ਪੰਜਾਬ ਸਰਕਾਰ ਨੇ ਆਰਟੀਫਿਸ਼ਲ ਇੰਟੈਲੀਜੈਂਸ ਰਿਸਰਚ ਨਾਲ ਕੀਤਾ ਸਮਝੌਤਾ
Published : Nov 29, 2020, 4:41 pm IST
Updated : Nov 29, 2020, 4:41 pm IST
SHARE ARTICLE
Artificial Intelligence Research
Artificial Intelligence Research

ਡਾਟਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਛੂਤ ਅਤੇ ਗੈਰ-ਸੰਚਾਰੀ ਰੋਗਾਂ ਵਰਗੀਆਂ ਗੰਭੀਰ ਮਹਾਂਮਾਰੀਆਂ ਦਾ ਮੁਕਾਬਲਾ ਕਰਨ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦੀ ਹੈ

ਚੰਡੀਗੜ੍ਹ : ਸਿਹਤ ਖੇਤਰ ਵਿੱਚ ਡਿਜ਼ੀਟਲ ਤਕਨਾਲੋਜੀ ਦਾ ਵਿਕਾਸ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ ਇੰਟਰਨੈਸ਼ਨਲ ਡਿਜ਼ੀਟਲ ਹੈਲਥ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਰਿਸਰਚ (ਆਈ-ਡੀਏਆਈਆਰ) ਨਾਲ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਐਂਡ ਡਿਵੈਲਪਮੈਂਟ ਸਟੱਡੀਜ਼, ਜਿਨੇਵਾ ਵਿਖੇ ਸਮਝੌਤਾ ਸਹੀਬੱਧ ਕੀਤਾ ਗਿਆ ਹੈ।

Punjab Government Punjab Government

ਪੰਜਾਬ ਸਰਕਾਰ ਵਲੋਂ ਸਮਝੌਤੇ 'ਤੇ ਦਸਤਖ਼ਤ ਕਰਦਿਆਂ, ਪ੍ਰਸ਼ਾਸਨਿਕ ਸੁਧਾਰਾਂ ਦੇ ਵਧੀਕ ਮੁੱਖ ਸਕੱਤਰ, ਅਨਿਰੁਧ ਤਿਵਾੜੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਸਾਨੂੰ ਨਾਗਰਿਕਾਂ ਦੀ ਨਿੱਜੀ, ਸਮਾਜਿਕ ਅਤੇ ਆਰਥਿਕ ਭਲਾਈ ਦੇ ਨਾਲ-ਨਾਲ ਜਨਤਕ ਸਿਹਤ ਦੀ ਮਹੱਤਤਾ ਦਰਸਾਉਂਦੀ ਹੈ। ਉਹਨਾਂ ਕਿਹਾ ਕਿ ਡਾਟਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਛੂਤ ਅਤੇ ਗੈਰ-ਸੰਚਾਰੀ ਰੋਗਾਂ ਵਰਗੀਆਂ ਗੰਭੀਰ ਮਹਾਂਮਾਰੀਆਂ ਦਾ ਮੁਕਾਬਲਾ ਕਰਨ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦੀ ਹੈ।

Captain Amarinder Singh Captain Amarinder Singh

ਇਸ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਆਈ-ਡੀਏਆਈਆਰ ਆਉਣ ਵਾਲੇ ਮਹੀਨਿਆਂ ਲਈ ਪ੍ਰਮੁੱਖ ਪ੍ਰਾਜੈਕਟਾਂ ਵਾਸਤੇ ਅਧਾਰ ਬਣਾਏਗੀ ਜਿਸ ਵਿੱਚ ਡਾਟਾ ਇੰਟਰਓਪਰੇਬਿਲਟੀ, ਰੀਅਲ ਟਾਈਮ ਐਪੀਡੈਮਿਓਲੋਜੀ ਅਤੇ ਡੈਸ਼ਬੋਰਡ, ਡਿਜੀਟਲ ਸਿਹਤ ਸਮਾਧਾਨ ਦੇ ਮਾਪਦੰਡਾਂ ਅਤੇ ਅਭਿਆਸ ਵਿਚ ਤਾਲਮੇਲ ਵਧਾਉਣ ਦੇ ਤਰੀਕੇ ਸ਼ਾਮਲ ਹਨ ਜੋ ਸੂਬਾ ਸਰਕਾਰ ਦੇ ਚੱਲ ਰਹੇ ਡਿਜੀਟਲ ਸਿਹਤ ਕਾਰਜਾਂ ਨੂੰ ਅੱਗੇ ਵਧਾਉਣ ਅਤੇ ਨਿਰਮਾਣ ਵਿੱਚ ਸਹਾਈ ਹੋਣਗੇ।

Vinni Mahajan Vinni Mahajan

ਇਸ ਵਿਲੱਖਣ ਪਹਿਲਕਦਮੀ ਲਈ ਟੀਮ ਨੂੰ ਵਧਾਈ ਦਿੰਦਿਆਂ ਮੁੱਖ ਸਕੱਤਰ, ਵਿਨੀ ਮਹਾਜਨ ਨੇ ਕਿਹਾ, "ਸਾਨੂੰ ਮਾਣ ਹੈ ਕਿ ਸਿਹਤ ਲਈ ਲੋਕ-ਕੇਂਦ੍ਰਿਤ ਡਿਜੀਟਲ ਬੁਨਿਆਦੀ ਢਾਂਚੇ ਦੇ ਮਾਡਲਾਂ ਦੇ ਵਿਕਾਸ ਵਿਚ ਪੰਜਾਬ ਨੂੰ ਆਈ-ਡੀਏਆਈਆਰ ਦਾ ਪਹਿਲਾ ਸਰਕਾਰੀ ਭਾਈਵਾਲ ਵਜੋਂ ਚੁਣਿਆ ਗਿਆ ਹੈ।" ਵਿਚਾਰ-ਵਟਾਂਦਰੇ ਵਿਚ ਹਿੱਸਾ ਲੈਂਦਿਆਂ ਆਈ-ਡੀਏਆਈਆਰ ਦੇ ਨੁਮਾਇੰਦੇ ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ 6 ਦਹਾਕੇ ਪਹਿਲਾਂ ਹਰੀ ਕ੍ਰਾਂਤੀ- ਤਕਨਾਲੋਜੀ ਦੇ ਵਿਕਾਸ ਦੇ ਯੁੱਗ ਵਿਚ ਮੋਹਰੀ ਰਿਹਾ ਹੈ।

Captain Amarinder SinghCaptain Amarinder Singh

ਉਹਨਾਂ ਅੱਗੇ ਦੱਸਿਆ ਕਿ ਇਹ ਸਹਿਯੋਗੀ ਉਪਰਾਲਾ ਲਗਭਗ 3 ਕਰੋੜ ਪੰਜਾਬੀਆਂ ਨੂੰ ਵਿਸ਼ਵ ਭਰ ਵਿਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਡਿਜੀਟਲ ਅਵਸਰ ਪ੍ਰਦਾਨ ਕਰੇਗਾ। ਉਹਨਾਂ ਕਿਹਾ ਕਿ ਆਈ- ਡੀਏਆਈਆਰ ਟੀਮ ਆਉਣ ਵਾਲੇ ਸਾਲਾਂ ਵਿੱਚ ਨਾਗਰਿਕਾਂ ਲਈ ਉੱਤਮ ਡਾਕਟਰੀ ਅਤੇ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਇਸ ਰਣਨੀਤਕ ਭਾਈਵਾਲੀ ਨੂੰ ਵਿਕਸਤ ਕਰਨ ਲਈ ਰੂਪ-ਰੇਖਾ ਉਲੀਕ ਰਹੀ ਹੈ।

I-DAIRI-DAIR

ਜ਼ਿਕਰਯੋਗ ਹੈ ਕਿ ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਜੋ ਕਿ ਡਿਜ਼ੀਟਲ ਤਬਦੀਲੀ ਲਈ ਜ਼ਿੰਮੇਵਾਰ ਹਨ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਭਾਈਵਾਲੀ ਨਾਲ ਆਈ-ਡੀਏਆਈਆਰ ਦੇ ਸਹਿਯੋਗ ਨਾਲ ਅਗਵਾਈ ਕਰਨਗੇ। ਖੋਜ ਅਤੇ ਵਿਕਾਸ (ਆਰ ਐਂਡ ਡੀ) ਲਈ ਪੰਜਾਬ ਦੇ ਅਕਾਦਮਿਕ, ਉਦਯੋਗ ਅਤੇ ਸਿਹਤ ਸੰਭਾਲ ਖੇਤਰ ਇਸ ਦੇ ਭਾਈਵਾਲ ਵਜੋਂ ਸ਼ਾਮਲ ਹੋਣਗੇ।

ਇਸ ਦੇ ਨਾਲ ਹੀ ਆਈ-ਡੀਏਆਈਆਰ ਦੇ ਸੂਬਾ ਸਰਕਾਰ ਨਾਲ ਭਾਈਵਾਲਾਂ ਦੇ  ਨਵੇਂ ਸਮਝੌਤੇ ਵੀ ਸ਼ਾਮਲ ਹਨ ਜਿਵੇਂ ਲੰਡਨ ਸਕੂਲ ਆਫ਼ ਹਾਈਜੀਨ ਐਂਡ ਟ੍ਰੋਪਿਕਲ ਮੈਡੀਸਨ, ਇੰਸਟੀਚਿਊਟ ਆਫ਼ ਇਲੈਕਟ੍ਰਿਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਜ਼ (ਆਈਈਈਈ), ਫਾਊਂਡੇਸ਼ਨ ਫਾਰ ਇਨੋਵੇਟਿਵ ਐਂਡ ਨਿਊ ਡਾਇਗਨੋਸਟਿਕਸ (ਐਫਆਈਐਨਡੀ) ਅਤੇ ਜਿਨੇਵਾ ਯੂਨੀਵਰਸਿਟੀ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement