
ਸੋਲੋ ਗੀਤ ਮੁਕਾਬਲੇ 'ਚ ਨਵਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ
ਕਾਲਾਂਵਾਲੀ 28 ਨਵੰਬਰ (ਗੁਰਮੀਤ ਸਿੰਘ ਖ਼ਾਲਸਾ): ਜਿਲਾ ਬਾਲ ਵਿਕਾਸ ਪ੍ਰੀਸ਼ਦ ਵੱਲੋਂ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਵਿੱਚੋ ਸੋਲੋ ਗੀਤ ਮੁਕਾਬਲੇ ਵਿਚ ਕਾਲਾਂਵਾਲੀ ਨਿਵਾਸੀ ਨਵਰੀਤ ਕੌਰ ਪੁੱਤਰੀ ਊਧਮ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਮਾਸਟਰ ਊਧਮ ਸਿੰਘ ਨੇ ਕਿਹਾ ਕਿ ਉਹਨਾਂ ਦੀ ਬੇਟੀ ਵੱਲੋਂ 5 ਤੋਂ 10 ਸਾਲ ਦੇ ਬੱਚਿਆਂ ਦੇ ਗਰੁੱਪ ਦੇ ਮੁਕਾਬਲੇ ਚ ਭਾਗ ਲਿਆ ਸੀ ਜਿਸ ਵਿਚ ਨਵਰੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚੀ ਦੀ ਇਸ ਸਫਲਤਾ ਲਈ ਉਹਨਾਂ ਨੂੰ ਲੋਕਾਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ ਜਿਸ ਲਈ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ।