
ਦੁਸ਼ਮਨ ਦੇਸ਼ ਦੀ ਜੈ ਜੈ ਕਾਰ ਕਰਨ ਵਾਲਿਆਂ ਦੇ ਚਹਰੇ ਨੰਗੇ ਕੀਤੇ ਜਾਣਗੇ
ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਨੇ ਕਿਸਾਨਾ ਦੇ ਸਮਰਥਨ ਵਿਚ ਦਿੱਲੀ ਬਾਰਡਰ ਤੇ ਪੁੱਜ ਕੇ ਉੱਥੇ ਤੈਨਾਤ ਫੋਜ ਅਤੇ ਪੁਲਿਸ ਨਾਲ ਗੱਲ ਕਰ ਰਹੇ ਸਨ, ਉਸ ਦੋਰਾਨ ਪਿੱਛੇ ਲੱਗੇ ਪਾਕਿਸਤਾਨ ਜਿੰਦਾਬਾਦ ਦੇ ਨਾਅਰਿਆਂ ਸਬੰਧੀ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਕਣਕ ਵਿਚੋਂ ਕਾਂਗਿਆਰੀ ਖਤਮ ਨਹੀ ਹੁੰਦੀ, ਇਸ ਲਈ ਇਕਲੇ ਉੱਥੇ ਹੀ ਨਹੀ ਸਗੋਂ ਪਿੱਛੇ ਵੀ ਜਦੋਂ ਅਸੀ ਇਕ ਦੋ ਥਾਂ ਤੇ ਨਾਕੇ ਤੋੜੇ ਉੱਥੇ ਵੀ ਸ਼ਰਾਰਤੀ ਅਨਸਰਾਂ ਨੇ ਇਹੋ ਜਿਹੀ ਹਰਕਤ ਕੀਤੀ ਸੀ।
Simarjit Bainsਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇਸ਼ ਦੀ ਮਜ਼ਬੂਤੀ ਵਾਸਤੇ ਕੰਮ ਕਰਦੀ ਹੈ ਅਤੇ ਫੈਡਲੇਰਿਜਮ ਵਿਚ ਵਿਸ਼ਵਾਸ਼ ਰੱਖਦੀ ਹੈ, ਸਾਡਾ ਸੰਘੀ ਢਾਂਚਾ ਮੁਲਕ, ਗਣਰਾਜ, ਇੱਕਜੁੱਟਤਾ, ਅਨੇਕਤਾ ਵਿਚ ਏਕਤਾ ਦੀ ਲੜੀ ਵਿਚ ਪਿਰੋਇਆ ਰਹੇ, ਅਸੀ ਉਸ ਗੱਲ ਦੇ ਮੁਦੱਈ ਆਂ। ਇਹ ਸਭ ਸ਼ਰਾਰਤੀ ਅਨਸਰ ਜਾਂ ਕਿਸਾਨ ਅੰਦੋਲਨ ਦਾ ਰੁੱਖ ਹੋਰ ਪਾਸੇ ਕਰਨ ਲਈ ਕੇਂਦਰ ਅਤੇ ਹਰਿਆਣਾ ਦੀ ਖੱਟੜ ਸਰਕਾਰ ਵਲੋਂ ਆਪਣੇ ਛੱਡੇ ਹੋਏ ਤੰਤਰ ਹਨ। ਦੁਸ਼ਮਨ ਦੇਸ਼ ਦੀ ਜੈ ਜੈ ਕਾਰ ਕਰਨ ਵਾਲਿਆਂ ਦੇ ਅੱਗੇ ਤੋਂ ਲੋਕ ਇਨਸਾਫ ਪਾਰਟੀ ਚਿਹਰੇ ਵੀ ਬੇਨਕਾਬ ਕਰੇਗੀ।