਈ ਜਥੇ ਅੱਜ ਪੰਜਾਬ ਤੋਂ ਨਿਕਲੇ ਹਨ। ਇਸ ਤਰ੍ਹਾਂ ਜਦੋਂ ਸਾਰੇ ਕਿਸਾਨ ਇਕੱਠੇ ਹੋ ਗਏ ਤਾਂ ਸਰਕਾਰ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕਿਸਾਨ ਅਹਿਦ ਕਰ ਚੁਕੇ ਹਨ ਕਿ ਜੇਕਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਮੰਨਦੀ ਤਾਂ ਉਹ ਦਿੱਲੀ ਨੂੰ ਚਾਰੇ ਪਾਸਿਉਂ ਘੇਰ ਲੈਣਗੇ। ਇਸ ਨਾਲ ਬਾਹਰਲੇ ਸੂਬਿਆਂ ਤੋਂ ਆਉਣ ਵਾਲਾ ਰਾਸ਼ਨ, ਦੁੱਧ, ਸਬਜ਼ੀ ਆਦਿ ਨੂੰ ਦਿੱਲੀ ਅੰਦਰ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ।  ਇਹ ਵੀ ਖ਼ਬਰਾਂ ਮਿਲੀਆਂ ਹਨ ਕਿ ਕਿਸਾਨਾਂ ਦੇ ਕਈ ਜਥੇ ਉਤਰ ਪ੍ਰਦੇਸ਼ ਤੋਂ ਵੀ ਦਿੱਲੀ ਵਲ ਨੂੰ ਚੱਲ ਪਏ ਹਨ। ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਪੁਲਿਸ ਨੇ ਅਪਣੇ ਸਾਰੇ ਜ਼ਿਲ੍ਹਿਆਂ ਦੀ ਯੂਨਿਟ ਨੂੰ ਖ਼ਾਸ ਅਲਰਟ 'ਤੇ ਰਖਿਆ ਹੈ। ਸੂਤਰਾਂ ਮੁਤਾਬਕ ਲੋਕਲ ਇੰਟੈਲੀਜੈਂਸ ਯੂਨਿਟ ਦੇ ਵੀ ਕਈ ਦਰਜਨ ਅਧਿਕਾਰੀ



ਦਿੱਲੀ ਦੇ ਸਾਰੇ ਬਾਰਡਰਾਂ 'ਤੇ ਪਹਿਲਾਂ ਤੋਂ ਤਾਇਨਾਤ ਹਨ। ਗਾਜ਼ੀਪੁਰ ਬਾਰਡਰ ਤੋਂ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਅਗਵਾਈ 'ਚ ਕਿਸਾਨ ਸਹਾਰਨਪੁਰ, ਮੇਰਠ ਹੁੰਦੇ ਹੋਏ ਦਿੱਲੀ ਵੱਲ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਟਿਕਰੀ ਅਤੇ ਸਿੰਧੂ ਬਾਰਡਰ 'ਤੇ ਕਿਸਾਨ ਦਿੱਲੀ ਪਹੁੰਚਣਗੇ।
ਨਾਹਰੇ ਲਗਾਉਂਦੇ ਹੋਏ, ਗੀਤ ਗਾਉਂਦੇ ਹੋਏ ਅਤੇ ਲਾਲ, ਹਰੇ ਰੰਗ ਦੇ ਝੰਡੇ ਲੈ ਕੇ ਖੇਤੀਬਾੜੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਵੱਖ-ਵੱਖ ਸਮੂਹਾਂ ਅਤੇ ਸੂਬਿਆਂ ਦੇ ਲਗਭਗ 400 ਕਿਸਾਨ ਅੱਜ ਉੱਤਰੀ ਦਿੱਲੀ ਦੇ ਬੁਰਾੜੀ ਸਥਿਤ ਮੈਦਾਨ 'ਚ ਇਕੱਠੇ ਹੋਏ। ਇਨ੍ਹਾਂ ਵਿਚ ਹਰਿਆਣਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਜ਼ਿਆਦਾ ਕਿਸਾਨ ਹਨ। 'ਧਰਤੀ ਮਾਤਾ ਦੀ ਜੈ', 'ਨਰਿੰਦਰ ਮੋਦੀ ਕਿਸਾਨ ਵਿਰੋਧੀ' ਅਤੇ 'ਇਨਕਲਾਬ ਜ਼ਿੰਦਾਬਾਦ' ਵਰਗੇ ਨਾਹਰੇ, ਉੱਡਦੀ ਧੂੜ ਨਾਲ ਭਰੇ ਵਿਸ਼ਾਲ ਮੈਦਾਨ ਦੇ ਵੱਖ-ਵੱਖ ਹਿੱਸਿਆਂ ਤੋਂ ਸੁਣੇ ਜਾ ਸਕਦੇ ਸਨ।
ਦੂਜੇ ਪਾਸੇ ਕਿਸਾਨਾਂ ਤੋਂ ਠਿੱਬੀ ਖਾਣ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਊਲ-ਜਲੂਲ ਬੋਲਣ ਲੱਗ ਪਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨੀ ਅੰਦੋਲਨ ਦੀ ਆੜ 'ਚ ਖ਼ਾਲਿਸਤਾਨੀ ਏਜੰਡਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਫ਼ਲਿਆਂ ਅੰਦਰ ਇਹ ਨਾਹਰੇ ਲੱਗ ਰਹੇ ਸਨ ਕਿ ਪੰਜਾਬੀਆਂ ਨੇ ਇੰਦਰਾ ਗਾਂਧੀ ਨੂੰ ਨਹੀਂ ਛਡਿਆ ਤੇ ਹੁਣ ਮੋਦੀ ਨੂੰ ਨਹੀਂ ਛਡਣਾ। ਖੱਟਰ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਹਰ ਹੱਥਕੰਡਾ ਵਰਤ ਰਹੇ ਹਨ। ਹਰਿਆਣਾ ਪੁਲਿਸ ਨੇ ਹਜ਼ਾਰਾਂ ਕਿਸਾਨਾਂ ਵਿਰੁਧ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ ਹਨ ਜਿਨ੍ਹਾਂ 'ਚ 307 ਵਰਗੀਆਂ ਧਾਰਾਵਾਂ ਵੀ ਹਨ ਜਦਕਿ ਹਾਈ ਕੋਰਟ ਨੇ ਖੱਟਰ ਤੇ ਡੀ.ਜੀ.ਪੀ ਹਰਿਆਣਾ ਨੂੰ ਨੋਟਿਸ ਭੇਜ ਕੇ ਪੁਛਿਆ ਹੈ ਕਿ ਉਨ੍ਹਾਂ ਸ਼ਾਂਤਮਈ ਕਿਸਾਨਾਂ ਦਾ ਰਸਤਾ ਕਿਉਂ ਰੋਕਿਆ ਪਰ ਖੱਟਰ ਹੋਰਾਂ ਦਾ ਨਿਸ਼ਾਨਾ ਤਾਂ ਇਕੋ ਹੈ ਕਿ ਭਾਜਪਾ ਦੀ ਡੁਗਡੁਗੀ ਵਜਦੀ ਰਹੇ।
 ਮਨੋਹਰ ਲਾਲ ਖੱਟਰ ਤੋਂ ਇਲਾਵਾ ਭਾਜਪਾ ਦੇ ਦੂਜੇ ਆਗੂ ਵੀ ਸਾਰੀ ਗ਼ਲਤੀ ਕਿਸਾਨਾਂ ਅਤੇ ਵਿਰੋਧੀ ਧਿਰਾਂ ਦੀ ਹੀ ਕੱਢ ਰਹੇ ਹਨ। ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਦਾ ਕਹਿਣਾ ਹੈ ਕਿ ਕਿਸਾਨ ਵਿਰੋਧੀ ਧਿਰਾਂ ਖ਼ਾਸ ਕਰ ਕੇ ਕਾਂਗਰਸ ਦੇ ਬਹਿਕਾਵੇ 'ਚ ਨਾ ਆਉਣ। ਉਨ੍ਹਾਂ ਫਿਰ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ ਹਨ ਤੇ ਇਨ੍ਹਾਂ ਨਾਲ ਕਿਸਾਨਾਂ ਦੀ ਆਮਦਨ ਦੁਗਣੀ ਹੋ ਜਾਵੇਗੀ।

imageimage

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement