ਕਤਲ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਇੰਟਰਸਟੇਟ ਗਰੋਹ ਦਾ ਪਰਦਾਫ਼ਾਸ਼, ਤਿੰਨ ਮੈਂਬਰ ਗ੍ਰਿਫ਼ਤਾਰ
Published : Nov 29, 2020, 5:39 am IST
Updated : Nov 29, 2020, 5:39 am IST
SHARE ARTICLE
image
image

ਕਤਲ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਇੰਟਰਸਟੇਟ ਗਰੋਹ ਦਾ ਪਰਦਾਫ਼ਾਸ਼, ਤਿੰਨ ਮੈਂਬਰ ਗ੍ਰਿਫ਼ਤਾਰ

ਐਸ.ਏ.ਐਸ. ਨਗਰ, 28 ਨਵੰਬਰ (ਗੁਰਮੁਖ ਵਾਲਿਆ) : ਕਤਲ ਅਤੇ ਸੱਟਾਂ ਮਾਰ ਕੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਇੰਟਰਸਟੇਟ ਗਰੋਹ ਦਾ ਪਰਦਾਫ਼ਾਸ਼ ਕਰ ਕੇ ਤਿੰਨ ਮੈਂਬਰ ਗ੍ਰਿਫ਼ਤਾਰ ਗਿਆ ਅਤੇ  ਪੰਜਾਬ ਤੇ ਹਰਿਆਣਾ ਦੇ ਚਾਰ ਕਤਲਾਂ ਸਮੇਤ 13 ਵਾਰਦਾਤਾਂ ਸੁਲਝਾਈਆਂ।
ਐਸ.ਐਸ.ਪੀ. ਸਤਿੰਦਰ ਸਿੰਘ ਨੇ ਦਸਿਆ ਕਿ ਮੋਹਾਲੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਮੋਹਾਲੀ ਪੁਲਿਸ ਵਲੋਂ ਪੰਜਾਬ ਅਤੇ ਹਰਿਆਣਾ ਸਰਗਰਮ ਸਿਰਾਂ ਵਿੱਚ ਸੱਟਾ ਮਾਰ ਕੇ ਕਤਲ ਤੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਤੇ ਉਤਰ ਪ੍ਰਦੇਸ਼ ਤੇ ਉਤਰਾਖੰਡ ਸਟੇਟਾਂ ਤੇ ਆਧਾਰਤ ਇੱਕ ਇੰਟਰਸਟੇਟ ਕਾਲਾ ਕੱਛਾ/ ਕੱਛਾ ਬਨੈਣ ਗਿਰੋਹ ਦਾ ਪਰਦਾ ਫਾਸ਼ ਕਰਦੇ ਹੋਏ ਗਰੋਹ ਦੇ ਤਿੰਨ ਪ੍ਰਮੁੱਖ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਸਾਲ 2019-20 ਦੌਰਾਨ ਪੰਜਾਬ ਅਤੇ ਹਰਿਆਣਾ ਵਿਚ ਹੋਏ ਚਾਰ ਕਤਲਾਂ ਸਮੇਤ ਇਕ ਦਰਜਨ ਤੋਂ ਵਧੇਰੇ ਲੁੱਟ ਤੇ ਡਕੈਤੀ ਦੀਆਂ ਅਣ ਸੁਲਝੀਆਂ ਵਾਰਦਾਤਾਂ ਦਾ ਸੁਰਾਗ ਲਗਾਇਆ ਗਿਆ। ਐਸ.ਐਸ.ਪੀ ਨੇ ਅੱਗੇ ਦਸਿਆ ਕਿ ਬੀਤੀ 14/15 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਮਾਜਰਾ ਥਾਣਾ ਮੁੱਲਾਂਪੁਰ ਵਿਖੇ ਦੋ ਫ਼ਾਰਮ ਹਾਊਸਾਂ ਉਪਰ ਲੁਟੇਰਿਆਂ ਨੇ ਅੱਧੀ ਰਾਤ ਦੇ ਕਰੀਬ ਹਮਲਾ ਕਰ ਕੇ ਕਤਲ ਅਤੇ ਡਕੈਤੀ ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦਿਤਾ ਸੀ। ਪਹਿਲੀ ਵਾਰਦਾਤ ਵਿਚ ਸੰਤ ਕਬੀਰ ਫ਼ਾਰਮ ਹਾਊਸ ਪਿੰਡ ਮਾਜਰਾ ਦੇ ਅੰਦਰ ਦੋਸ਼ੀਆਂ ਨੇ ਰਾਤ ਸਮੇਂ ਦਾਖ਼ਲ ਹੋ ਕੇ ਫਾਰਮ ਹਾਊਸ ਤੇ ਸੁੱਤੇ ਪਏ ਨੌਕਰਾਂ ਦੇ ਪਰਵਾਰਕ ਮੈਂਬਰਾਂ ਦੇ ਸਿਰਾਂ ਵਿੱਚ ਸੱਟਾ ਮਾਰ ਕੇ ਇਕ ਨੇਪਾਲੀ ਨੌਕਰ ਦਾ ਕਤਲ ਕਰ ਦਿਤਾ ਸੀ ਤੇ ਉਸ ਦੇ ਪਰਵਾਰਕ ਮੈਂਬਰਾਂ ਨੂੰ ਗੰਭੀਰ ਜ਼ਖ਼ਮੀ ਕਰ ਕੇ ਉਨ੍ਹਾਂ ਨੂੰ ਬੰਦੀ ਬਣਾ ਕੇ ਉਨ੍ਹਾਂ ਪਾਸੋਂ ਸੋਨੇ, ਚਾਂਦੀ ਦੇ ਗਹਿਣੇ ਅਤੇ ਨਕਦੀ ਲੁੱਟ ਲਈ ਸੀ ਤੇ ਜ਼ਖ਼ਮੀਆਂ ਨੂੰ ਅੰਦਰ ਬੰਦ ਕਰਕੇ ਬਾਹਰੋਂ ਦਰਵਾਜ਼ੇ ਬੰਦ ਕਰ ਦਿਤੇ ਸੀ।
ਇਸੇ ਗਰੋਹ ਨੇ ਕੁਲਦੀਪ ਫ਼ਾਰਮ ਹਾਊਸ 'ਤੇ ਜਾ ਕੇ ਇਸੇ ਤਰ੍ਹਾਂ ਦੀ ਵਾਰਦਾਤ ਕੀਤੀ ਅਤੇ ਇਸ ਫ਼ਾਰਮ ਹਾਊਸ 'ਚ ਰਹਿੰਦੇ ਬਿਹਾਰੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦੇ ਸੱਟਾ ਮਾਰ ਕੇ ਉਨ੍ਹਾਂ ਪਾਸੋਂ ਵੀ ਗਹਿਣੇ ਤੇ ਨਕਦੀ ਖੋਹ ਲਈ ਸੀ ਤੇ ਬਾਹਰੋ ਦਰਵਾਜ਼ ਲੱਗਾ ਕੇ ਅੰਦਰ ਬੰਦ ਕਰ ਦਿਤਾ ਸੀ। ਇਸ ਸਬੰਧੀ ਮੁਕੱਦਮਾ ਥਾਣਾ ਮੁੱਲਾਂਪੁਰimageimage ਗਰੀਬਦਾਸ 'ਚ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ।

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement