ਜਗੀਰ ਕੌਰ ਨੂੰ ਪ੍ਰਧਾਨ ਬਣਾ ਕੇ ਬਾਦਲਾਂ ਨੇ ਫਿਰ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਢਾਹ ਲਾਈ - ਸੰਧਵਾ
Published : Nov 29, 2020, 4:53 pm IST
Updated : Nov 29, 2020, 4:53 pm IST
SHARE ARTICLE
Kultar Singh Sandhwan
Kultar Singh Sandhwan

ਬਾਦਲਾਂ ਦੀ ਜੇਬ ‘ਚੋਂ ਨਿਕਲੇ ਨਵੇਂ ਪ੍ਰਧਾਨ ‘ਤੇ ‘ਆਪ’ ਨੇ ਜਤਾਇਆ ਸਖਤ ਇਤਰਾਜ਼

ਚੰਡੀਗੜ :  ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ‘ਲਿਫਾਫਾ ਕਲਚਰ’ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਨਵ ਨਿਯੁਕਤ ਪ੍ਰਧਾਨ ਬੀਬੀ ਜੰਗੀਰ ਕੌਰ ਬਾਰੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਬਾਦਲਾਂ ਨੇ ਇਕ ਦਾਗੀ ਕਿਰਦਾਰ ਵਾਲੀ ਸਿਆਸਤਦਾਨ ਨੂੰ ਪ੍ਰਧਾਨ ਬਣਾਕੇ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਨੂੰ ਇਕ ਵਾਰ ਫਿਰ ਵੱਢੀ ਢਾਹ ਲਗਾਈ ਹੈ ਅਤੇ ਜਮਹੂਰੀਅਤ ਵਿਵਸਥਾ ਨੂੰ ਤਾਰ-ਤਾਰ ਕੀਤਾ ਹੈ।

SGPCSGPC

ਐਤਵਾਰ ਨੂੰ ਪਾਰਟੀ ਹੈਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਾਵਾਂ, ਜੈ ਕਿਸ਼ਨ ਸਿੰਘ ਰੌੜੀ, ਕੁਲਵੰਤ ਸਿੰਘ ਪੰਡੌਰੀ ਅਤੇ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਸ਼ੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਪੰਥ ਅਤੇ ਪੰਜਾਬੀਆਂ ਬੇਮਿਸ਼ਾਲ ਕੁਰਬਾਨੀਆਂ ਉਸ ਸਮੇਂ ਹੋਂਦ ਵਿਚ ਆਈ ਸੀ ਜਦੋਂ ਗੁਰੂ ਧਾਮਾਂ ਉਪਰ ਕਾਬਜ਼ ਪੰਥ ਦੇ ਮਸੰਦ ਅਤੇ ਅੰਗਰੇਜ਼ੀ ਰਾਜ ਦੇ ਹੱਥ ਠੋਕੇ ਸਿੱਖ ਪੰਥ ਦੇ ਸਿਧਾਤਾਂ ਅਤੇ ਗੁਰਦੁਆਰਿਆਂ ਦੀ ਰਹਿਤ ਮਰਿਆਦਾ ਨੂੰ ਤਾਰ-ਤਾਰ ਕਰ ਰਹੇ ਸਨ

 Jagir KaurJagir Kaur

ਅਫਸੋਸ ਦੀ ਗੱਲ ਇਹ ਹੈ ਕਿ ਅੱਜ ਬਾਦਲ ਪਰਿਵਾਰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਮਸੰਦਾਂ ਵਾਲੀ ਭੂਮਿਕਾ ਨਿਭਾਅ ਰਿਹਾ ਹੈ। ਇਸ ਸਿਰਮੌਰ ਸੰਸਥਾਂ ਉਤੇ ਬੀਬੀ ਜੰਗੀਰ ਕੌਰ ਵਰਗੀ ਵਿਵਾਦਗ੍ਰਸਤ ਸਿਆਸਤਦਾਨ ਨੂੰ ਇਕ ਵਾਰ ਫਿਰ ਪ੍ਰਧਾਨ ਬਣਾਕੇ ਬਾਦਲਾਂ ਨੇ ਆਪਣੇ ਮਸੰਦਪੁਣੇ ਨੂੰ ਸਾਬਤ ਕਰ ਦਿੱਤਾ ਹੈ। 
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਥ ਅਤੇ ਪੰਜਾਬ ਵਿਚ ਆਪਣੀ ਹੈਸ਼ੀਅਤ ਗੁਆ ਚੁੱਕੇ ਬਾਦਲ ਪਰਿਵਾਰ ਨੇ ਆਪਣੀ ਸਵੀ ਅਤੇ ਗਲਤੀਆਂ ਸੁਧਾਰਨ ਦਾ ਮੌਕਾ ਸਦਾ ਲਈ ਗੁਆ ਦਿੱਤਾ।

Akali DalAkali Dal

ਉਨਾਂ ਕਿਹਾ ਕਿ ਬੀਬੀ ਜੰਗੀਰ ਕੌਰ ਨੂੰ ਪ੍ਰਧਾਨ ਬਣਾਉਣ ਨਾਲ ਸਾਫ ਹੋ ਗਿਆ ਹੈ ਕਿ ਅਕਾਲੀ ਦਲ ਬਾਦਲ ਸਿਆਸੀ ਅਤੇ ਧਾਰਮਿਕ ਦੀਵਾਲੀਆ ਨਿਕਲ ਗਿਆ। ਸਪੱਸ਼ਟ ਹੈ ਕਿ ਅਕਾਲੀ ਦਲ ਬਾਦਲ ਕੋਲ ਹੁਣ ਅਜਿਹਾ ਕੋਈ ਆਗੂ ਨਹੀਂ ਬਚਿਆ ਜਿਸ ਨੂੰ ਪੰਥ ਅਤੇ ਪੰਜਾਬ ਸਰਬ ਪ੍ਰਵਾਣਿਤ ਕਰਦਾ ਹੋਵੇ, ਜਿਸ ਕਰਕੇ ਬਾਦਲਾਂ ਨੂੰ ਇਕ ਦਾਗੀ ਕਿਰਦਾਰ ਦੇ ਵਿਵਾਦਗ੍ਰਸਤ ਵਿਅਕਤੀ ਨੂੰ ਪ੍ਰਧਾਨ ਲਗਾਉਣਾ ਪਿਆ ਹੈ। 

SGPC SGPC

‘ਆਪ’ ਆਗੂਆਂ ਨੇ ਕਿਸਾਨ ਅੰਦੋਲਨ ਦੌਰਾਨ ਐਸਜੀਪੀਸੀ ਦੇ ਇਜਲਾਸ ਰੱਖਣ ਦੀ ਤਾਰੀਕ ਉਤੇ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਇਹ ਕਿਸਾਨ ਅੰਦੋਲਨ ਤੋਂ ਧਿਆਨ ਭੜਕਾਉਣ ਦੀ ਕੋਸ਼ਿਸ਼ ਨਹੀਂ ਹੈ?, ਕੀ ਇਹ ਇਜਲਾਸ ਹਫਤਾ-ਖੰਡ ਅੱਗੇ-ਪਿੱਛੇ ਨਹੀਂ ਸੀ ਹੋ ਸਕਦਾ? ਜਦਕਿ ਕਿਸਾਨਾਂ ਨੇ 26 ਅਤੇ 27 ਨਵੰਬਰ ਨੂੰ ਦਿੱਲੀ ਚੱਲੋ ਦਾ ਸੱਦਾ ਬਹੁਤ ਪਹਿਲਾਂ ਦੇ ਦਿੱਤਾ ਸੀ। ਆਪ ਵਿਧਾਇਕਾਂ ਨੇ ਕਿਹਾ ਕਿ ਜੇਕਰ ਐਸਜੀਪੀਸੀ ਦੀਆਂ ਆਮ ਚੋਣਾਂ ਸਾਲਾਂ ਦੀ ਸਾਲ ਨਲੰਬਿਤ ਹੋ ਸਕਦੀਆਂ ਹਨ ਤਾਂ ਇਸ ਜਨਰਲ ਇਜਲਾਸ ਨੂੰ 27 ਤਾਰੀਕ ਤੋਂ ਅੱਗੇ ਪਿੱਛੇ ਰੱਖਿਆ ਜਾ ਸਕਦਾ ਸੀ। 

Manohar Lal KhattarManohar Lal Khattar

ਉਨਾਂ ਕਿਹਾ ਪੰਜਾਬ ਦੇ ਕਿਸਾਨ ਆਪਣੀ ਹੋਂਦ ਬਚਾਉਣ ਲਈ ਅੰਦੋਲਨ ਵਿਚ ਉਤਰੇ ਹੋਣ, ਕੇਂਦਰ ਦੀ ਮੋਦੀ ਅਤੇ ਹਰਿਆਣਾ ਦੀ ਖੱਟਰ ਸਰਕਾਰਾਂ ਉਨਾਂ ਨੂੰ ਕੁਚਲਣ ਲਈ ਹਰ ਹੱਥ ਕੰਢੇ ਵਰਤ ਰਹੀਆਂ ਹੋਣ ਤਾਂ ਅਜਿਹੇ ਸਮੇਂ ਇਜਲਾਸ ਰੱਖਣਾ ਸ਼ੰਕੇ ਪੈਦਾ ਕਰਦਾ ਹੈ। ਆਗੂਆਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਅਜਿਹੇ ਸਮੇਂ ਆਪਣੇ ਸਿਆਸੀ ਹਿੱਤਾਂ ਤੋਂ ਉਪਰ ਉਠਕੇ ਕਿਸਾਨਾਂ ਦੇ ਨਾਲ ਸੰਘਰਸ਼ ਵਿਚ ਕੁੱਦਦੇ, ਪ੍ਰੰਤੂ ਅਕਾਲੀ ਦਲ ਬਾਦਲ ਨੇ ਲੋਕਾਂ ਦਾ ਧਿਆਨ ਹੋਰ ਪਾਸੇ ਕਰਨ ਲਈ ਅਜਿਹੇ ਸਮੇਂ ਇਹ ਇਜਲਾਸ ਬੁਲਾਇਆ ਗਿਆ। 

Bibi Jagir KaurBibi Jagir Kaur

ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਿਨਾਂ ਸ਼ੱਕ ਇਕ ਧਰਮ ਨਿਰਪੱਖ ਪਾਰਟੀ ਹੈ, ਪ੍ਰੰਤੂ ਸਿੱਖ ਕੌਮ ਦੀ ਸਿਰਮੌਰ ਸੰਸਥਾ ਉਤੇ ਬਾਦਲ ਪਰਿਵਾਰ ਨੇ ਜਿਸ ਤਰੀਕੇ ਨਾਲ ਆਪਣਾ ਕਬਜ਼ਾ ਕੀਤਾ ਹੋਇਆ ਹੈ, ਅਜਿਹੇ ਹਲਾਤ ਵਿਚ ਐਸਜੀਪੀਸੀ ਨੂੰ ਬਾਦਲਾਂ ਦੇ ਗਲਬੇ ਵਿਚੋਂ ਕੱਢਣਾ ਸਮੇਂ ਦੀ ਵੱਡੀ ਲੋੜ ਹੈ ਤਾਂ ਕਿ ਇਸ ਸਿਰਮੌਰ ਸੰਸਥਾ ਦੀ ਉਚੀ-ਸੂਚੀ ਸ਼ਾਨ ਅਤੇ ਗੁਰੂ ਧਾਮਾਂ ਦੀ ਸਿੱਖੀ ਸਿਧਾਂਤਾਂ ਅਤੇ ਰਹਿਤ ਮਰਿਆਦਾ ਮੁੜ ਬਹਾਲ ਹੋ ਸਕੇ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement